ਪੰਜਾਬ ਫਗਵਾੜਾ ਦੇ ਬੁਹਾਨੀ ਡਾਕਘਰ ਦੀ ਸ਼ਾਖਾ ’ਚ ਚੋਰੀ; ਦਸਤੇਵਾਜ਼, ਲਾਕਰ ਤੇ ਸਾਮਾਨ ਲੈ ਕੇ ਚੋਰ ਫਰਾਰ By admin - September 26, 2025 0 5 Facebook Twitter Pinterest WhatsApp ਫਗਵਾੜਾ ਨੇੜੇ ਬੁਹਾਨੀ ਪਿੰਡ ਦੇ ਡਾਕਘਰ ਸ਼ਾਖਾ ਵਿੱਚ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ। ਬ੍ਰਾਂਚ ਦੀ ਬੀਪੀਐਮ ਰਿਚਾ ਕੁਮਾਰੀ ਦੇ ਦੱਸਣ ਮੁਤਾਬਕ ਡਾਕਘਰ ਕੱਲ੍ਹ ਸ਼ਾਮ ਨੂੰ ਆਮ ਵਾਂਗ ਬੰਦ ਸੀ ਅਤੇ ਜਦੋਂ ਅੱਜ ਸਵੇਰੇ ਪਹੁੰਚੇ ਦਫਤਰ ਪਹੁੰਚੇ ਤਾਂ ਸ਼ਟਰ ਟੁੱਟੇ ਹੋਏ ਸਨ ਅਤੇ ਅੰਦਰ ਸਾਮਾਨ ਖਿੱਲਰਿਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਚੋਰ ਸ਼ਾਖਾ ਤੋਂ ਕੀਮਤੀ ਦਸਤਾਵੇਜ਼ ਅਤੇ ਲਾਕਰਾਂ ਸਮੇਤ ਹੋਰ ਸਾਮਾਨ ਲੈ ਕੇ ਫਰਾਰ ਹੋ ਗਏ ਸਨ, ਜਿਸ ਕਾਰਨ ਹਜ਼ਾਰਾਂ ਰੁਪਏ ਦਾ ਨੁਕਸਾਨ ਹੋਇਆ ਸੀ। ਘਟਨਾ ਤੋਂ ਬਾਦ ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਐ। ਪਿੰਡ ਵਾਸੀਆਂ ਦੇ ਦੱਸਣ ਮੁਤਾਬਕ ਪਿੰਡ ਵਿੱਚ ਇੱਕ ਦੁਕਾਨ ਦੇ ਤਾਲੇ ਕੁਝ ਦਿਨ ਪਹਿਲਾਂ ਟੁੱਟੇ ਹੋਏ ਸਨ। ਉਨ੍ਹਾਂ ਦੱਸਿਆ ਕਿ ਪਿੰਡ ਵਾਸੀ ਲਗਾਤਾਰ ਹੋ ਰਹੀਆਂ ਚੋਰੀਆਂ ਤੋਂ ਬਹੁਤ ਪ੍ਰੇਸ਼ਾਨ ਸਨ। ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਚੋਰਾਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਘਟਨਾ ਦੀ ਜਾਣਕਾਰੀ ਮਿਲਣ ‘ਤੇ, ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਚੋਰੀ ਦੀ ਰਿਪੋਰਟ ਮਿਲੀ ਹੈ ਅਤੇ ਮੌਕੇ ਦਾ ਮੁਆਇਨਾ ਕੀਤਾ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੁਲਿਸ ਸੀਸੀਟੀਵੀ ਕੈਮਰਿਆਂ ਦੀ ਵੀ ਜਾਂਚ ਕਰ ਰਹੀ ਹੈ।