ਅੰਮ੍ਰਿਤਸਰ ਦੇ ਦੁਰਗਿਆਣਾ ਮੰਦਰ ਵਿਖੇ ਨਰਾਤਿਆਂ ਦੇ ਪਹਿਲੇ ਦਿਨ ਵੀੱਡ ਗਿਣਤੀ ਸ਼ਰਧਾਲੂਆਂ ਨੇ ਨਤਮਸਤਕ ਹੋ ਕੇ ਮਾਤਾ ਦੇ ਚਰਨਾਂ ਵਿੱਚ ਅਰਦਾਸਾਂ ਭੇਟ ਕੀਤੀਆਂ। ਖ਼ਾਸ ਕਰਕੇ ਇਸ ਮੰਦਿਰ ਦੇ ਅੰਦਰ ਸਥਿਤ ਪ੍ਰਾਚੀਨ ਹਨੁਮਾਨ ਮੰਦਿਰ ਵਿੱਚ ਸੰਗਤਾਂ ਵੱਲੋਂ ਵੱਡੀ ਸ਼ਰਧਾ ਨਾਲ ਮੱਥਾ ਟੇਕਿਆ। ਨਵਰਾਤਰਿਆਂ ਦੇ ਦੌਰਾਨ ਇਸ ਮੰਦਿਰ ਅੰਦਰ ਲੰਗੂਰ ਮੇਲਾ ਵੀ ਕਰਵਾਇਆ ਜਾਂਦਾ ਐ, ਜਿਸ ਵਿਚ ਬੱਚੇ ਲਈ ਕੀਤੀ ਮੰਨਤ ਪੂਰੀ ਹੋਣ ਦੇ ਮਾਪੇ ਆਪਣੇ ਬੱਚਿਆਂ ਨੂੰ ਲਾਲ ਕੱਪੜੇ ਪਹਿਨਾ ਕੇ “ਲੰਗੂਰ” ਬਣਾ ਕੇ ਮੰਦਿਰ ਵਿੱਚ ਲੈ ਆਉਂਦੇ ਹਨ। ਮੰਦਰ ਦੇ ਪੰਡਿਤ ਦੇ ਦੱਸਣ ਮੁਤਾਬਕ ਇਹ ਪਰੰਪਰਾ ਕੇਵਲ ਅੰਮ੍ਰਿਤਸਰ ਦੇ ਇਸ ਮੰਦਰ ਅੰਦਰ ਹੀ ਮੌਜੂਦ ਐ। ਪੰਡਤ ਜੀ ਨੇ ਮੰਦਰ ਅੰਦਰ ਨਵਰਾਤਰਿਆਂ ਦੇ 9 ਦਿਨਾਂ ਦੌਰਾਨ ਹੋਣ ਵਾਲੇ ਪ੍ਰੋਗਰਾਮਾਂ ਬਾਰੇ ਜਾਣਕਾਰੀ ਸਾਂਝਾ ਕੀਤੀ।
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮੰਦਿਰ ਦੇ ਪੰਡਿਤ ਜੀ ਨੇ ਦੱਸਿਆ ਕਿ ਨਵਰਾਤਰੇ 9 ਦਿਨ ਤੱਕ ਮਾਤਾ ਦੇ ਵੱਖ-ਵੱਖ ਰੂਪਾਂ ਦੀ ਪੂਜਾ ਅਰਾਧਨਾ ਨੂੰ ਸਮਰਪਿਤ ਹਨ। ਸ਼ਰਧਾਲੂ ਵੱਖ-ਵੱਖ ਤਰੀਕਿਆਂ ਨਾਲ ਮਾਤਾ ਦੀ ਭਗਤੀ ਕਰਦੇ ਹਨ ਅਤੇ ਇਨ੍ਹਾਂ ਦਿਨਾਂ ਵਿੱਚ ਮੰਦਿਰ ਪ੍ਰੰਗਣ ਭਗਤਾਂ ਦੇ ਨਾਰਿਆਂ ਨਾਲ ਗੂੰਜਦਾ ਰਹਿੰਦਾ ਹੈ। ਪੰਡਿਤ ਨੇ ਇਹ ਵੀ ਦੱਸਿਆ ਕਿ ਦੁਰਗਿਆਣਾ ਮੰਦਿਰ ਲਗਭਗ 700 ਸਾਲ ਪੁਰਾਣਾ ਹੈ। ਦੁਰਗਾ ਮਾਤਾ ਦੇ ਨਾਮ ‘ਤੇ ਇਸ ਮੰਦਰ ਦਾ ਨਾਮ ਦੁਰਗਿਆਣਾ ਪਿਆ ਸੀ।
ਇਸੇ ਪਰਿਸਰ ਵਿੱਚ ਸੀਤਲਾ ਮਾਤਾ ਦਾ ਮੰਦਿਰ ਵੀ ਸਥਿਤ ਹੈ, ਇਸ ਕਰਕੇ ਇਸਨੂੰ “ਦੁਰਗਿਆਣਾ-ਸ਼ੀਤਲਾ ਮੰਦਿਰ” ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਪੰਡਿਤ ਜੀ ਨੇ ਦੱਸਿਆ ਕਿ ਇੱਥੇ ਹਨੁਮਾਨ ਜੀ ਦਾ ਵੀ ਪ੍ਰਾਚੀਨ ਮੰਦਿਰ ਹੈ, ਜੋ ਸ਼ਰਧਾਲੂਆਂ ਲਈ ਵਿਸ਼ੇਸ਼ ਆਕਰਸ਼ਣ ਹੈ। ਹਰ ਸਾਲ ਨਵਰਾਤਰਿਆਂ ਦੇ ਮੌਕੇ ‘ਤੇ ਦੁਰਗਿਆਣਾ ਮੰਦਿਰ ਵਿੱਚ ਭਗਤਾਂ ਦੀਆਂ ਅਰਦਾਸਾਂ ਨਾਲ ਇਹ ਪਵਿੱਤਰ ਥਾਂ ਸ਼ਰਧਾ ਅਤੇ ਭਗਤੀ ਦਾ ਕੇਂਦਰ ਬਣ ਜਾਂਦੀ ਹੈ।
\