ਪੰਜਾਬ ਅੰਮ੍ਰਿਤਸਰ ਪੈਰੋਲ ’ਤੇ ਆਏ ਨੌਜਵਾਨ ਦਾ ਕਤਲ; ਘਰ ਨੇੜੇ ਗੋਲੀਆਂ ਚਲਾ ਕੇ ਹਮਲਾਵਰ ਫਰਾਰ By admin - September 26, 2025 0 5 Facebook Twitter Pinterest WhatsApp ਅੰਮ੍ਰਿਤਸਰ ਦੇ ਛੇਹਰਟਾ ਇਲਾਕੇ ਅੰਦਰ ਇਕ ਨੌਜਵਾਨ ਦਾ ਕਤਲ ਹੋਣ ਦ ਖਬਰ ਸਾਹਮਣੇ ਆਈ ਐ। ਮ੍ਰਿਤਕ ਦੀ ਪਛਾਣ ਧਰਮਜੀਤ ਸਿੰਘ ਧਰਮਾਂ ਵਜੋਂ ਹੋਈ ਐ ਜੋ 2012 ਵਿੱਚ ਵਾਪਰੇ ਏਐਸ ਆਈ ਰਵਿੰਦਰ ਪਾਲ ਸਿੰਘ ਕਤਲ ਕਾਂਡ ਦੇ ਮਾਮਲੇ ਵਿੱਚ ਸਜਾ ਭੁਗਤ ਰਿਹਾ ਸੀ ਅਤੇ ਇਸ ਵੇਲੇ ਪੈਰੋਲ ਤੇ ਬਾਹਰ ਆਇਆ ਹੋਈ ਸੀ। ਉਹ ਬੀਤੀ ਰਾਤ 12 ਵਜੇ ਆਪਣੇ ਘਰ ਦੇ ਬਾਹਰ ਮੌਜੂਦ ਸੀ, ਜਿੱਥੇ ਤਿੰਨ ਅਣਪਛਾਤਿਆਂ ਨੇ ਉਸ ਤੇ ਗੋਲੀਆਂ ਚਲਾ ਦਿੱਤੀਆਂ ਤੇ ਫਰਾਰ ਹੋ ਗਏ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਐ। ਮ੍ਰਿਤਕ ਦੀ ਪਤਨੀ ਦੇ ਦੱਸਣ ਮੁਤਾਬਕ ਉਸ ਦੀ ਜੇਲ ਦੇ ਅੰਦਰ ਜੱਗੂ ਭਗਵਾਨਪੁਰੀਆ ਦੇ ਗੈਂਗਸਟਰਾਂ ਨਾਲ ਲੜਾਈ ਹੋਈ ਸੀ। ਜਿਸ ਦੇ ਚਲਦਿਆਂ ਉਨ੍ਹਾਂ ਨੇ ਇਹ ਕਤਲ ਕੀਤਾ ਐ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਐ। ਪੁਲਿਸ ਵੱਲੋਂ ਘਰ ਅਤੇ ਪੂਰੇ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਐ। ਜਾਣਕਾਰੀ ਮੁਤਾਬਕ ਧਰਮੇ ਦੇ ਚਾਰ ਤੋਂ ਪੰਜ ਗੋਲੀਆਂ ਲੱਗੀਆਂ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਗੋਲੀਆਂ ਲੱਗਣ ਦੇ ਬਾਵਜੂਦ ਵੀ ਉਸ ਨੇ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਜ਼ਿਆਦਾ ਜ਼ਖਮੀ ਹੋਣ ਦੇ ਚਲਦਿਆਂ ਉਸ ਨੇ ਦੰਮ ਤੋੜ ਦਿੱਤਾ। ਘਟਨਾ ਦੀ ਸੂਚਨਾ ਮਿਲਣ ਬਾਦ ਮੌਕੇ ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਪੋਸਟ ਮਾਰਟਮ ਲਈ ਭੇਜ ਕੇ ਜਾਂਚ ਸ਼ੁਰੂ ਕਰ ਦਿੱਤੀ ਐ।