ਪੰਜਾਬ ਫਾਜਿਲਕਾ ’ਚ ਹੜ੍ਹ ਪੀੜਤਾਂ ਦੀ ਨਹੀਂ ਘਟੀ ਮੁਸ਼ਕਲ; ਕਿਰਾਏ ਦੇ ਮਕਾਨਾਂ ’ਚ ਰਹਿਣ ਲਈ ਮਜਬੂਰ ਲੋਕ By admin - September 23, 2025 0 9 Facebook Twitter Pinterest WhatsApp ਫਾਜਿਲਕਾ ਦੇ ਸਰਹੱਦੀ ਇਲਾਕਿਆਂ ਅੰਦਰ ਭਾਵੇਂ ਹੜ੍ਹਾਂ ਦਾ ਪਾਣੀ ਘੱਟ ਕਿਹਾ ਐ ਪਰ ਇਹ ਪਾਣੀ ਆਪਣੇ ਪਿੱਛੇ ਅਜਿਹੀ ਤਬਾਹੀ ਦੇ ਨਿਸ਼ਾਨ ਛੱਡ ਗਿਆ ਐ ਕਿ ਇਸਦੇ ਮੁੜ ਆਬਾਦ ਹੋਣ ਵਿਚ ਕਾਫੀ ਸਮਾਂ ਲੱਗ ਸਕਦਾ ਐ, ਜਿਸ ਦੇ ਚਲਦਿਆਂ ਇਨ੍ਹਾਂ ਇਲਾਕਿਆਂ ਦੇ ਲੋਕ ਫਾਜਿਲਕਾ ਸ਼ਹਿਰ ਵਿਚ ਕਿਰਾਏ ਦੇ ਘਰਾਂ ਵਿਚ ਰਹਿਣ ਲਈ ਮਜਬੂਰ ਹੋ ਰਹੇ ਨੇ। ਲੋਕਾਂ ਦਾ ਕਹਿਣਾ ਐ ਕਿ ਹੜ੍ਹਾਂ ਨੇ ਫਸਲਾ ਤਬਾਹ ਕਰ ਦਿੱਤੀਆਂ ਨੇ ਅਤੇ ਘਰ ਢਹਿਣ ਕੰਢੇ ਪਹੁੰਚ ਚੁੱਕੇ ਨੇ, ਜਿਨ੍ਹਾਂ ਵਿਚ ਛੇਤੀ ਰੈਣ-ਬਸੈਰਾ ਕਰ ਪਾਉਣਾ ਸੰਭਵ ਨਹੀਂ ਐ। ਹੜ੍ਹਾਂ ਦੀ ਗੰਦਗੀ ਤੇ ਸੜਿਆਦ ਕਾਰਨ ਬਿਮਾਰੀਆਂ ਦਾ ਖਤਰਾ ਐ, ਜਿਸ ਦੇ ਚਲਦੇ ਉਹ ਕਿਰਾਏ ਦੇ ਮਕਾਨਾਂ ਵਿਚ ਰਹਿਣ ਜਾ ਰਹੇ ਨੇ। ਆਪਣਾ ਸਾਮਾਨ ਟਰਾਲੀਆਂ ਵਿਚ ਭਰ ਕੇ ਜਾ ਰਹੇ ਲੋਕਾਂ ਨੇ ਕਿਹਾ ਕਿ ਇਲਾਕੇ ਦੀਆਂ ਸੜਕਾਂ ਟੁੱਟ ਚੁੱਕੀਆਂ ਨੇ। ਚਾਰੇ ਪਾਸੇ ਗਾਰੇ ਕਾਰਨ ਸੜਿਆਦ ਦਾ ਮਾਹੌਲ ਐ। ਸੜਕਾਂ ਟੁੱਟ ਜਾਣ ਕਾਰਨ ਬੱਚਿਆਂ ਦੀ ਪੜ੍ਹਾਈ ਵੀ ਪ੍ਰਭਾਵਿਤ ਹੋ ਰਹੀ ਐ, ਜਿਸ ਦੇ ਚਲਦਿਆਂ ਉਨ੍ਹਾਂ ਨੇ ਫਿਲਹਾਲ ਕਿਸੇ ਹੋਰ ਥਾਂ ਰੈਣ-ਬਸੈਰਾ ਕਰਨ ਦਾ ਫੈਸਲਾ ਲਿਆ ਐ। ਲੋਕਾਂ ਨੇ ਪ੍ਰਸ਼ਾਸਨ ਤੋਂ ਮਦਦ ਦੀ ਅਪੀਲ ਕੀਤੀ ਐ ਤਾਂ ਜੋ ਜ਼ਿੰਦਗੀ ਨੂੰ ਮੁੜ ਪੈਰਾਂ ਸਿਰ ਕਰ ਸਕਣ।