ਪੰਜਾਬ ਫਾਜਿਲਕਾ ’ਚ ਛੱਤ ਡਿੱਗਣ ਕਾਰਨ ਇਕ ਜ਼ਖਮੀ; ਲੋਕਾਂ ਨੇ ਮਲਬੇ ਹੇਠੋਂ ਕੱਢ ਕੇ ਪਹੁੰਚਾਇਆ ਹਸਪਤਾਲ By admin - September 22, 2025 0 7 Facebook Twitter Pinterest WhatsApp ਫਾਜ਼ਿਲਕਾ ਦੇ ਪਿੰਡ ਰਾਮ ਸਿੰਘ ਭੈਣੀ ਵਿਖੇ ਘਰ ਦੀ ਛੱਤ ਡਿੱਗਣ ਨਾਲ ਇੱਕ ਵਿਅਕਤੀ ਦੇ ਜ਼ਖਮੀ ਹੋਣ ਦੀ ਖਬਰ ਐ। ਜ਼ਖਮੀ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਐ। ਚਮਨ ਲਾਲ ਵਜੋਂ ਹੋਈ ਐ। ਜਾਣਕਾਰੀ ਅਨੁਸਾਰ ਘਟਨਾ ਵੇਲੇ ਉਹ ਘਰ ਦੇ ਇਕ ਕਮਰੇ ਵਿਚੋਂ ਸਾਮਾਨ ਬਾਹਰ ਕੱਢ ਰਿਹਾ ਸੀ ਕਿ ਅਚਾਨਕ ਘਰ ਦੀ ਛੱਤ ਡਿੱਗ ਪਈ। ਰੌਲ ਸੁਣ ਕੇ ਇਕੱਠਾ ਹੋਏ ਲੋਕਾਂ ਨੇ ਉਸ ਨੂੰ ਮਲਬੇ ਹੇਠੋਂ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ, ਜਿੱਥੇ ਉਸ ਦੀ ਹਾਲਤ ਖਤਰੇ ਤੋਂ ਬਾਹਰ ਐ। ਪਰਿਵਾਰ ਦੇ ਦੱਸਣ ਮੁਤਾਬਕ ਬੀਤੇ ਦਿਨ ਪਏ ਮੀਂਹਾਂ ਕਾਰਨ ਘਰ ਦੀ ਛੱਤ ਕਮਜੋਰ ਹੋ ਚੁੱਕੀ ਸੀ, ਜੋ ਅਚਾਨਕ ਡਿੱਗ ਪਈ ਐ।