ਸੰਗਰੂਰ ’ਚ ਲੁਟੇਰੇ ਅਪਨਾ ਰਹੇ ਲੁੱਟ ਦਾ ਨਵਾਂ ਤਰੀਕਾ; ਮਹਿਲਾ ਦੁਆਰਾ ਬੈਲ ਵਜਾ ਕੇ ਲੁੱਟਣ ਦੀ ਕੋਸ਼ਿਸ਼; ਦਰਵਾਜ਼ਾ ਨਾ ਖੋਲ੍ਹਣ ਕਾਰਨ ਟਲੀ ਘਟਨਾ

0
7

ਸੰਗਰੂਰ ਦੇ ਪਿੰਡ ਭੱਦਲਵੜ ‘ਚ ਰਾਤ ਦੇ ਸਮੇਂ ਇਕ ਅਜੀਬੋ-ਗਰੀਬ ਤੇ ਦਹਿਸ਼ਤ ਪੈਦਾ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਮਾਮਲਾ 23 ਸਤੰਬਰ ਦੀ ਰਾਤ ਲਗਭਗ 11 ਤੋਂ 12 ਵਜੇ ਦੇ ਵਿਚਕਾਰ ਦਾ ਹੈ, ਜਦੋਂ ਇਕ ਮਹਿਲਾ ਨੇ ਇਕ ਪਰਿਵਾਰ ਦੇ ਘਰ ਦੀ ਡੋਰ ਬੈੱਲ ਵਾਰ-ਵਾਰ ਵਜਾਉਣੀ ਸ਼ੁਰੂ ਕੀਤੀ। ਪਰਿਵਾਰ ਨੇ ਚੋਰੀ ਜਾਂ ਡਾਕੇ ਦੀ ਸ਼ੰਕਾ ਦੇ ਚਲਦਿਆਂ ਦਰਵਾਜ਼ਾ ਨਹੀਂ ਖੋਲ੍ਹਿਆ, ਜਿਸ ਤੋਂ ਬਾਅਦ ਸ਼ੱਕੀ ਔਰਤ ਵਾਪਸ ਚਲੇ ਗਈ। ਕੁਝ ਸਮੇਂ ਬਾਅਦ ਪਰਿਵਾਰ ਨੇ ਘਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜੇ ਖੰਗਾਲੀ ਤਾਂ ਇੱਕ ਟੈਂਪੂ ਵੀ ਨਜ਼ਰ ਆਇਆ, ਜਿਸ ਨਾਲ ਪਰਿਵਾਰ ਦਾ ਡਰ ਹੋਰ ਵਧ ਗਿਆ। ਪਰਿਵਾਰ ਦਾ ਦਾਅਵਾ ਹੈ ਕਿ ਇਹ ਕੋਈ ਆਮ ਘਟਨਾ ਨਹੀਂ, ਬਲਕਿ ਲੁਟੇਰਿਆਂ ਦਾ ਇੱਕ ਗਰੋਹ ਹੈ। ਪਰਿਵਾਰ ਨੇ ਇਸ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਐ। ਪੁਲਿਸ ਨੇ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਐ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਇਹ ਕੰਮ ਲੁਟੇਰਾ ਗਰੋਹ ਦਾ ਹੋ ਸਕਦਾ ਐ ਜੋ ਲੁੱਟ ਦਾ ਨਵਾਂ ਢੰਗ ਅਪਣਾਉਣ ਦੀ ਕੋਸ਼ਿਸ਼ ਵਿਚ ਐ। ਪਹਿਲਾਂ ਇੱਕ ਮਹਿਲਾ ਨੂੰ ਅੱਗੇ ਕਰਕੇ ਘਰ ਦੀ ਬੈੱਲ ਵਜਾਉਂਦੇ ਹਨ ਅਤੇ ਦਰਵਾਜ਼ਾ ਖੁਲ੍ਹਣ ਤੇ ਗਰੋਹ ਦੇ ਮੈਂਬਰ ਪਿੱਛੋਂ ਹਮਲਾ ਕਰ ਦਿੰਦਾ ਹਨ। ਸੀਸੀਟੀਵੀ ਫੁਟੇਜ ਵਿੱਚ ਇੱਕ ਲਾਲ ਟੀ-ਸ਼ਰਟ ਪਾਈ ਹੋਈ ਮਹਿਲਾ ਸਾਫ਼-ਸਾਫ਼ ਦਿਖ ਰਹੀ ਹੈ, ਜੋ ਰਾਤ 11:30 ਵਜੇ ਘਰ ਦੇ ਨੇੜੇ ਗਈ ਅਤੇ ਬੈੱਲ ਵਜਾਈ।  ਪਰਿਵਾਰ ਨੇ ਤੁਰੰਤ ਹੀ ਪੁਲਿਸ ਨੂੰ ਸੂਚਿਤ ਕੀਤਾ।
ਇਸ ਘਟਨਾ ਤੋਂ ਬਾਅਦ ਇਲਾਕੇ ਦੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਨਿਵਾਸੀਆਂ ਦਾ ਕਹਿਣਾ ਹੈ ਕਿ ਰਾਤ ਨੂੰ ਬਾਹਰ ਨਿਕਲਣਾ ਹੁਣ ਮੁਸ਼ਕਿਲ ਹੋ ਗਿਆ ਹੈ। ਇਸ ਸਮੇਂ ਪੁਲਿਸ ਨੇ ਸੀਸੀਟੀਵੀ ਫੁਟੇਜ ਆਪਣੇ ਕਬਜ਼ੇ ਵਿੱਚ ਲੈ ਲਈ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਲੋਕਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਜੇਕਰ ਰਾਤ ਸਮੇਂ ਕਿਸੇ ਅਣਪਛਾਤੇ ਵਿਅਕਤੀ ਦੁਆਰਾ ਬੈੱਲ ਵਜਾਈ ਜਾਵੇ, ਤਾਂ ਤੁਰੰਤ ਪੁਲਿਸ ਨਾਲ ਸੰਪਰਕ ਕੀਤਾ ਜਾਵੇ।

LEAVE A REPLY

Please enter your comment!
Please enter your name here