ਕਣਕ ਦੀ ਖਰੀਦ ਨੂੰ ਲੈ ਕੇ ਮੰਤਰੀ ਲਾਲ ਚੰਦ ਕਟਾਰੂਚੱਕ ਦੀ ਪ੍ਰੈੱਸ ਕਾਨਫਰੰਸ/ ਮੰਡੀਆਂ ਅੰਦਰ ਚੱਲ ਰਹੇ ਖ਼ਰੀਦ ਪ੍ਰਬੰਧਾਂ ਬਾਰੇ ਸਾਂਝਾ ਕੀਤੀ ਜਾਣਕਾਰੀ/ ਇਕ ਮਹੀਨੇ ਦੌਰਾਨ 111 ਲੱਖ ਮੀਟਰਕ ਟਨ ਖਰੀਦ ਪੂਰੀ ਕਰਨ ਦਾ ਦਾਅਵਾ

0
6

ਪੰਜਾਬ ਦੀਆਂ ਮੰਡੀਆਂ ਅੰਦਰ ਕਣਕ ਦੀ ਖਰੀਦ ਦਾ ਕੰਮ ਲਗਾਤਾਰ ਜਾਰੀ ਐ। ਇਸੇ ਦੌਰਾਨ ਸਰਕਾਰ ਨੇ ਮੰਡੀਆਂ ਵਿਚ ਆਈ ਕਣਕ ਵਿਚੋਂ ਜ਼ਿਆਦਾਤਰ ਫਸਲ ਦੀ ਖਰੀਦ ਦਾ ਕੰਮ ਨੇਪਰੇ ਚਾੜਣ ਦਾ ਦਾਅਵਾ ਕੀਤਾ ਐ। ਚੰਡੀਗੜ੍ਹ ਵਿਖੇ ਕੀਤੀ ਗਈ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਫੂਡ ਐਡ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਖਰੀਦ ਸੀਜ਼ਨ ਦੇ ਇਕ ਮਹੀਨੇ ਦੌਰਾਨ ਹੁਣ ਤਕ ਮੰਡੀਆਂ ਵਿਚ 114 ਮੀਟਰਕ ਟਨ ਕਣਕ ਪਹੁੰਚ ਚੁੱਕੀ ਐ, ਜਿਸ ਵਿਚੋਂ 111 ਮੀਟਰਕ ਟਨ ਕਣਕ ਦੀ ਖਰੀਦ ਹੋ ਚੁੱਕੀ ਐ ਅਤੇ ਬਾਕੀ ਰਹਿੰਦੀ ਕਣਕ ਦੀ ਖਰੀਦ ਵੀ ਛੇਤੀ ਹੀ ਨੇਪਰੇ ਚੜ੍ਹ ਜਾਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਖਰੀਦੀ ਗਈ ਕਣਕ ਦਾ ਪੈਸਾ ਨਾਲੋ ਨਾਲ ਕਿਸਾਨਾਂ ਦੇ ਖਾਤਿਆਂ ਵਿਚ ਪਾਇਆ ਜਾ ਰਿਹਾ ਐ ਅਤੇ ਹੁਣ ਤਕ  ਕਿਸਾਨਾਂ ਨੂੰ 22 ਹਜ਼ਾਰ 815 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਐ। ਉਨ੍ਹਾਂ ਕਿਹਾ ਕਿ ਸਰਕਾਰ ਨੇ ਕਿਸਾਨਾਂ ਦੀ ਫਸਲ ਦਾ ਦਾਣਾ ਦਾਣਾ ਚੁੱਕਣ ਦਾ ਵਾਅਦਾ ਪੂਰਾ ਕਰਨ ਦਿੱਤਾ ਐ ਅਤੇ ਅਗਲੀ ਫਸਲਾਂ ਵਿਚ ਹੀ ਇਹ ਸਿਲਸਿਲਾ ਜਾਰੀ ਰਹੇਗਾ।

LEAVE A REPLY

Please enter your comment!
Please enter your name here