ਪਠਾਨਕੋਟ ਦੇ ਰਾਵੀ ਦਰਿਆ ਕੰਢੇ ਮਾਇਨਿੰਗ ਮੁੜ ਚਾਲੂ; ਦਰਿਆ ਦੀ ਤਬਾਹੀ ਤੋਂ ਨਹੀਂ ਲਿਆ ਜਾ ਰਿਹਾ ਸਬਕ

0
9

ਰਾਵੀ ਦਰਿਆ ਵਿਚ ਆਏ ਹੜ੍ਹ ਨੇ ਕਈ ਜ਼ਿਲ੍ਹਿਆ ਅੰਦਰ ਭਾਰੀ ਤਬਾਹੀ ਮਚਾਈ ਸੀ, ਜਿਸ ਕਾਰਨ ਹਜ਼ਾਰਾਂ ਲੋਕ ਬੇਘਰ ਹੋ ਗਏ ਪਰ ਮਾਇਨਿੰਗ ਮਾਫੀਏ ਨੂੰ ਇਸ ਤਰਾਸਦੀ ਨਾਲ ਕੋਈ ਮਤਲਬ ਨਹੀਂ ਐ ਅਤੇ ਉਹ ਪਾਣੀ ਘਰਦੇ ਹੀ ਮੁੜ ਮਾਇਨਿੰਗ ਕਰਨ ਲੱਗ ਪਏ ਨੇ। ਇਸ ਦੀ ਤਾਜ਼ਾ ਉਦਾਹਨ ਮਾਧੋਪੁਰ ਦੇ ਨਜ਼ਦੀਕ ਰਾਵੀ ਦਰਿਆ ਤੋਂ ਮਿਲ ਜਾਂਦੀ ਐ, ਜਿੱਥੇ ਦਰਿਆ ਦੇ ਕੰਡੇ ਜੇਸੀਬੀ ਮਸ਼ੀਨਾਂ ਲਗਾ ਕੇ ਟਿੱਪਰ ਭਰੇ ਜਾ ਰਹੇ ਹਨ। ਪੁੱਛੇ ਜਾਣ ਤੇ ਇਨ੍ਹਾਂ ਨੇ ਰਸਤਾ ਬਣਾਉਣ ਦੀ ਗੱਲ ਕਹੀ ਐ ਪਰ ਇਸ ਦੀ ਪਰਮਿਸ਼ਨ ਬਾਰੇ ਕੋਈ ਤਸੱਲੀਬਖਸ਼ ਜਵਾਬ ਨਹੀਂ ਦੇ ਸਕੇ।
ਇਹ ਕੰਮ ਸਰਕਾਰੀ ਆ ਜਾਂ ਪ੍ਰਾਈਵੇਟ ਹੋਣ ਬਾਰੇ ਪੁੱਛਣ ਦੇ ਉਹਨਾਂ ਦਾ ਕਹਿਣਾ ਸੀ ਕਿ ਇਹ ਕੰਮ ਪ੍ਰਾਈਵੇਟ ਤੌਰ ਤੇ ਹੀ ਹੋ ਰਿਹਾ ਐ। ਇਸ ਬਾਰੇ ਪਰਮਿਸ਼ਨ ਦੀ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਸਾਨੂੰ ਪਰਮਿਸ਼ਨ ਦਾ ਕੋਈ ਪਤਾ ਨਹੀਂ ਹੈ।  ਜਿਕਰਯੋਗ ਹੈ ਕਿ ਰਾਵੀ ਦਰਿਆ ਨਾਲ ਲੱਗਦੇ ਜੰਮੂ ਕਸ਼ਮੀਰ ਦੇ ਕਠੂਆ ਦੇ ਡਿਪਟੀ ਕਮਿਸ਼ਨਰ ਵੱਲੋਂ ਰਾਵੀ ਦਰਿਆ ਵਿੱਚ ਮਾਈਨਿੰਗ ਕਰਨ ਦੇ ਇਕ ਕਿਲੋਮੀਟਰ ਦੇ ਦਾਇਰੇ ਦੇ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਗਈ ਹੈ, ਜਦ ਕਿ ਜ਼ਿਲ੍ਹਾ ਪਠਾਨਕੋਟ ਵੱਲੋਂ ਇਸ ਤਰ੍ਹਾਂ ਦਾ ਕੋਈ ਵੀ ਸਖਤ ਐਕਸ਼ਨ ਨਾ ਲਏ ਜਾਣ ਦੇ ਚਲਦੇ ਮਾਈਨਿੰਗ ਮਾਫੀਆ ਦੇ ਹੌਸਲੇ ਬੁਲੰਦ ਨਜ਼ਰ ਆ ਰਹੇ ਹਨ।
ਦੱਸਣਯੋਗ ਹੈ ਕਿ ਇਸ ਵੇਲੇ ਪੰਜਾਬ ਹੜਾਂ ਦੇ ਕਹਿਰ ਵਿੱਚੋਂ ਗੁਜ਼ਰ ਰਿਹਾ.ਹੈ ਪਰ ਪ੍ਰਸ਼ਾਸਨ ਵੱਲੋਂ ਅੱਜ ਵੀ ਗੈਰ ਕਾਨੂੰਨੀ ਮਾਈਨਿੰਗ ਨੂੰ ਰੋਕਣ ਲਈ ਕੋਈ ਢੁਕਵੇ ਕਦਮ ਚੁੱਕਦਾ ਨਜ਼ਰ ਨਹੀਂ ਆ ਰਿਹਾ ਹੈ, ਜਿਸ ਦੇ ਚਲਦੇ ਮਾਈਨਿੰਗ ਮਾਫੀਆ ਦੇ ਹੌਸਲੇ ਪੂਰੀ ਤਰ੍ਹਾਂ ਬੁਲੰਦ ਨਜ਼ਰ ਆ ਰਹੇ ਹਨ। ਇਸ ਬਾਰੇ ਡਿਪਟੀ ਕਮਿਸ਼ਨਰ ਅਦਿਤਿਆ ਓਪਲ ਨਾਲ ਗੱਲ ਕਰਨੀ ਚਾਹੀ ਪਰ ਸੰਪਰਕ ਨਹੀਂ ਹੋ ਸਕਿਆ।

LEAVE A REPLY

Please enter your comment!
Please enter your name here