ਪੰਜਾਬ ਅੰਮ੍ਰਿਤਸਰ ’ਚ ਮਨਾਈ ਪਾਕਿਸਤਾਨ ’ਤੇ ਜਿੱਤ ਦੀ ਖੁਸ਼ੀ; ਪੰਜਾਬ ਦੇ ਪੁੱਤਰ ਅਭਿਸ਼ੇਕ ਸ਼ਰਮਾ ਨੇ ਜਿੱਤਿਆ ਸਭ ਦਾ ਦਿਲ By admin - September 23, 2025 0 6 Facebook Twitter Pinterest WhatsApp ਏਸ਼ੀਆ ਕਪ 2025 ਵਿੱਚ ਭਾਰਤ ਨੇ ਪਾਕਿਸਤਾਨ ਤੇ ਸ਼ਾਨਦਾਰ ਜਿੱਤ ਦਰਜ ਕੀਤੀ ਐ। ਇਸ ਮੈਚ ਵਿਚ ਪੰਜਾਬ ਦੇ ਪੁੱਤਰਕ ਅਭਿਸ਼ੇਕ ਸ਼ਰਮਾ ਨੇ ਸ਼ਾਨਦਾਰ ਖੇਡ ਦੇ ਪ੍ਰਦਰਸ਼ਨ ਕੀਤਾ ਐ। ਇਸ ਜਿੱਤ ਤੋਂ ਬਾਦ ਜਿੱਥੇ ਦੇਸ਼ ਭਰ ਅੰਦਰ ਖੁਸ਼ੀ ਦੀ ਲਹਿਰ ਐ ਉੱਥੇ ਗੁਰੂ ਨਗਰੀ ਅੰਮ੍ਰਿਤਸਰ ਵਿਖੇ ਵੀ ਲੋਕਾਂ ਨੇ ਖੁਲ੍ਹ ਕੇ ਖੁਸ਼ੀ ਮਨਾਈ। ਸ਼ਹਿਰ ਵਿਚ ਕਈ ਥਾਵਾਂ ‘ਤੇ ਖ਼ਾਸ ਸਮਾਰੋਹ ਕਰਕੇ ਖੁਸ਼ੀ ਪ੍ਰਗਟਾਈ ਗਈ। ਇਸ ਮੌਕੇ ਅਭਿਸ਼ੇਕ ਸ਼ਰਮਾ ਦੇ ਪਿਤਾ ਨੇ ਮੀਡੀਆ ਨਾਲ ਗੱਲਬਾਤ ਕਰ ਕੇ ਪੁੱਤ ਦੀ ਪ੍ਰਦਰਸ਼ਨ ‘ਤੇ ਮਾਣ ਜਤਾਇਆ। ਉਨ੍ਹਾਂ ਕਿਹਾ ਕਿ ਇਹ ਜਿੱਤ ਸਿਰਫ਼ ਪਰਿਵਾਰ ਨਹੀਂ ਸਗੋਂ ਸਾਰੇ ਪੰਜਾਬ ਲਈ ਮਾਣ ਦੀ ਗੱਲ ਹੈ। ਲੋਕਾਂ ਨੇ ਉਮੀਦ ਜਤਾਈ ਕਿ ਅਭਿਸ਼ੇਕ ਅਗਲੇ ਮੈਚਾਂ ਵਿੱਚ ਵੀ ਭਾਰਤ ਲਈ ਸ਼ਾਨਦਾਰ ਪ੍ਰਦਰਸ਼ਨ ਕਰੇਗਾ।