ਕੋਟਕਪੂਰਾ ਰੋਡ ਤੋਂ ਲੰਘਦੀਆਂ ਜੋੜੀਆ ਨਹਿਰਾਂ ਸਰਹੰਦ ਫੀਡਰ ਅਤੇ ਰਾਜਸਥਾਨ ਫੀਡਰ ’ਤੇ ਬਣੇ ਦੋ ਨਵੇਂ ਸਟੀਲ ਪੁਲਾ ਦਾ ਉਦਘਾਟਨ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਵੱਲੋਂ ਬਹੁਤ ਹੀ ਸਧਾਰਨ ਢੰਗ ਨਾਲ ਕਰ ਲੋਕ ਅਰਪਣ ਕੀਤਾ ਗਿਆ। ਕਰੀਬ ਡੇਡ ਸਾਲ ਪਹਿਲਾਂ ਇਨ੍ਹਾਂ ਦੋਹਰੇ ਪੁਲਾ ਦਾ ਨਿਰਮਾਣ ਸ਼ੁਰੂ ਹੋਇਆ ਸੀ ਜੋ ਹੁਣ ਪੂਰੀ ਤਰਾਂ ਬਣ ਕੇ ਤਿਆਰ ਹੋ ਚੁੱਕੇ ਹਨ ਜਿਨ੍ਹਾਂ ਦਾ ਉਦਘਾਟਨ ਬੀਤੇ ਕੱਲ੍ਹ ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਪੂਰਬ ਮੌਕੇ ਕੱਢੇ ਗਏ ਨਗਰ ਕੀਰਤਨ ਦੀ ਅਗਵਾਈ ਕਰ ਰਹੇ ਪੰਜ ਪਿਆਰਿਆ ਤੋਂ ਕਰਵਾਇਆ ਗਿਆ। ਇਸ ਮੋਕੇ ਨਗਰ ਕੀਰਤਨ ਦੀ ਆਮਦ ਤੋਂ ਪਹਿਲਾਂ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਵੱਲੋਂ ਖੁਦ ਝਾੜੂ ਲੈ ਕੇ ਪੁਲਾ ਦੀ ਸਫਾਈ ਕੀਤੀ ਗਈ।
ਇਸ ਮੌਕੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਇਸ ਤੋਂ ਵੱਡਾ ਮੌਕਾ ਨਹੀਂ ਮਿਲ ਸਕਦਾ ਸੀ ਜਦੋਂ ਲੱਖਾਂ ਦੀ ਗਿਣਤੀ ਚ ਸ਼ਰਧਾਲੂ ਬਾਬਾ ਸ਼ੇਖ ਫਰੀਦ ਜੀ ਦਾ ਆਗਮਨ ਪੂਰਵ ਮਨਾ ਰਿਹਾ ਹੈ ਅਤੇ ਬਾਬਾ ਫਰੀਦ ਜੀ ਦੀ ਅਪਾਰ ਕਿਰਪਾ ਫਰੀਦਕੋਟ ਸ਼ਹਿਰ ਤੇ ਰਹੀ ਹੈ, ਇਸ ਲਈ ਅਸੀਂ ਫੈਸਲਾ ਲਿਆ ਸੀ ਕਿ ਇਨ੍ਹਾਂ ਪੁਲਾ ਦਾ ਉਦਘਾਟਨ ਪੰਜ ਪਿਆਰਿਆ ਹੱਥੋਂ ਕਰਵਾਇਆ ਜਾਵੇ। ਇਸ ਮੌਕੇ ਸਰਬਤ ਦੇ ਭਲੇ ਦੀ ਅਰਦਾਸ ਉਪਰੰਤ ਲੋਕ ਅਰਪਣ ਕਰ ਦਿੱਤਾ ਗਿਆ ਹੈ।