ਪੰਜਾਬ ਬਰਨਾਲਾ ਪੁਲਿਸ ਦਾ ਨਸ਼ਾ ਤਸਕਰਾਂ ਖਿਲਾਫ਼ ਐਕਸ਼ਨ; ਨਸ਼ੇ ਨਾਲ ਬਣਾਈ ਜਾਇਦਾਦ ’ਤੇ ਚੱਲਿਆ ਪੀਲਾ ਪੰਜਾ By admin - September 27, 2025 0 4 Facebook Twitter Pinterest WhatsApp ਬਰਨਾਲਾ ਪੁਲਿਸ ਨੇ ਨਸ਼ਾ ਤਸਕਰਾਂ ਖਿਲਾਫ ਸਖਤ ਐਕਸ਼ਨ ਲੈਂਦਿਆਂ ਨਸ਼ਿਆਂ ਤੋਂ ਬਣੀਆਂ ਜਾਇਦਾਦਾਂ ਤੇ ਪੀਲਾ ਪੰਜਾ ਚਲਾਇਆ ਗਿਆ ਐ। ਸ਼ਹਿਰ ਦੇ ਬੱਸ ਸਟੈਂਡ ਨੇੜੇ ਬਣੀ ਸੈਂਸੀ ਬਸਤੀ ਵਿਖੇ ਨਗਰ ਸੁਧਾਰ ਟਰੱਸਟ ਅਧੀਨ ਆਉਂਦੀ ਨਾਜਾਇਜ਼ ਉਸਾਰੀ ਢਾਹੀ ਗਈ ਐ। ਪੁਲਿਸ ਦੇ ਦੱਸਣ ਮੁਤਾਬਕ ਇਹ ਉਸਾਰੀ ਵੀਨਾ ਪਤਨੀ ਕਾਕਾ ਸਿੰਘ ਦੀ ਐ, ਜਿਸ ਉਪਰ 7 ਮਾਮਲੇ ਦਰਜ ਨੇ। ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਪਹਿਲਾਂ ਵੀ 6 ਘਰਾਂ ਤੇ ਪੀਲਾ ਪੰਜਾ ਚੱਲ ਚੁੱਕਿਆ ਐ। ਉਨ੍ਹਾਂ ਕਿਹਾ ਕਿ ਸਾਡਾ ਉਦੇਸ਼ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਐ ਅਤੇ ਜੋ ਵੀ ਨਸ਼ਾ ਤਸਕਰੀ ਵਿਚ ਸ਼ਾਮਲ ਪਾਇਆ ਗਿਆ, ਉਸ ਖਿਲਾਫ ਇਸੇ ਤਰ੍ਹਾਂ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧੀ ਕੀਤੀ ਪ੍ਰੈਸ ਕਾਨਫਰਸ ਨੂੰ ਸੰਬੋਧਨ ਕਰਦਿਆਂ ਐਸਪੀ ਅਸ਼ੋਕ ਸ਼ਰਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਸਖਤ ਹਿਦਾਇਤਾਂ ਅਤੇ ਐਸਐਸਪੀ ਬਰਨਾਲਾ ਮੁਹੰਮਦ ਸਰਫਰਾਜ ਆਲਮ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਈਓ ਨਗਰ ਸੁਧਾਰ ਟਰਸਟ ਦੀ ਹਾਜ਼ਰੀ ਵਿੱਚ ਨਜਾਇਜ਼ ਉਸਾਰੀ ਤੇ ਪੀਲਾ ਪੰਜਾ ਚਲਾਇਆ ਗਿਆ। ਉਹਨਾਂ ਕਿਹਾ ਕਿ ਸਾਡਾ ਮੁੱਖ ਉਦੇਸ਼ ਪੰਜਾਬ ਦੇ ਵਿੱਚੋਂ ਨਸ਼ੇ ਦੇ ਕੋਲ ਨੂੰ ਖਤਮ ਕਰਨਾ ਹੈ ਨਸ਼ਾ ਤਸ਼ਕਰਾਂ ਨੂੰ ਕਿਸੇ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ। ਉਹਨਾਂ ਨੌਜਵਾਨ ਭੜਕੇ ਹੋਏ ਬੱਚਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਵਾਪਸ ਆਉਣ ਨਸ਼ੇ ਨਾਲ ਆਪਣੀ ਜ਼ਿੰਦਗੀ ਖਰਾਬ ਨਾ ਕਰਨ। ਉਹਨਾਂ ਕਿਹਾ ਕਿ ਹੁਣ ਤੱਕ 4 ਨਸ਼ਾ ਤਸਕਰ ਦੇ ਕਰੀਬ ਜੇਲ ਵਿੱਚ ਹਨ ਅਤੇ ਜੋ ਵੀ ਨਸ਼ਾ ਛੱਡਣਾ ਚਾਹੁੰਦਾ ਹੈ ਉਹ ਸਾਡੇ ਕੋਲ ਆ ਸਕਦਾ ਹੈ।