ਪੰਜਾਬ ਬਟਾਲਾ ’ਚ ਬਿਜਲੀ ਸਮਾਨ ਦੇ ਗੋਦਾਮ ਨੂੰ ਅੱਗ; ਪਲਾਂ ’ਚ ਲੱਖਾਂ ਦਾ ਸਾਮਾਨ ਸੜ ਕੇ ਸੁਆਹ; ਕਰਜ਼ਾ ਚੁੱਕ ਦਿਵਾਲੀ ਖਾਤਰ ਖਰੀਦਿਆ ਸੀ ਸਮਾਨ By admin - September 22, 2025 0 8 Facebook Twitter Pinterest WhatsApp ਬਟਾਲਾ ਦੇ ਉਤਮ ਨਗਰ ਇਲਾਕੇ ਅੰਦਰ ਹਾਲਾਤ ਉਸ ਵੇਲੇ ਅਫਰਾ-ਤਫਰੀ ਵਾਲੇ ਬਣ ਗਏ ਜਦੋਂ ਇੱਥੇ ਇਲੈਕਟ੍ਰੋਨਿਕਸ ਸਾਮਾਨ ਦੇ ਗੋਦਾਮ ਨੂੰ ਅਚਾਨਕ ਅੱਗ ਲੱਗ ਗਈ। ਅੱਗ ਐਨੀ ਭਿਆਨਕ ਸੀ ਕਿ ਕੁੱਝ ਹੀ ਪਲਾਂ ਅੰਦਰ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਦੁਕਾਨ ਮਾਲਕ ਦੇ ਦੱਸਣ ਮੁਤਾਬਕ ਉਸ ਨੇ ਦੀਵਾਲੀ ਦੇ ਸੀਜ਼ਨ ਦੇ ਚਲਦਿਆਂ ਕਰਜ਼ਾ ਚੁੱਕ ਕੇ ਸਮਾਨ ਭਰਿਆ ਸੀ, ਜੋ ਅੱਗ ਦੀ ਭੇਂਟ ਚੜ੍ਹ ਗਿਆ ਐ। ਘਟਨਾ ਦੀ ਇਤਲਾਹ ਮਿਲਣ ਬਾਅਦ ਮੌਕੇ ਤੇ ਪਹੁੰਚੀ ਫਾਇਰ ਬ੍ਰਿਗੇਡ ਨੇ ਅੱਗ ਤੇ ਕਾਬੂ ਪਾਇਆ ਪਰ ਤਦ ਤਕ ਦੇਰ ਹੋ ਚੁੱਕੀ ਸੀ ਤੇ ਜ਼ਿਆਦਾਤਰ ਸਾਮਾਨ ਅੱਗ ਦੀ ਭੇਂਟ ਚੜ੍ਹ ਗਿਆ। ਪੀੜਤ ਦੁਕਾਨਦਾਰ ਨੇ ਪ੍ਰਸ਼ਾਸਨ ਤੋਂ ਨੁਕਸਾਨ ਦੀ ਭਰਪਾਈ ਦੀ ਮੰਗ ਕੀਤੀ ਐ। ਮੌਕੇ ਤੇ ਮੌਜੂਦ ਫਾਇਰ ਅਫਸਰ ਨੀਲ ਕੁਮਾਰ ਨੇ ਕਿਹਾ ਕਿ ਗੋਦਾਮ ਅੰਦਰ ਕਈ ਬਲਾਸਟ ਹੋਏ ਹਨ। ਅੰਦਰ ਫਰਿਜ ਅਤੇ ਏਸੀ ਲੱਗਿਆ ਹੋਇਆ ਸੀ ਅਤੇ ਇਹ ਪਲਾਸਟ ਉਨ੍ਹਾਂ ਕਾਰਨ ਹੀ ਹੋਏ ਹੋ ਸਕਦੇ ਨੇ। ਮੌਕੇ ’ਤੇ ਪਹੁੰਚੀ ਪੁਲਿਸ ਨੇ ਵੀ ਅੱਗ ਬੁਝਾਉਣ ਵਿਚ ਮਦਦ ਦੇ ਨਾਲ ਨਾਲ ਸਥਿਤੀ ਨੂੰ ਕੰਟਰੋਲ ਕਰਨ ਵਿਚ ਮਦਦ ਕੀਤੀ।