ਪੰਜਾਬ ਜਲਾਲਾਬਾਦ ’ਚ ਨੌਜਵਾਨ ਦੀ ਮੌਤ ਦਾ ਮੁੱਦਾ ਗਰਮਾਇਆ; ਪਰਿਵਾਰ ਨੇ ਲਾਸ਼ ਵਾਈਵੇ ’ਤੇ ਰੱਖ ਕੇ ਲਾਇਆ ਜਾਮ By admin - September 26, 2025 0 6 Facebook Twitter Pinterest WhatsApp ਜਲਾਲਾਬਾਦ ਦੇ ਪਿੰਡ ਲਮੋਚੜ ਵਿਖੇ ਇਕ ਨੌਜਵਾਨ ਦੀ ਭੇਦਭਰੀ ਹਾਲਤ ਵਿਚ ਮੌਤ ਹੋਣ ਦੀ ਖਬਰ ਐ। ਮ੍ਰਿਤਕ ਦੇ ਪਰਿਵਾਰ ਨੇ ਲਾਸ਼ ਹਾਈਵੇ ਤੇ ਰੱਖ ਕੇ ਇਨਸਾਫ ਮੰਗਿਆ ਐ। ਪਰਵਾਰ ਦੇ ਇਲਜਾਮ ਐ ਕਿ ਨੌਜਵਾਨ ਆਪਣੇ ਘਰ ਲਈ ਰੇਤੇ ਦੀ ਟਰਾਲੀ ਮੰਗਵਾ ਰਿਹਾ ਸੀ ਪਰ ਮਾਇਨਿੰਗ ਵਿਭਾਗ ਨੇ ਟਰਾਲੀ ਫੜ ਕੇ ਘੁਬਾਇਆ ਚੌਕੀ ਪਹੁੰਚਾ ਦਿੱਤੀ। ਇਸੇ ਦੌਰਾਨ ਪੁਲਿਸ ਵੱਲੋਂ ਨਜਵਾਨਾਂ ਦੀ ਬੂਰੀ ਤਰ੍ਹਾਂ ਕੁੱਟਮਾਰ ਕੀਤੀ ਗਈ, ਜਿਸ ਦੇ ਚਲਦਿਆਂ 20 ਸਾਲਾ ਸਾਜਨ ਕੁਮਾਰ ਦੀ ਮੌਤ ਹੋ ਗਈ। ਪਰਿਵਾਰ ਦਾ ਇਲਜਾਮ ਐ ਕਿ ਲਾਸ਼ ਨੂੰ ਰੋਡ ਤੇ ਸੁੱਟ ਦਿੱਤਾ ਗਿਆ ਸੀ। ਪਤਾ ਚੱਲਣ ਬਾਅਦ ਮੌਕੇ ਤੇ ਪਹੁੰਚੀ ਪਰਿਵਾਰ ਨੇ ਲਾਖ ਰੋਡ ਤੇ ਰੱਖ ਕੇ ਪ੍ਰਦਰਸ਼ਨ ਕੀਤਾ ਐ।