ਗੁਰਦਾਸਪੁਰ ਦੇ ਬੱਚਾ ਅਗਵਾ ਮਾਮਲੇ ’ਚ ਨਵਾਂ ਮੌੜ; ਬੱਚੇ ਦੇ ਪਿਤਾ ਨੇ ਬਿਆਨ ਕੀਤੀ ਸਾਰੀ ਸੱਚਾਈ; ਖੁਦ ’ਤੇ ਲੱਗੇ ਦੋਸ਼ਾਂ ਨੂੰ ਦੱਸਿਆ ਝੂਠ ਦਾ ਪੁਲੰਦਾ

0
3

ਗੁਰਦਾਸਪੁਰ ਦੇ ਪਿੰਡ ਸਾਧੂ ਚੱਕ ਵਿਖੇ ਬੱਚਾ ਅਗਵਾ ਦੀ ਵੀਡੀਓ ਵਾਇਰਲ ਮਾਮਲੇ ਵਿਚ ਨਵਾਂ ਮੋੜ ਆਇਆ ਐ। ਵੀਡੀਓ ਵਿਚ ਦਿਖਾਈ ਦਿੰਦੇ ਬੱਚਿਆਂ ਦੇ ਪਿਤਾ ਨੇ ਮੀਡੀਆ ਸਾਹਮਣੇ ਕੇ ਸੱਚਾਈ ਬਿਆਨ ਕੀਤੀ ਐ। ਸ਼ਿਕਾਇਤਕਰਤਾ ਦਿਲਪ੍ਰੀਤ ਕੌਰ ਦੇ ਪਤੀ ਮਨਦੀਪ ਸਿੰਘ ਵਾਸੀ ਪਿੰਡ ਫਤਹਿਪੁਰ ਨਵਾਂ ਪਿੰਡ ਤਾਰਨ ਤਾਰਨ ਦੇ ਦੱਸਣ ਮੁਤਾਬਕ ਉਸ ਨੇ 22 ਲੱਖ ਲਾ ਕੇ ਪਹਿਲਾਂ ਦਿਲਪ੍ਰੀਤ ਕੌਰ ਨੂੰ ਆਸਟੇਲੀਆਂ ਭੇਜੀਆ ਸੀ, ਜਿੱਥੇ ਉਹ ਵਾਪਸ ਆ ਗਈ ਸੀ ਅਤੇ ਹੁਣ ਕੈਨੇਡਾ ਜਾਣ ਲਈ ਕਹਿ ਰਹੀ ਸੀ ਪਰ ਫਾਈਲ ਰੱਦ ਹੋਣ ਕਾਰਨ ਜਾ ਨਹੀਂ ਸਕੀ। ਇਸ ਤੋਂ ਬਾਅਦ ਉਹ ਲੜਾਈ ਝਗੜਾ ਕਰਨ ਲੱਗ ਪਈ ਸੀ। ਉਸ ਨੇ ਕਿਹਾ ਕਿ ਉਸ ਦੇ ਬੱਚੇ ਸ਼ੁਰੂ ਤੋਂ ਉਸ ਕੋਲ ਰਹਿ ਰਹੇ ਸਨ ਪਰ ਹੁਣ ਉਹ ਉਸ ਨੂੰ ਬੱਚਿਆਂ ਤੋਂ ਦੂਰ ਕਰ ਰਹੀ ਸੀ, ਜਿਸ ਦੇ ਚਲਦਿਆ ਇਹ ਸਾਰਾ ਕੁੱਝ ਹੋਇਆ ਐ।
ਦੱਸਣਯੋਗ ਐ ਕਿ ਗੁਰਦਾਸਪੁਰ ਦੇ ਪਿੰਡ ਸਾਧੂ ਚੱਕ ਦੇ ਇੱਕ ਘਰ ਦੀ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਇਹ ਵਿਅਕਤੀ ਜਾ ਰਿਹਾ ਹੈ ਕਿ ਪੰਜ 10 ਤੋਂ 15 ਅਣਪਛਾਤੇ ਵਿਅਕਤੀ ਜਿਨਾਂ ਵੱਲੋਂ ਮੂੰਹ ਬੰਨੇ ਹੋਏ ਹਨ ਉਹ ਘਰ ਦੀ ਕੰਧ ਟੱਪ ਕੇ ਪਹਿਲਾਂ ਤਾਂ ਘਰ ਵਿੱਚ ਦਾਖਲ ਹੁੰਦੇ ਹਨ ਬਾਅਦ ਵਿੱਚ ਉਥੋਂ ਦੋ ਬੱਚੇ ਅਗਵਾਹ ਕਰਕੇ ਲੈ ਜਾਂਦੇ ਹਨ ਅਤੇ ਜਿਸ ਤੋਂ ਬਾਅਦ ਘਰ ਦੀ ਮਾਲਕ ਲੜਕੀ ਦਿਲਪ੍ਰੀਤ ਕੌਰ ਕੈਮਰੇ ਦੇ ਸਾਹਮਣੇ ਆਉਂਦੀ ਹੈ ਅਤੇ ਉਸ ਵੱਲੋਂ ਆਪਣੇ ਪਤੀ ਮਨਦੀਪ ਸਿੰਘ ਪੁੱਤਰ ਗੁਰਵਿੰਦਰ ਸਿੰਘ ਵਾਸੀ ਫਤਿਹਪੁਰ ਨਵਾਂ ਪਿੰਡ ਜਿਲਾ ਤਰਨ ਤਾਰਨ ਸਿੰਘ ਗੰਭੀਰ ਇਲਜ਼ਾਮ ਲਾਏ ਜਾਂਦੇ ਹਨ ਕਿ ਉਸਦੇ ਵੱਲੋਂ ਉਸਦੇ ਬੱਚਿਆਂ ਨੂੰ ਜ਼ਬਰਦਸਤੀ ਅਗਵਾਹ ਕੀਤਾ ਗਿਆ ਹੈ।
ਇਸੇ ਦਾ ਜਵਾਬ ਦਿੰਦਿਆਂ  ਮਨਦੀਪ ਸਿੰਘ ਨੇ ਦੱਸਿਆ ਕਿ ਉਸ ਦਾ ਵਿਆਹ ਪੂਰੀ ਰੀਤੀ ਰਿਵਾਜਾਂ ਨਾਲ ਦਿਲਪ੍ਰੀਤ ਕੌਰ ਨਾਲ ਹੋਇਆ ਸੀ ਅਤੇ ਵਿਆਹ ਹੋਣ ਤੋਂ ਕੁਝ ਹੀ ਦਿਨ ਬਾਅਦ ਦਿਲਪ੍ਰੀਤ ਕੌਰ ਕਹਿਣ ਲੱਗੀ ਕਿ ਉਹ ਵਿਦੇਸ਼ ਜਾਣਾ ਚਾਹੁੰਦੀ ਐ। ਇਸ ਤੋਂ ਬਾਦ ਉਸ ਨੇ 20 ਤੋਂ 22 ਲੱਖ ਰੁਪਏ ਲਾ ਕੇ ਦਿਲਪ੍ਰੀਤ ਕੌਰ ਨੂੰ ਆਸਟਰੇਲੀਆ ਭੇਜਿਆ ਅਤੇ ਇਸ ਦੌਰਾਨ ਉਸਦਾ ਛੇ ਮਹੀਨੇ ਦਾ ਬੱਚਾ ਉਹ ਮੇਰੇ ਕੋਲ ਹੀ ਛੱਡ ਗਈ ਅਤੇ ਕੁਝ ਮਹੀਨੇ ਬਾਅਦ ਦਿਲਪ੍ਰੀਤ ਕੌਰ ਕਹਿਣ ਲੱਗੀ ਕਿ ਮੈਂ ਆਸਟਰੇਲੀਆ ਨਹੀਂ ਰਹਿਣਾ ਕਿਉਂਕਿ ਇੱਥੇ ਮੈਂ ਪੱਕੀ ਨਹੀਂ ਹੋ ਸਕਦੀ ਜਿਸ ਤੋਂ ਬਾਅਦ ਦਿਲਪ੍ਰੀਤ ਕੌਰ ਫਿਰ ਘਰ ਵਾਪਸ ਆ ਗਈ ਅਤੇ ਕਹਿਣ ਲੱਗੀ ਕਿ ਉਹ ਕਨੇਡਾ ਜਾਣਾ ਚਾਹੁੰਦੀ ਹੈ ਜਿਸ ਤੋਂ ਬਾਅਦ ਉਸ ਨੇ ਫਿਰ ਤੋਂ ਪੈਸਾ ਲਗਾ ਕੇ ਕਨੇਡਾ ਦੀ ਫਾਈਲ ਦਿਲਪ੍ਰੀਤ ਕੌਰ ਦੀ ਭਰੀ ਪਰ ਉਸ ਦਰ ਰਿਫਿਊਜਲ ਆਨ ਕਾਰਨ ਉਹ ਕਨੇਡਾ ਨਹੀਂ ਜਾ ਸਕੀ ਜਿਸ ਤੋਂ ਬਾਅਦ ਦਿਲਪ੍ਰੀਤ ਕੌਰ ਅਕਸਰ ਹੀ ਲੜਾਈ ਝਗੜਾ ਰੱਖਣ ਲੱਗ ਪਈ।
ਇਸੇ ਦੌਰਾਨ ਇਨ੍ਹਾਂ ਦੇ ਘਰ ਦੂਸਰੇ ਲੜਕੇ ਨੇ ਜਨਮ ਲਿਆ। ਪਰ ਕੁੱਝ ਸਮੇਂ ਬਾਅਦ ਉਹ ਲੜ ਕੇ ਆਪਣੇ ਪੇਕੇ ਚਲੀ ਗਈ ਅਤੇ ਬਾਅਦ ਵਿੱਚ ਕੋਰਟ ਵਿੱਚ ਕੇਸ ਕਰ ਦਿੱਤਾ ਜਿਸ ਤੋਂ ਬਾਅਦ ਇਹ ਕੇਸ ਵਿੱਚ ਜੱਜ ਸਾਹਿਬ ਨੇ ਵੀ ਫੈਸਲਾ ਦਿੱਤਾ ਕਿ ਦਿਲਪ੍ਰੀਤ ਕੌਰ ਆਪਣੇ ਸਹੁਰੇ ਪਰਿਵਾਰ ਜਾ ਸਕਦੀ ਹੈ ਪਰ ਫਿਰ ਵੀ ਦਿਲਪ੍ਰੀਤ ਕੌਰ ਨਹੀਂ ਆਈ ਅਤੇ ਦਿਲਪ੍ਰੀਤ ਕੌਰ ਜਦ ਉਸ ਨੂੰ ਫੋਨ ਕਰਦੀ ਸੀ ਤਾਂ ਉਹ ਆਪਣੇ ਦੋਵੇਂ ਬੱਚੇ ਉਸ ਨੂੰ ਮਿਲਾ ਲਿਆਉਂਦਾ ਸੀ ਕਿਉਂਕਿ ਦੋਵੇਂ ਬੱਚੇ ਉਸ ਦੇ ਕੋਲ ਹੀ ਰਹਿੰਦੇ ਸਨ ਅਤੇ ਹੁਣ ਕੁਝ ਦੇਰ ਬਾਅਦ ਜਦ ਦਿਲਪ੍ਰੀਤ ਕੌਰ ਨੇ ਉਸ ਨੂੰ ਕਿਹਾ ਕਿ ਸਾਨੂੰ ਬੱਚੇ ਮਿਲਾ ਕੇ ਜਾ ਤਾਂ ਉਹ ਆਪਣੇ ਦੋਵੇਂ ਬੱਚੇ ਪਿੰਡ ਦੇ ਸਾਬਕਾ ਸਰਪੰਚ ਬਲਜੀਤ ਸਿੰਘ ਬਿੱਲਾ ਨੂੰ ਨਾਲ ਲੈ ਕੇ ਉੱਥੇ ਛੱਡ ਆਏ ਪਰ ਜਦ ਉਹ ਦੁਬਾਰਾ ਬੱਚੇ ਲੈਣ ਗਿਆ ਤਾਂ ਦਿਲਪ੍ਰੀਤ ਕੌਰ ਅਤੇ ਉਸਦੇ ਭਰਾ ਨੇ ਉਸ ਉਪਰ ਹਮਲਾ ਕਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ।
ਉਸ ਨੇ ਕਿਹਾ ਕਿ ਉਹ ਆਪਣੇ ਸਿਰਫ ਬੱਚਿਆਂ ਨੂੰ ਲੈਣ ਗਿਆ ਸੀ ਕਿਸੇ ਨੂੰ ਅਗਵਾਹ ਕਰਨ ਨਹੀਂ ਸੀ ਗਿਆ ਦਿਲਪ੍ਰੀਤ ਕੌਰ ਅਤੇ ਉਸਦਾ ਪਰਿਵਾਰ ਉਸ ਉੱਪਰ ਗਲਤ ਇਲਜ਼ਾਮ ਲਾ ਕੇ ਉਸ ਉੱਪਰ ਕਾਨੂੰਨੀ ਕਾਰਵਾਈ ਕਰਾਉਣਾ ਚਾਹੁੰਦਾ ਹੈ ਕਿਉਂਕਿ ਦਿਲਪ੍ਰੀਤ ਕੌਰ ਦੀ ਮਾਂ ਪੁਲਿਸ ਵਿੱਚ ਹੈ ਜਿਸ ਕਰਕੇ ਉਹ ਦਬਾਅ ਪਾਉਣਾ ਚਾਹੁੰਦੀ ਹੈ ਮਨਦੀਪ ਸਿੰਘ ਨੇ ਕਿਹਾ ਕਿ ਜੇ ਦਿਲਪ੍ਰੀਤ ਕੌਰ ਨੇ ਇਸੇ ਤਰ੍ਹਾਂ ਹੀ ਉਸਦੇ ਬੱਚੇ ਉਸ ਤੋਂ ਖੋਹਣੇ ਚਾਹੇ ਤਾਂ ਉਹ ਆਪਣੇ ਬੱਚਾ ਸਵੇਦ ਜਹਰੀਲੀ ਦਵਾਈ ਪੀ ਕੇ ਆਤਮ ਹੱਤਿਆ ਕਰ ਲਵੇਗਾ ਜਿਸ ਦੀ ਜਿੰਮੇਵਾਰੀ ਦਿਲਪ੍ਰੀਤ ਕੌਰ ਅਤੇ ਉਸਦਾ ਪਰਿਵਾਰ ਹੋਵੇਗਾ। ਉਥੇ ਹੀ ਪਿੰਡ ਦੇ ਸਰਪੰਚ ਵੱਲੋਂ ਵੀ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਦੀ ਬਰੀਕੀ ਨਾਲ ਜਾਂਚ ਕੀਤੀ ਜਾਵੇ ਅਤੇ ਜੋ ਦੋਸ਼ੀ ਹੋਵੇ ਉਸ ਉੱਪਰ ਕਾਨੂੰਨੀ ਕਾਰਵਾਈ ਕੀਤੀ ਜਾਵੇ ਨਾ ਕਿ ਵੀਡੀਓ ਵੱਲ ਵੇਖ ਕੇ ਨਜਾਇਜ਼ ਕਿਸੇ ਉੱਪਰ ਕਾਰਵਾਈ ਕੀਤੀ ਜਾਵੇ।

LEAVE A REPLY

Please enter your comment!
Please enter your name here