ਪੰਜਾਬ ਗੁਰਸਿੱਖ ਪਰਿਵਾਰ ਵੱਲੋਂ ਮਦਦ ਲਈ ਗੁਹਾਰ; ਮੀਂਹ ਦੇ ਚੱਲਦੇ ਬਹਿ ਗਈਆਂ ਘਰ ਦੀਆਂ ਨੀਂਹਾਂ By admin - September 23, 2025 0 7 Facebook Twitter Pinterest WhatsApp ਤਰਨ ਤਾਰਨ ਦੇ ਪਿੰਡ ਕੈਰੋਂ ਵਾਸੀ ਇਕ ਗੁਰਸਿੱਖ ਪਰਿਵਾਰ ਨੇ ਮੰਦੀ ਹਾਲਤ ਦੇ ਚਲਦਿਆਂ ਸਮਾਜ ਸੇਵੀਆਂ ਅੱਗੇ ਮਦਦ ਲਈ ਗੁਹਾਰ ਲਾਈ ਐ। ਘਰ ਦੇ ਮੁਖੀਆ ਕੁਲਦੀਪ ਸਿੰਘ ਦੇ ਦੱਸਣ ਮੁਤਾਬਕ ਬੀਤੇ ਦਿਨਾਂ ਦੌਰਾਨ ਪਏ ਮੀਂਹਾਂ ਕਾਰਨ ਉਸ ਦੇ ਘਰ ਦੀਆਂ ਨੀਂਹਾਂ ਬਹਿ ਗਈਆਂ ਨੇ, ਜਿਸ ਦੇ ਚਲਦਿਆਂ ਉਹ ਘਰੋਂ ਬੇਘਰ ਹੋ ਗਏ ਨੇ। ਉਹ ਕਿਸੇ ਫੈਕਟਰੀ ਵਿਚ 5 ਹਜ਼ਾਰ ਵਿਚ ਨੌਕਰੀ ਕਰਦਾ ਐ, ਜਿਸ ਨਾਲ ਗੁਜਾਰਾ ਪਹਿਲਾਂ ਹੀ ਮੁਸ਼ਕਲ ਸੀ ਪਰ ਹੁਣ ਭਾਰੀ ਮੀਂਹ ਨੇ ਉਨ੍ਹਾਂ ਦੀ ਮੁਸੀਬਤ ਵਧਾ ਦਿੱਤੀ ਐ। ਪੀੜਤ ਪਰਿਵਾਰ ਨੇ ਐਨਆਰਆਈ ਭਰਾਵਾਂ, ਸਮਾਜ ਸੇਵੀ ਸੰਸਥਾਵਾਂ ਅਤੇ ਸਿੱਖ ਜਥੇਬੰਦੀਆਂ ਅੱਗੇ ਮਦਦ ਲਈ ਗੁਹਾਰ ਲਾਈ ਐ।