ਪੰਜਾਬ ਗੁਰਦਾਸਪੁਰ ਦੇ ਹੜ੍ਹ ਪੀੜਤਾਂ ਨੂੰ ਮੁਹੱਈਆ ਕਰਵਾਏ ਪਸ਼ੂ; ਗਲੋਬਲ ਸਿੱਖ ਸੰਸਥਾ ਨੇ ਲਾਇਆ ਪਸ਼ੂਆਂ ਦਾ ਲੰਗਰ By admin - September 26, 2025 0 4 Facebook Twitter Pinterest WhatsApp ਗੁਰਦਾਸਪੁਰ ਵਿਚ ਹੜ੍ਹਾਂ ਦੇ ਚਲਦਿਆਂ ਵੱਡੀ ਗਿਣਤੀ ਕਿਸਾਨਾਂ ਦੇ ਪਸ਼ੂ ਹੜ ਦੀ ਭੇਂਟ ਚੜ੍ਹ ਗਏ ਸਨ। ਗਲੋਬਲ ਸਿੱਖ ਸੰਸਥਾ ਨੇ ਪੀੜਤ ਕਿਸਾਨਾਂ ਦੀ ਬਾਂਹ ਫੜ੍ਹਦਿਆਂ ਕਿਸਾਨਾਂ ਨੂੰ ਪਸ਼ੂ ਵੰਡੇ ਗਏ ਨੇ। ਪੀੜਤ ਕਿਸਾਨਾਂ ਨੇ ਇਸ ਉਪਰਾਲੇ ਲਈ ਗਲੋਬਲ ਸਿੱਖ ਸੰਸਥਾ ਦਾ ਧੰਨਵਾਦ ਕੀਤਾ ਐ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਆਗੂਆਂ ਨੇ ਕਿਹਾ ਕਿ 40 ਦੇ ਕਰੀਬ ਕਿਸਾਨਾਂ ਨੂੰ ਪਸ਼ੂ ਦਿੱਤੇ ਗਏ ਹਨ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰਨਾ ਪਿੰਡਾਂ ਵਿੱਚ ਜਾ ਕੇ ਸਰਵੇ ਕਰ ਕੇ ਪੀੜਤ ਕਿਸਾਨਾਂ ਨੂੰ ਪਸ਼ੂ ਮੁਹੱਈਆ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਇਸ ਔਖੀ ਘੜੀ ਪੀੜਤਾਂ ਨੂੰ ਸਾਡੇ ਸਾਰਿਆਂ ਦੇ ਸਾਥ ਦੀ ਲੋੜ ਇਸ ਲਈ ਸਾਨੂੰ ਨੂੰ ਥੋੜ੍ਹਾ ਥੋੜ੍ਹਾ ਕਰ ਕੇ ਪੀੜਤਾਂ ਦੀ ਬਾਂਹ ਫੜਨੀ ਚਾਹੀਦੀ ਐ।