ਫਤਹਿਗੜ੍ਹ ਡਿਪਟੀ ਕਮਿਸ਼ਨਰ ਨੂੰ ਮਿਲਿਆ ਕਿਸਾਨਾਂ ਵਫਦ; ਪਰਾਲੀ ਦੇ ਮਾਮਲੇ ਨੂੰ ਲੈ ਕੇ ਦਿੱਤਾ ਮੰਗ ਪੱਤਰ

0
7

ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਸਤਬੀਰ ਸਿੰਘ ਗਡਹੇੜਾ ਦੀ ਅਗਵਾਈ ਵਿੱਚ ਕਿਸਾਨਾਂ ਦਾ ਵਫਦ ਫਤਹਿਗੜ੍ਹ  ਸਾਹਿਬ ਦੇ ਪ੍ਰਬੰਧਕ ਕੰਪਲੈਕਸ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਨੇ ਮੁੱਖ ਮੰਤਰੀ ਦੇ ਨਾਮ ਮੰਗ ਪੱਤਰ ਸੌਂਪਿਆ। ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨਾਂ ਨੇ ਕਾਨੂੰਨੀ ਲੜਾਈ ਲੜਦਿਆਂ 2019 ਵਿਚ ਸੁਪਰੀਮ ਕੋਰਟ ਤੋਂ ਪਰਾਲੀ ਦੇ ਨਿਪਟਾਰੇ ਲਈ ਮੁਆਵਜਾ ਦੇਣ ਦਾ ਹੁਕਮ ਜਾਰੀ ਕਰਵਾਇਆ ਸੀ, ਜਿਸ ਨੂੰ ਸਰਕਾਰਾਂ ਨੇ ਨਹੀਂ ਮੰਨਿਆ ਪਰ ਸੁਪਰੀਮ ਕੋਰਟ ਸਰਕਾਰਾਂ ਖਿਲਾਫ ਕਾਰਵਾਈ ਦੀ ਥਾਂ ਕਿਸਾਨਾਂ ਤੇ ਕਾਰਵਾਈ ਬਾਰੇ ਟਿੱਪਣੀ ਕਰ ਰਹੀ ਐ। ਉਨ੍ਹਾਂ ਕਿਹਾ ਕਿ ਕਿਸਾਨ ਹੜ੍ਹਾਂ ਤੇ ਬੋਣੇ ਵਾਇਰਸ ਕਾਰਨ ਹੋਏ ਨੁਕਸਾਨ ਤੋਂ ਪਹਿਲਾਂ ਹੀ ਪ੍ਰੇਸ਼ਾਨ ਐ, ਇਸ ਲਈ ਕਿਸਾਨਾਂ ਦੀ ਮੁਸ਼ਕਲ ਵੱਲ ਛੇਤੀ ਧਿਆਨ ਦੇਣਾ ਚਾਹੀਦਾ ਐ।
ਇਸ ਮੌਕੇ ਗੱਲਬਾਤ ਕਰਦੇ ਹੋਏ ਸਰਬਜੀਤ ਸਿੰਘ ਅਮਰਾਲਾ ਅਤੇ ਸਤਬੀਰ ਸਿੰਘ ਨੇ ਕਿਹਾ ਕਿ ਬੀਤੇ ਦਿਨ ਜੋ ਸੁਪਰੀਮ ਕੋਰਟ ਵੱਲੋਂ ਇੱਕ ਮੰਗਭਾਗੀ ਟਿੱਪਣੀ ਆਈ ਹੈ ਕਿਸਾਨਾਂ ਤੇ ਸਖਤੀ ਕਰ ਕੇ ਉਹਨਾਂ ਨੂੰ ਜੇਲ ਭੇਜਿਆ ਜਾਵੇ। ਉਨ੍ਹਾਂ ਕਿਹ ਕਿ ਅਸੀਂ ਕੋਰਟ ਦੇ ਵਿੱਚ ਲੜਾਈ ਲੜ ਕੇ 2019 ਵਿੱਚ ਇੱਕ ਫੈਸਲਾ ਕਰਵਾਇਆ ਸੀ ਕਿ ਕਿਸਾਨਾਂ ਨੂੰ ਪਰਾਲੀ ਸਾਭਣ ਲਈ ਮੁਆਵਜ਼ਾ ਦਿੱਤਾ ਜਾਵੇ ਜੋ ਕਿ ਸੁਪਰੀਮ ਕੋਰਟ ਦਾ ਫੈਸਲਾ ਹੈ ਲੇਕਿਨ ਸਰਕਾਰਾਂ ਨਹੀਂ ਮੰਨ ਰਹੀਆਂ। ਸੁਪਰੀਮ ਕੋਰਟ ਸਰਕਾਰਾਂ ਤੇ ਕਾਰਵਾਈ ਕਰਨ ਦੀ ਬਜਾਏ ਕਿਸਾਨਾਂ ਤੇ ਕਾਰਵਾਈ ਕਰਨ ਲਈ ਕਹਿ ਰਹੀ ਹੈ ਜੋ ਕਿ ਬਹੁਤ ਹੀ ਮੰਦਭਾਗਾ ਹੈ।

LEAVE A REPLY

Please enter your comment!
Please enter your name here