ਪੰਜਾਬ ਗੁਰਦਾਸਪੁਰ ’ਚ ਜਵਾਈ ਦਾ ਸਹੁਰੇ ਘਰ ’ਤੇ ਹਮਲਾ; ਬੱਚਿਆਂ ਨੂੰ ਅਗਵਾ ਕਰ ਕਰ ਕੇ ਫਰਾਰ; ਕਲੇਸ਼ ਕਾਰਨ ਪੇਕੇ ਘਰ ਰਹਿ ਰਹੀ ਪਤਨੀ By admin - September 26, 2025 0 5 Facebook Twitter Pinterest WhatsApp ਗੁਰਦਾਸਪੁਰ ਦੇ ਪਿੰਡ ਸਾਦੂਚੱਕ ਵਿੱਚ ਅੱਜ ਸਵੇਰ ਸਾਰ ਹਾਲਾਤ ਉਸ ਵੇਲੇ ਦਹਿਸ਼ਤ ਵਾਲੇ ਬਣ ਗਏ ਜਦੋਂ ਤਰਨ ਤਰਨ ਤੋਂ ਆਏ ਕੁੱਝ ਲੋਕਾਂ ਨੇ ਇੱਕ ਘਰ ਅੰਦਰ ਦਾਖਲ ਹੋ ਕੇ ਜਬਰੀ ਦੋ ਬੱਚਿਆਂ ਨੂੰ ਚੁੱਕ ਕੇ ਆਪਣੇ ਨਾਲ ਲੈ ਗਏ। ਇਹ ਹਮਲਾ ਘਰ ਦੇ ਜਵਾਈ ਵੱਲੋਂ ਕੀਤਾ ਦੱਸਿਆ ਜਾ ਰਿਹਾ ਐ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹਮਲਾਵਰ ਦੀ ਪਤਨੀ ਦਿਲਪ੍ਰੀਤ ਕੌਰ ਨੇ ਦੱਸਿਆ ਕਿ ਉਹ ਪਤੀ ਵੱਲੋਂ ਪਾਏ ਜਾਂਦੇ ਕਲੇਸ਼ ਕਾਰਨ ਇੱਥੇ ਰਹਿ ਰਹੀ ਸੀ ਪਰ ਉਸ ਦਾ ਪਤੀ ਧੱਕੇ ਨਾਲ ਬੱਚੇ ਲੈ ਗਿਆ ਐ। ਉਸਨੇ ਕਿਹਾ ਕਿ ਅਦਾਲਤ ਨੇ ਬੱਚਿਆਂ ਦੀ ਸਪੁਰਦਗੀ ਉਸ ਹਵਾਲੇ ਕੀਤੀ ਸੀ। ਪੀੜਤ ਨੇ ਪੁਲਿਸ ਕੋਲ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਐ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਐ। ਉਸ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਹਨਾਂ ਹਮਲਾਵਾਰਾਂ ਦੇ ਖਿਲਾਫ ਬਣਦੀ ਸਖਤ ਕਾਰਵਾਈ ਕੀਤੀ ਜਾਵੇ। ਇਸ ਮੌਕੇ ਤੇ ਮਹਿਲਾ ਦਿਲਪ੍ਰੀਤ ਕੌਰ ਦੀ ਮਾਤਾ ਨੇ ਦੱਸਿਆ ਕਿ ਉਹ ਪੰਜਾਬ ਪੁਲਿਸ ਦੇ ਵਿੱਚੋਂ ਕਾਂਸਟੇਬਲ ਸੇਵਾ ਮੁਕਤ ਹੋਏ ਹਨ ਅਤੇ ਉਹਨਾਂ ਦੀ ਬੇਟੀ ਦਾ ਵਿਆਹ ਤਰਨ ਤਾਰਨ ਵਿੱਚ ਹੋਇਆ ਸੀ ਅਤੇ ਉਸਦਾ ਪਤੀ ਉਸਦੇ ਨਾਲ ਮਾਰਕੁਟਾਈ ਕਰਦਾ ਸੀ ਜਿਸ ਕਰਕੇ ਉਸਦੀ ਬੇਟੀ ਹੁਣ ਉਹਨਾਂ ਦੇ ਕੋਲੋਂ ਪੇਕੇ ਰਹਿ ਰਹੀ ਹੈ ਅੱਜ ਉਸਦੇ ਪਤੀ ਨੇ ਆਪਣੇ ਸਾਥੀਆਂ ਨਾਲ ਹਮਲਾ ਕਰਕੇ ਬੱਚਿਆਂ ਨੂੰ ਜਬਰੀ ਚੁੱਕਿਆ ਹੈ। ਉਹਨਾਂ ਨੇ ਮੰਗ ਕੀਤੀ ਹੈ ਕਿ ਇਸ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਦੂਜੇ ਪਾਸੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੀਸੀਟੀਵੀ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਕੀਤੀ ਜਾ ਰਹੀ