ਪਟਿਆਲਾ ਵਿਚ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਅੱਜ ਉਸ ਵੇਲੇ ਹੱਥਾਂ ਪੈਰਾਂ ਦੀ ਪੈ ਗਈ ਜਦੋਂ ਸਿਹਤ ਮੰਤਰੀ ਡਾ. ਬਲਬੀਰ ਸਿੰਘ ਸ਼ਹਿਰ ਦੇ ਇੰਦਰਾ ਕਾਲੋਨੀ ਦਾ ਅਚਾਨਕ ਦੌਰਾ ਕਰਨ ਪਹੁੰਚ ਗਏ। ਸਿਹਤ ਮੰਤਰੀ ਇੱਥੇ ਲੋਕਾਂ ਦੀਆਂ ਵਾਰ ਵਾਰ ਸ਼ਿਕਾਇਤਾ ਮਿਲਣ ਬਾਅਦ ਪਹੁੰਚੇ ਸਨ, ਜਿਸ ਵਿਚ ਲੋਕਾਂ ਨੇ ਇੱਥੇ ਕੁੱਝ ਲੋਕਾਂ ਵੱਲੋਂ ਰਾਤ ਵੇਲੇ ਟਾਇਰਾਂ ਨੂੰ ਅੱਗ ਲਗਾ ਕੇ ਉਨ੍ਹਾਂ ਵਿਚੋਂ ਲੋਹਾਂ ਕੱਢੇ ਜਾਣ ਬਾਰੇ ਜਾਣਕਾਰੀ ਦਿੱਤੀ ਸੀ। ਕੁੱਝ ਲੋਕਾਂ ਵੱਲੋਂ ਚੰਦ ਪੈਸਿਆਂ ਖਾਤਰ ਟਾਇਰ ਸਾੜਣ ਦੇ ਇਸ ਵਰਤਾਰੇ ਦਾ ਖਮਿਆਜ਼ਾ ਸਥਾਨਕ ਵਾਸੀਆਂ ਨੂੰ ਭੁਗਤਣਾ ਪੈ ਰਿਹਾ ਸੀ, ਜਿਸ ਬਾਰੇ ਉਹ ਵਾਰ ਵਾਰ ਪ੍ਰਸ਼ਾਸਨਿਕ ਅਧਿਕਾਰੀਆਂ ਤਕ ਸ਼ਿਕਾਇਤਾਂ ਕਰ ਚੁੱਕੇ ਸੀ ਪਰ ਕੋਈ ਕਾਰਵਾਈ ਨਹੀਂ ਹੋਈ। ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਡੀਸੀ ਪਟਿਆਲਾ, ਨਗਰ ਨਿਗਮ ਕਮਿਸ਼ਨਰ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੂੰ ਮੌਕੇ ਤੇ ਬੁਲਾ ਕੇ ਲੋਕਾਂ ਦੇ ਸਾਹਮਣੇ ਹੀ ਸਖਤ ਹਦਾਇਤਾਂ ਦਿੰਦਿਆਂ ਲੋਕਾਂ ਦੀ ਸਿਹਤ ਨਾਲ ਜੁੜੇ ਇਸ ਮਸਲੇ ਨੂੰ ਛੇਤੀ ਹੱਲ ਕਰਨ ਦੀ ਚਿਤਾਵਨੀ ਦਿੱਤੀ। ਸਿਹਤ ਮੰਤਰੀ ਨੇ ਅਧਿਕਾਰੀਆਂ ਨੂੰ ਇਕ ਹਫਤੇ ਦਾ ਸਮਾਂ ਦਿੰਦਿਆਂ ਕਿਹਾ ਕਿ ਉਹ ਇਕ ਹਫਤੇ ਬਾਅਦ ਮੁੜ ਦੌਰਾ ਕਰਨਗੇ ਅਤੇ ਜੇਕਰ ਹਾਲਾਤ ਨਾਲ ਸੁਧਰੇ ਤਾਂ ਉਹ ਸਖਤ ਐਕਸ਼ਨ ਲੈਣ ਲਈ ਮਜਬੂਰ ਹੋਣਗੇ। ਸਿਹਤ ਮੰਤਰੀ ਨੇ ਅਧਿਕਾਰੀਆਂ ਨੂੰ ਝਾੜ ਪਾਉਂਦਿਆਂ ਕਿਹਾ ਕਿ ਅਸੀਂ ਲੋਕਾਂ ਨੂੰ ਜਵਾਬਦੇਹ ਹਾਂ ਅਤੇ ਤੁਸੀਂ ਸਰਕਾਰ ਨੂੰ ਜਵਾਬਦੇਹ ਹੋ। ਇਸ ਲਈ ਸਰਕਾਰ ਦਾ ਹਿੱਸਾ ਹੋਣ ਨਾਤੇ ਮੈਂ ਤੁਹਾਨੂੰ ਇਲਾਕੇ ਦੇ ਸੁਧਾਰ ਲਈ ਕਹਿ ਰਿਹਾ ਹਾਂ ਅਤੇ ਜੇਕਰ ਸਮੇਂ ਸਿਰ ਲੋਕਾਂ ਮਸਲੇ ਹੱਲ ਨਾ ਹੋਣ ਤਾਂ ਅਧਿਕਾਰੀ ਇਸ ਗੱਲ ਦਾ ਜਵਾਬਦੇਹ ਹੋਣਗੇ। ਪੂਰੀ ਖਬਰ ਦੇਖਣ ਲਈ ਹੇਠਾਂ ਦਿੱਤੇ ਲਿੰਕ ਤੇ ਕਲਿਕ ਕਰੋ…