ਗੁਰਦਾਸਪੁਰ ’ਚ ਮਹਿਲਾ ਤੋਂ ਚੈਨੀ ਝਪਟ ਕੇ ਲੁਟੇਰੇ ਫਰਾਰ; ਮਹਿਲਾ ਦੇ ਪਿੱਛਾ ਕਰਨ ’ਤੇ ਗੋਲੀ ਮਾਰਨ ਦੀ ਧਮਕੀ

0
5

 

ਗੁਰਦਾਸਪੁਰ ਦੇ ਹਨੁਮਾਨ ਚੌਂਕ ਨੇੜੇ ਮੋਟਰ ਸਾਈਕਲ ਸਵਾਰਾਂ ਵੱਲੋਂ ਮਹਿਲਾ ਦੀ ਚੈਨੀ ਝਪਟਣ ਦੀ ਖਬਰ ਸਾਹਮਣੇ ਆਈ ਐ। ਜਾਣਕਾਰੀ ਅਨੁਸਾਰ ਮਹਿਲਾ ਐਕਟਿਵਾ ਤੇ ਜਾ ਰਹੀ ਸੀ ਕਿ ਦੋ ਮੋਟਰ ਸਾਈਕਲ ਸਵਾਰ ਲੁਟੇਰੇ ਉਸ ਦੀ ਚੈਨੀ ਝਪਟ ਕੇ ਫਰਾਰ ਹੋ ਗਏ। ਔਰਤ ਨੇ ਐਕਟਿਵਾ ਤੇ ਉਨ੍ਹਾਂ ਦਾ ਪਿੱਛਾ ਕੀਤਾ ਪਰ ਉਨ੍ਹਾਂ ਨੇ ਪਿਸਟਲ ਕੱਢ ਲਈ। ਇਸ ਦੌਰਾਨ ਮਹਿਲਾ ਸਕੂਟੀ ਡਿੱਗਣ ਕਰਨ ਜਖਮੀ ਹੋ ਗਈ, ਜਿਸ ਤੋਂ ਬਾਦ ਲੁਟੇਰੇ ਫਰਾਰ ਹੋਣ ਵਿਚ ਸਫਲ ਹੋ ਗਏ। ਦਿਨ ਦਿਹਾੜੇ ਵਾਪਰੀ ਘਟਨਾ ਤੋਂ ਬਾਅਦ ਲੋਕਾਂ ਅੰਦਰ ਦਹਿਸ਼ਤ ਦਾ ਮਾਹੌਲ ਐ। ਪੁਲਿਸ ਨੇ ਪੀੜਤ ਮਹਿਲਾਂ ਦੇ ਬਿਆਨਾਂ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੋਨਮ ਗੁਪਤਾ ਨੇ ਦੱਸਿਆ ਕਿ ਉਹ ਆਪਣੀ ਬੇਟੀ ਨੂੰ ਟਿਊਸ਼ਨ ਤੋਂ ਲੈਣ ਜਾ ਰਹੀ ਸੀ  ਕਿ ਹਨੂਮਾਨ ਚੌਂਕ ਨੇੜੇ ਪਿੱਛੋਂ ਆਏ ਦੋ ਮੋਟਰਸਾਈਕਲ ਸਵਾਰਾਂ ਨੇ ਉਸ ਦੀ ਗੱਲ ਵਿੱਚ ਪਹਿਨੀ ਹੋਈ ਸੋਨੇ ਦੀ ਚੈਨ ਝਪਟ ਲਈ ਅਤੇ ਫਰਾਰ ਹੋ ਗਏ। ਮਹਿਲਾਂ ਨੇ ਦੱਸਿਆ ਕਿ ਉਸ ਨੇ ਕਾਫੀ ਦੂਰ ਤਕ ਉਹਨਾਂ ਦਾ ਪਿੱਛਾ ਕੀਤਾ ਪਰ ਬਾਅਦ ਵਿੱਚ ਉਹਨਾਂ ਨੇ ਪਿਸਤੋਲ ਦਿਖਾ ਕੇ ਉਸਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਅਤੇ ਉਸਨੇ ਆਪਣੀ ਸਕੂਟੀ ਉਹਨਾਂ ਵਿੱਚ ਮਾਰਨ ਦੀ ਕੋਸ਼ਿਸ਼ ਕੀਤੀ ਪਰ ਸਕੂਟਰੀ ਡਿੱਗਣ ਕਰ ਕੇ ਉਸਦੀ ਬਾਂਹ ਦੇ ਉੱਪਰ ਸੱਟ ਲੱਗ ਗਈ। ਮੌਕੇ ਤੇ ਇਕੱਠਾ ਹੋਏ ਦੁਕਾਨਦਾਰਾਂ ਨੇ ਪੁਲਿਸ ਨੂੰ ਸੂਚਾ ਦਿੱਤੀ, ਜਿਸ ਤੋਂ ਬਾਅਦ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਜਾਂਚ ਸ਼ੂਰ ਕਰ ਦਿੱਤੀ ਐ। ਪੁਲਿਸ ਨੇ ਮੁਲਜਮਾਂ ਨੂੰ ਛੇਤੀ ਕਾਬੂ ਕਰ ਲੈਣ ਦੀ ਗੱਲ ਕਹੀ ਐ।

LEAVE A REPLY

Please enter your comment!
Please enter your name here