ਪੰਜਾਬ ਧਾਰੀਵਾਲ ਦੇ ਤਿੰਨ ਪਰਿਵਾਰ ਨਰਕ ਭੋਗਣ ਲਈ ਮਜਬੂਰ; ਸੀਵਰੇਜ ਨਾ ਪੈਣ ਕਾਰਨ ਖੜ੍ਹਾ ਰਹਿੰਦੇ ਗੰਦਾ ਪਾਣੀ By admin - September 22, 2025 0 8 Facebook Twitter Pinterest WhatsApp ਗੁਰਦਾਸਪੁਰ ਦੇ ਨਜ਼ਦੀਕੀ ਕਸਬਾ ਧਾਰੀਵਾਲ ਦੇ ਵਾਰਡ ਨੰਬਰ 9 ਵਿੱਚ ਪੈਂਦੀ ਨਵੀਂ ਆਬਾਦੀ ਦੀ ਇੱਕ ਤੰਗ ਜਿਹੀ ਗਲੀ ਵਿੱਚ ਰਹਿਣ ਵਾਲੇ ਤਿੰਨ ਪਰਿਵਾਰਾਂ ਦੀ ਜ਼ਿੰਦਗੀ ਨਰਕ ਤੋਂ ਘੱਟ ਨਹੀਂ ਹੈ। ਗਲੀ ਵਿੱਚ ਹਰ ਵੇਲੇ ਗੰਦਾ ਪਾਣੀ ਖੜ੍ਹਿਆ ਰਹਿੰਦਾ ਐ, ਜਿਸ ਕਾਰਨ ਸਾਰੇ ਪਾਸੇ ਬਦਬੂ ਫੈਲੀ ਰਹਿੰਦੀ ਐ। ਹਾਲਤ ਇਹ ਐ ਕਿ ਇੱਥੇ ਬਰਸਾਤ ਵਾਲੇ ਦਿਨਾਂ ਦੌਰਾਨ ਬੱਚਿਆਂ ਨੂੰ ਛੁੱਟੀ ਕਰ ਕੇ ਘਰ ਅੰਦਰ ਹੀ ਰਹਿਣਾ ਪੈਂਦਾ ਐ। ਦਰਅਸਲ ਕਰੀਬ 30 ਸਾਲ ਪਹਿਲਾਂ ਵਸੇ ਇਸ ਇਲਾਕੇ ਵਿੱਚ ਅਜੇ ਤੱਕ ਸੀਵਰੇਜ ਨਹੀਂ ਪਿਆ, ਜਿਸ ਦਾ ਖਮਿਆਜਾ ਇੱਥੇ ਰਹਿ ਰਹੇ ਪਰਿਵਾਰ ਭੁਗਤ ਰਹੇ ਨੇ। ਪੀੜਤ ਪਰਿਵਾਰ ਨੇ ਪ੍ਰਸ਼ਾਸਨ ਤੋਂ ਇਸ ਪਾਸੇ ਤੁਰੰਤ ਧਿਆਨ ਦੇਣ ਦੀ ਮੰਗ ਕੀਤੀ ਐ। ਸਥਾਨਕ ਵਾਸੀਆਂ ਦੇ ਦੱਸਣ ਮੁਤਾਬਕ ਗਲੀਆਂ ਦੀਆਂ ਨਾਲੀਆਂ ਦੀ ਨਿਕਾਸੀ ਲਈ ਵੱਡੇ ਨਾਲੇ ਬਣਾਏ ਗਏ ਸਨ ਜਿਨਾਂ ਦੀ ਨਿਕਾਸੀ ਨਹਿਰ ਦੇ ਸੂਏ ਵਿੱਚ ਕੀਤੀ ਗਈ ਸੀ ਪਰ ਦੋ ਸਾਲ ਹੋ ਗਏ ਅੱਗੋਂ ਨਾਲੇ ਬੰਦ ਹਨ। ਨਾਲਿਆਂ ਤੇ ਉਹ ਸਾਰੀਆਂ ਹੋ ਗਈਆਂ ਹਨ ਅਤੇ ਨਿਕਾਸੀ ਨਹੀਂ ਹੁੰਦੀ। ਜ਼ਰਾ ਜਿਹੀ ਬਰਸਾਤ ਹੋਣ ਤੇ ਨਾਲਿਆਂ ਦਾ ਪਾਣੀ ਬੈਕ ਮਾਰਨ ਲੱਗ ਪੈਂਦਾ ਹੈ ਅਤੇ ਇਹ ਗਲੀ ਨੀਵੀਂ ਹੋਣ ਕਾਰਨ ਸਾਰਾ ਪਾਣੀ ਇਧਰ ਹੀ ਆ ਜਾਂਦਾ ਹੈ। ਤੇ ਫਿਰ ਘਰਾਂ ਵਿੱਚ ਵੀ ਕਾਫੀ ਦੇਰ ਤੱਕ ਖੜਾ ਰਹਿੰਦਾ ਹੈ। ਪਰਿਵਾਰਾਂ ਦਾ ਕਹਿਣਾ ਐ ਕਿ ਉਹ ਕਈ ਵਾਰ ਨਗਰ ਕੌਂਸਲ ਅਧਿਕਾਰੀਆਂ, ਪ੍ਰਧਾਨ ਅਤੇ ਇਲਾਕੇ ਦੇ ਕੌਂਸਲਰ ਨੂੰ ਸਮੱਸਿਆ ਤੋਂ ਜਾਣੂ ਕਰਵਾਉਣ ਚੁੱਕੇ ਨੇ ਪਰ ਕੋਈ ਹੱਲ ਨਹੀਂ ਹੋਇਆ। ਪਰਿਵਾਰਾਂ ਨੇ ਡਿਪਟੀ ਕਮਿਸ਼ਨਰ ਤੱਕ ਪਹੁੰਚ ਕਰਨ ਅਤੇ ਮੁੱਖ ਮੰਤਰੀ ਨੂੰ ਪੱਤਰ ਲਿਖਣ ਦੀ ਗੱਲ ਕਹੀ ਐ। ਇਨ੍ਹਾਂ ਪਰਿਵਾਰਾਂ ਦਾ ਮਸਲਾ ਕਦੋਂ ਹੱਲ ਹੋਵੇਗਾ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ, ਪਰ ਇੱਥੋਂ ਦੇ ਹਾਲਾਤਾਂ ਨੇ ਪ੍ਰਸ਼ਾਸਨ ਦੇ ਵਿਕਾਸ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਐ।