ਪੰਜਾਬ ਨਾਭਾ ’ਚ ਪੁਲਿਸ ਤੇ ਕਿਸਾਨਾਂ ਵਿਚਾਲੇ ਸਮਝੌਤਾ; ਡੀਐਸਪੀ ਨਾਲ ਧੁੱਕਾਮੁਕੀ ਬਾਦ ਭਖਿਆ ਸੀ ਮਾਮਲਾ; ਦੋਵੇਂ ਧਿਰਾਂ ਵਿਚਾਲੇ ਕੁੱਝ ਮੰਗਾਂ ’ਤੇ ਬਣੀ ਸਹਿਮਤੀ By admin - September 23, 2025 0 8 Facebook Twitter Pinterest WhatsApp ਨਾਭਾ ਵਿਚ ਕਿਸਾਨਾਂ ਤੇ ਪੁਲਿਸ ਵਿਚਾਲੇ ਬਣਿਆ ਟਕਰਾਅ ਟੱਲ ਗਿਆ ਐ। ਪੁਲਿਸ ਅਤੇ ਕਿਸਾਨਾਂ ਵਿਚਾਲੇ ਕੁੱਝ ਮੰਗਾਂ ‘ਤੇ ਸਹਿਮਤੀ ਬਣੀ ਹੈ। ਕਿਸਾਨਾਂ ਦੀ ਸ਼ਿਕਾਇਤ ‘ਤੇ ‘ਆਪ’ ਆਗੂ ਪੰਕਜ ਪੱਪੂ ਦੇ ਖਿਲਾਫ਼ ਇੱਕ ਹੋਰ ਨਵਾਂ ਮਾਮਲਾ ਦਰਜ ਕਰਨ ‘ਤੇ ਸਹਿਮਤੀ ਬਣੀ ਹੈ। ਦੋਵੇਂ ਮਾਮਲੇ ਸੀਆਈ ਸਟਾਫ ਪਟਿਆਲਾ ਵਿਖੇ ਤਬਦੀਲ ਕੀਤੇ ਜਾਣਗੇ। ਹੁਣ ਕਿਸਾਨਾਂ ਅਤੇ ਪੁਲਿਸ ਵੱਲੋਂ ਇੱਕ ਦੂਜੇ ਖਿਲਾਫ਼ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਜਾਵੇਗੀ। ਦੱਸ ਦੇਈਏ ਕਿ ਸ਼ੰਭੂ ਮੋਰਚੇ ਦੌਰਾਨ ਗੁੰਮ ਹੋਈਆਂ ਟਰਾਲੀਆਂ ਦੇ ਮਾਮਲੇ ਨੂੰ ਲੈ ਕੇ ਕਿਸਾਨ ਡੀਐਸਪੀ ਦਫ਼ਤਰ ਬਾਹਰ ਧਰਨਾ ਦੇ ਰਹੇ ਸੀ, ਜਿੱਥੇ ਦੋਵੇਂ ਧਿਰਾਂ ਵਿਚਾਲੇ ਤਲਖ-ਕਲਾਮੀ ਹੋਈ ਸੀ। ਹੁਣ ਦੋਵੇਂ ਧਿਰਾਂ ਵਿਚਾਲੇ ਸਮਝੌਤੇ ਤੋਂ ਬਾਅਦ ਟਕਰਾਅ ਟਲ ਗਿਆ ਐ। ਇਸ ਤੋਂ ਪਹਿਲਾਂ ਮਹਿਲਾ ਡੀਐਸਪੀ ਮਨਦੀਪ ਕੌਰ ਨੇ ਆਰੋਪ ਲਗਾਇਆ ਸੀ ਕਿ ਕੁਝ ਕਿਸਾਨਾਂ ਨੇ ਉਸ ਨਾਲ ਦੁਰਵਿਵਹਾਰ ਕੀਤਾ। ਡੀਐਸਪੀ ਨੇ ਦੱਸਿਆ ਕਿ ਜਦੋਂ ਉਹ ਕਿਸਾਨਾਂ ਨਾਲ ਗੱਲ ਕਰਨ ਗਈ ਤਾਂ ਕੁਝ ਕਿਸਾਨਾਂ ਨੇ ਉਸਦੇ ਵਾਲ ਖਿੱਚੇ ਅਤੇ ਉਸ ਨਾਲ ਬਦਸਲੂਕੀ ਕੀਤੀ, ਉਸਦੀ ਵਰਦੀ ਖਿੱਚੀ। ਉਸਨੇ ਦੱਸਿਆ ਕਿ ਕੁਝ ਪ੍ਰਦਰਸ਼ਨਕਾਰੀ ਅਸਲ ਵਿੱਚ ਕਿਸਾਨਾਂ ਦੇ ਭੇਸ ਵਿੱਚ ਆਏ ਗੁੰਡੇ ਹਨ। ਉਧਰ ਕਿਸਾਨ ਆਗੂ ਗਮਦੂਰ ਸਿੰਘ ਨੇ ਕਿਹਾ, “ਅਸੀਂ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਕਰ ਰਹੇ ਸੀ ਅਤੇ ਇਨਸਾਫ਼ ਦੀ ਮੰਗ ਕਰ ਰਹੇ ਸੀ ਪਰ ਡੀਐਸਪੀ ਨੇ ਸਾਡੇ ਨਾਲ ਦੁਰਵਿਵਹਾਰ ਕੀਤਾ ਅਤੇ ਆਪਣੀ ਗੱਡੀ ਨਾਲ ਸਾਡੇ ਉੱਤੇ ਚੜ੍ਹਾਉਣ ਦੀ ਕੋਸ਼ਿਸ਼ ਕੀਤੀ। ਉਸਨੇ ਸਾਡੇ ਕੱਪੜੇ ਵੀ ਪਾੜ ਦਿੱਤੇ। ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਸੁਣੀਆਂ ਜਾਂਦੀਆਂ, ਅਸੀਂ ਉਸਨੂੰ ਜਾਣ ਨਹੀਂ ਦੇਵਾਂਗੇ। ਬੀਤੇ ਦਿਨ ਇਹ ਮਾਮਲਾ ਕਾਫੀ ਸੁਰਖੀਆਂ ਵਿਚ ਰਿਹਾ ਸੀ ਅਤੇ ਅੱਜ ਦੋਵੇਂ ਧਿਰਾਂ ਵਿਚਾਲੇ ਸਹਿਮਤੀ ਬਣਨ ਬਾਅਦ ਮਾਮਲਾ ਸ਼ਾਂਤ ਹੋ ਗਿਆ ਐ।