ਬਰਨਾਲਾ ’ਚ ਚੋਰਾਂ ਦਾ ਦੁਕਾਨ ’ਤੇ ਧਾਵਾਂ; 20 ਤੋਂ 25 ਹਜ਼ਾਰ ਨਕਦੀ ਲੈ ਕੇ ਹੋਏ ਫਰਾਰ; ਪੁਲਿਸ ਨੇ ਜਾਂਚ ਕੀਤੀ ਸ਼ੁਰੂ

0
8

ਬਰਨਾਲਾ ਸ਼ਹਿਰ ਅੰਦਰ ਚੋਰਾਂ ਦੀਆਂ ਸਰਗਰਮੀਆਂ ਵੱਧ ਰਹੀਆਂ ਏ। ਚੋਰਾਂ ਨੇ ਗੀਤਾ ਭਵਨ ਰੋਡ ਤੇ ਸਥਿਤ ਇਕ ਬੂਟਾ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਂਦਿਆਂ ਅੰਦਰੋਂ 20 ਤੋਂ 25 ਹਜ਼ਾਰ ਨਕਦੀ ਚੋਰੀ ਕਰ ਲਈ। ਦੁਕਾਨ ਮਾਲਕਾਂ ਦੇ ਦੱਸਣ ਮੁਤਾਬਕ ਚੋਰ ਦੁਕਾਨ ਦਾ ਸ਼ਟਰ ਤੋੜ ਕੇ ਅੰਦਰ ਦਾਖਲ ਹੋਏ ਸਨ। ਦੁਕਾਨ ਮਾਲਕਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਇਲਾਕੇ ਅੰਦਰ ਰਾਤ ਦੀ ਗਸਤ ਵਧਾਉਣ ਦੀ ਮੰਗ ਕੀਤੀ ਐ। ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਇਲਾਕੇ ਅੰਦਰ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਐ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਦੁਕਾਨਦਾਰ ਰਜਿੰਦਰ ਨੇ ਦੱਸਿਆ ਕਿ ਚੋਰ ਦੁਕਾਨ ਅੰਦਰੋਂ 20 ਤੋਂ 25 ਹਜ਼ਾਰ ਨਕਦੀ ਲੈ ਗਏ ਨੇ ਜਦਕਿ ਸਮਾਨ ਦੀ ਜਾਂਚ ਕੀਤੀ ਜਾ ਰਹੀ ਐ, ਜਿਸ ਤੋਂ ਹੀ ਸਮਾਨ ਦੇ ਨੁਕਸਾਨ ਦਾ ਪਤਾ ਚੱਲ ਸਕੇਗਾ। ਚੋਰਾਂ ਵੱਲੋਂ ਸਾਡੀ ਦੁਕਾਨ ਦੇ ਸ਼ਟਰ ਦਾ ਜਿੰਦਾ ਤੋੜਨ ਤੋਂ ਬਾਅਦ ਅੰਦਰ ਦਾਖਲ ਹੋਏ ਤੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਪ੍ਰਸ਼ਾਸਨ ਦਾ ਚੋਰਾਂ ਨੂੰ ਨੱਥ ਪਾਉਣ ਤੇ ਬਿਲਕੁਲ ਵੀ ਜ਼ੋਰ ਨਹੀਂ ਚੱਲ ਰਿਹਾ ਜਿਸ ਦੇ ਚਲਦਿਆਂ ਚੋਰ ਬੇਖੌਫ ਹੋ ਕੇ ਘਟਨਾਵਾਂ ਨੂੰ ਅੰਜਾਮ ਦੇ ਰਹੇ ਨੇ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਚੋਰਾਂ ਦਾ ਪਤਾ ਲਗਾਉਣ ਦੇ ਨਾਲ ਨਾਲ ਰਾਤ ਦੀ ਗਸ਼ਤ ਵਧਾਉਣ ਦੀ ਮੰਗ ਕੀਤੀ ਐ।

LEAVE A REPLY

Please enter your comment!
Please enter your name here