ਪੰਜਾਬ ਮੋਹਾਲੀ-ਰਾਜਪੁਰਾ ਰੇਲ ਲਿੰਕ ਨੂੰ ਮਿਲੀ ਮਨਜੂਰੀ; ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਕੀਤਾ ਐਲਾਨ; 50 ਸਾਲਾ ਤੋਂ ਲਟਕ ਰਹੀ ਮੰਗ ਹੋਈ ਪੂਰੀ By admin - September 23, 2025 0 9 Facebook Twitter Pinterest WhatsApp ਲੰਮੇ ਸਮੇਂ ਤੋਂ ਉਡੀਕੇ ਜਾ ਰਹੇ ਮੋਹਾਲੀ-ਰਾਜਪੁਰਾ ਰੇਲ ਲਿੰਕ ਨੂੰ ਮਨਜੂਰੀ ਮਿਲ ਗਈ ਐ। ਇਹ ਐਲਾਨ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਅਤੇ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ ਹੈ। ਇਸ ਲਿੰਕ ਨੂੰ ਮਨਜੂਰੀ ਮਿਲਣ ਬਾਅਦ ਲੋਕਾਂ ਦੀ ਚਰੌਕਣੀ ਮੰਗ ਪੂਰੀ ਹੋ ਗਈ ਐ। ਇਹ ਲਿੰਕ ਚੰਡੀਗੜ੍ਹ ਨੂੰ ਮਾਲਵਾ ਖੇਤਰ- ਰਾਜਪੁਰਾ, ਪਟਿਆਲਾ, ਸੰਗਰੂਰ ਸਮੇਤ ਹੋਰਾਂ ਨਾਲ ਜੋੜੇਗਾ। ਅਧਿਕਾਰਤ ਸੂਤਰਾਂ ਅਨੁਸਾਰ, ਮੋਹਾਲੀ-ਰਾਜਪੁਰਾ ਰੇਲ ਲਿੰਕ ਆਖਰਕਾਰ ਇੱਕ ਹਕੀਕਤ ਬਣ ਜਾਵੇਗਾ, ਜੋ ਚੰਡੀਗੜ੍ਹ ਨੂੰ ਮਾਲਵਾ ਖੇਤਰ, ਜਿਸ ਵਿੱਚ ਰਾਜਪੁਰਾ, ਪਟਿਆਲਾ ਅਤੇ ਸੰਗਰੂਰ ਸ਼ਾਮਲ ਹਨ, ਨਾਲ ਜੋੜ ਕੇ ਖੇਤਰੀ ਸੰਪਰਕ ਨੂੰ ਵਧਾਏਗਾ। ਕੇਂਦਰੀ ਮੰਤਰੀ ਨੇ ਫਿਰੋਜ਼ਪੁਰ-ਨਵੀਂ ਦਿੱਲੀ ਵੰਦੇ ਭਾਰਤ ਟ੍ਰੇਨ ਦੀ ਸ਼ੁਰੂਆਤ ਦਾ ਐਲਾਨ ਵੀ ਕੀਤਾ ਜਿਸ ਨੂੰ ਇਸ ਹਫ਼ਤੇ ਹੀ ਹਰੀ ਝੰਡੀ ਦਿਖਾਈ ਜਾਵੇਗੀ। ਇਹ ਟ੍ਰੇਨ ਬੁੱਧਵਾਰ ਨੂੰ ਛੱਡ ਕੇ ਹਫ਼ਤੇ ਭਰ ਚੱਲੇਗੀ। ਫਿਰੋਜ਼ਪੁਰ ਤੋਂ ਨਵੀਂ ਦਿੱਲੀ ਤੱਕ ਵੰਦੇ ਭਾਰਤ ਪੂਰੇ ਮਾਲਵਾ ਨੂੰ ਦਿੱਲੀ ਨਾਲ ਵੀ ਜੋੜੇਗਾ। ਇਹ ਫਿਰੋਜ਼ਪੁਰ ਤੋਂ ਬਠਿੰਡਾ, ਧੂਰੀ, ਪਟਿਆਲਾ, ਅੰਬਾਲਾ, ਨਵੀਂ ਦਿੱਲੀ ਤੱਕ ਚੱਲੇਗਾ। ਫਿਰੋਜ਼ਪੁਰ ਤੋਂ ਨਵੀਂ ਦਿੱਲੀ ਤੱਕ ਚੱਲਣ ਵਾਲੀ ਨਵੀਂ ਵੰਦੇ ਭਾਰਤ ਰੇਲਗੱਡੀ, ਪੂਰੇ ਖੇਤਰ ਵਿੱਚ ਸੰਪਰਕ ਨੂੰ ਹੋਰ ਬਿਹਤਰ ਬਣਾਏਗੀ। ਇਹ ਨਵੀਂ ਰੇਲਵੇ ਲਾਈਨ ਬਠਿੰਡਾ, ਧੂਰੀ, ਪਟਿਆਲਾ ਅਤੇ ਅੰਬਾਲਾ ਵਿੱਚੋਂ ਲੰਘੇਗੀ, ਜੋ ਮਾਲਵੇ ਦੇ ਇੱਕ ਵੱਡੇ ਹਿੱਸੇ ਨੂੰ ਰਾਸ਼ਟਰੀ ਰਾਜਧਾਨੀ ਨਾਲ ਜੋੜੇਗਾ। ਉਧਰ, ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਟਵੀਟ ਕਰਕੇ ਆਖਿਆ ਹੈ ਕਿ ‘‘ਭਾਰਤੀ ਰੇਲਵੇ ਨੇ ਪੰਜਾਬ ਨੂੰ ਅੱਜ ਦੋ ਵੱਡੀਆਂ ਸੌਗਾਤਾਂ ਦਿੱਤੀਆਂ ਹਨ। ਰਾਜਪੁਰਾ ਤੋਂ ਮੋਹਾਲੀ ਨਵੀਂ ਰੇਲ ਲਾਈਨ, ਦਹਾਕਿਆਂ ਪੁਰਾਣੀ ਮੰਗ ਸੀ ਜਿਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨੇ ਪ੍ਰਵਾਨ ਕੀਤਾ ਹੈ। ਇਸ ਨਾਲ ਪੂਰੇ ਮਾਲਵਾ ਖਿੱਤੇ ਤੋਂ ਚੰਡੀਗੜ੍ਹ ਨਾਲ ਰੇਲ ਸੰਪਰਕ ਹੋਰ ਬਿਹਤਰ ਹੋਵੇਗਾ। ਦੂਸਰਾ ਫਿਰੋਜਪੁਰ ਤੋਂ ਦਿੱਲੀ ਤੱਕ ਲਈ ਨਵੀਂ ਵੰਦੇ ਭਾਰਤ ਟ੍ਰੇਨ ਦਾ ਐਲਾਨ ਕੀਤਾ ਗਿਆ ਹੈ। ਮੈਂ ਇਸ ਲਈ ਕੇਂਦਰੀ ਰੇਲ ਮੰਤਰੀ ਸ੍ਰੀ ਅਸਵਨੀ ਵੈਸ਼ਨਵ ਅਤੇ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦਾ ਵੀ ਵਿਸੇਸ਼ ਤੌਰ ਤੇ ਧੰਨਵਾਦ ਕਰਦਾ ਹਾਂ।’’