ਪੰਜਾਬ ਅਜਨਾਲਾ ਦੀ ਸੇਵਾ ’ਚ ਜੁੱਟੇ ਰਾਜ ਸਭਾ ਮੈਂਬਰ ਵਿਕਰਮਜੀਤ ਸਾਹਨੀ; ਖੇਤਾਂ ’ਚੋਂ ਰੇਤਾਂ ਕੱਢਣ ਦੇ ਕੰਮ ਕਰ ਰਹੇ ਅਗਵਾਈ By admin - September 23, 2025 0 6 Facebook Twitter Pinterest WhatsApp ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਅੱਜ ਅਜਨਾਲਾ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਕਿ ਕਿਸਾਨਾਂ ਦੇ ਖੇਤਾਂ ਵਿਚੋਂ ਰੇਤਾਂ ਕੱਢਣ ਦੇ ਕੰਮ ਦਾ ਜਾਇਜ਼ਾ ਲਿਆ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ਪਿੰਡਾਂ ਵਿਚ ਲਗਭਗ 40,000 ਹੈਕਟੇਅਰ ਫਸਲਾਂ ਅੱਠ ਫੁੱਟ ਤੱਕ ਪਾਣੀ ਭਰਨ ਕਾਰਨ ਨਸ਼ਟ ਹੋ ਗਈਆਂ ਹਨ, ਜਿਸ ਨਾਲ ਗਰੀਬ ਕਿਸਾਨਾਂ ਨੂੰ ਤੁਰੰਤ ਮਦਦ ਦੀ ਲੋੜ ਹੈ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਮਸ਼ੀਨਰੀ, ਸਟਾਫ਼ ਅਤੇ ਮਜ਼ਦੂਰ ਤਦ ਤੱਕ ਪਿੰਡ ਵਿੱਚ ਤੈਨਾਤ ਰਹਿਣਗੇ ਜਦ ਤੱਕ ਕਿਸਾਨ ਪੂਰੀ ਤਰ੍ਹਾਂ ਸੰਤੁਸ਼ਟ ਹੋ ਕੇ ਆਪਣੀ ਅਗਲੀ ਫਸਲ ਦੀ ਬਿਜਾਈ ਸ਼ੁਰੂ ਨਹੀਂ ਕਰ ਲੈਂਦੇ। ਉਨ੍ਹਾਂ ਦੱਸਿਆ ਕਿ ਫਾਊਂਡੇਸ਼ਨ ਨੇ ਬੰਧ (ਸਟਾਪ ਡੈਮ) ਬਣਾਉਣ ਲਈ 10,000 ਪੀਪੀ ਬੈਗ ਵੀ ਭੇਜੇ ਹਨ। ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਅਤੇ ਸਥਾਨਕ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ। ਇਸ ਤੋਂ ਬਾਅਦ ਡਾ. ਸਾਹਨੀ ਸਰਹੱਦੀ ਪਿੰਡ ਦਰਿਆ ਮੂਸਾ ਪਹੁੰਚੇ, ਜਿੱਥੇ ਉਨ੍ਹਾਂ ਨੇ ਬਾੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਘਰੇਲੂ ਸਮਾਨ ਜਿਵੇਂ ਕਿ ਬਿਸਤਰੇ, ਗੱਦੇ, ਫਾਗਿੰਗ ਮਸ਼ੀਨਾਂ, ਫਰਨੀਚਰ, ਚੌਲ ਆਦਿ ਵੰਡੇ। ਪਿੰਡ ਦੀਆਂ ਖਰਾਬ ਸੜਕਾਂ ਅਤੇ ਹਾਈ ਸਕੂਲ ਦੀ ਨਾ ਹੋਣ ਕਾਰਨ, ਜਿਸ ਕਰਕੇ ਬੱਚਿਆਂ ਨੂੰ ਲਗਭਗ ਅੱਠ ਕਿਲੋਮੀਟਰ ਪੈਦਲ ਤੁਰ ਕੇ ਪੜ੍ਹਾਈ ਲਈ ਜਾਣਾ ਪੈਂਦਾ ਹੈ, ਇਸ ਗੰਭੀਰ ਸਮੱਸਿਆ ਨੂੰ ਦੇਖਦਿਆਂ, ਡਾ. ਸਾਹਨੀ ਨੇ ਤੁਰੰਤ ਪਿੰਡ ਦੇ ਸਰਕਾਰੀ ਸਕੂਲ ਲਈ ਇਕ ਸਕੂਲ ਬਸ ਦੇਣ ਦਾ ਐਲਾਨ ਕੀਤਾ। ਨਾਲ ਹੀ ਉਨ੍ਹਾਂ ਇਹ ਭਰੋਸਾ ਵੀ ਦਵਾਇਆ ਕਿ ਉਹ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਗੱਲ ਕਰਕੇ ਪਿੰਡ ਦੇ ਸਕੂਲ ਨੂੰ ਉੱਚ ਕਲਾਸਾਂ ਤੱਕ ਅਪਗਰੇਡ ਕਰਨ ਦਾ ਯਤਨ ਕਰਨਗੇ।