ਮਲੋਟ ਚ ਨੌਜਵਾਨ ਵੱਲੋਂ ਮਹਿਲਾ ’ਤੇ ਹਮਲਾ; ਘਰ ਅੰਦਰ ਗੰਭੀਰ ਜ਼ਖਮੀ ਕਰ ਕੇ ਫਰਾਰ

0
5

ਮਲੋਟ ਦੇ ਗੁਰਦੁਆਰਾ ਰੋੜ ’ਤੇ ਇਕ ਨੌਜਵਾਨ ਨੇ 35 ਸਾਲਾ ਔਰਤ ਨੂੰ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਕੇ ਗੰਭੀਰ ਜ਼ਖਮੀ ਕਰ ਦਿੱਤਾ। ਮਹਿਲਾ ਨੂੰ ਗੰਭੀਰ ਹਾਲਤ ਵਿਚ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਸ ਨੂੰ ਬਠਿੰਡਾ  ਲਈ ਰੈਫਰ ਕਰ ਦਿਤਾ ਗਿਆ। ਘਟਨਾ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਐ। ਪੁਲਿਸ ਦੇ ਦੱਸਣ ਮੁਤਾਬਕ ਮੁਲਜਮ ਦੀ ਸ਼ਨਾਖਤ ਕਰ ਲਈ ਗਈ ਐ ਅਤੇ ਉਸ ਦੀ ਗਿਫਤਾਰੀ ਲਈ ਛਾਪੇਮੀਰੀ ਕੀਤੀ ਜਾ ਰਹੀ ਐ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਉਪ ਕਪਤਾਨ ਰਛਪਾਲ ਸਿੰਘ ਨੇ ਦੱਸਿਆ ਕੇ ਕੱਲ ਸ਼ਾਮ ਨੂੰ ਮਲੋਟ ਦੇ ਕੈਂਪ ਵਾਸੀ ਇਕ  ਔਰਤ ਜਦੋਂ ਗੁਰਦੁਆਰਾ ਰੋੜ ’ਤੇ ਜਾ ਰਹੀ ਸੀ ਤਾਂ ਮੁਹੱਲੇ ਦੇ ਹੀ ਰਹਿਣ ਵਾਲੇ ਰੋਹਿਤ ਨਾਮ ਦੇ ਨੌਜਵਾਨ ਨੇ ਉਸ ਉਪਰ ਤੇਜ ਧਾਰ ਹਥਿਆਰ ਨਾਲ ਹਮਲਾ ਕਰ ਕੇ ਜਖਮੀ ਕਰ ਦਿਤੀ ਸੀ ਜਿਸ ਨੂੰ ਜੇਰੇ ਇਲਾਜ ਸਿਵਲ ਹਸਪਤਾਲ ਮਲੋਟ ਦਾਖਲ ਕਰਵਾਇਆ ਗਿਆ ਡਾਕਟਰਾਂ ਨੇ ਉਸ ਨੂੰ  ਬਠਿੰਡਾ ਰੈਫਰ ਕਰ ਦਿਤਾ, ਜਿੱਥੇ ਉਸ ਦੀ  ਹਾਲਤ  ਖਤਰੇ ਤੋਂ ਬਾਹਰ ਹੈ। ਥਾਣਾ ਸਿਟੀ ਮਲੋਟ ਵਲੋਂ ਉਕਤ ਲੜਕੇ ਖਿਲਾਫ ਮਾਮਲਾ ਦਰਜ ਕਰਕੇ ਪੁਲਿਸ ਦੀਆਂ ਅਲੱਗ ਅਲੱਗ ਟੀਮਾਂ ਬਣਾ ਕੇ ਉਸ ਦੀ ਭਾਲ ਕੀਤੀ ਜਾ ਰਹੀ ਹੈ। ਨੌਜਵਾਨ ’ਤੇ ਪਹਿਲਾ ਵੀ ਕਈ ਅਲੱਗ ਅਲੱਗ ਮਾਮਲੇ ਦਰਜ ਹਨ।

LEAVE A REPLY

Please enter your comment!
Please enter your name here