ਅੰਮ੍ਰਿਤਸਰ ਸਿਵਲ ਹਸਪਤਾਲ ਅੰਦਰ ਲੱਗੀ ਅੱਗ; ਸੀਸ਼ੇ ਤੋੜ ਬਾਹਰ ਕੱਢਿਆ ਧੂੰਆਂ, ਵੱਡਾ ਹਾਦਸਾ ਟਲਿਆ

0
8

ਅੰਮ੍ਰਿਤਸਰ ਦੇ ਸਿਵਲ ਹਸਪਤਾਲ ‘ਚ ਅੱਜ ਸਵੇਰੇ ਸਵਾ ਸੱਤ ਵਜੇ ਕਰੀਬ ਉਸ ਵੇਲੇ ਅਫਰਾ-ਤਫਰੀ ਮੱਚ ਗਈ ਜਦੋਂ ਹਸਪਤਾਲ ਦੇ ਬਲੱਡ ਬੈਂਕ ਅੰਦਰ ਪਈ ਫਰਿੱਜ ਨੂੰ ਅਚਾਨਕ ਅੱਗ ਲੱਗ ਗਈ। ਬਲੱਡ ਬੈਂਕ ਦੇ ਕੋਲ ਹੀ ਬੱਚਿਆਂ ਦਾ ਵਾਰਡ ਹੋਣ ਕਾਰਨ ਹੜਕੰਪ ਮਚ ਗਿਆ। ਸੂਚਨਾ ਮਿਲਦਿਆਂ ਹੀ ਸਟਾਫ ਮੌਕੇ ‘ਤੇ ਪਹੁੰਚਿਆ ਅਤੇ ਸ਼ੀਸ਼ੇ ਤੋੜ ਹਸਪਤਾਲ ਅੰਦਰ ਧੂੰਆਂ ਫੈਲਣ ਤੋਂ ਰੋਕਿਆ। ਇਸ ਤੋਂ ਬਾਅਦ ਸਾਰੇ ਬੱਚਿਆਂ ਨੂੰ ਦੂਜੀ ਥਾਂ ਸ਼ਿਫਟ ਕੀਤਾ ਗਿਆ। ਵਾਰਡ ਵਿੱਚ ਕਰੀਬ 15 ਬੱਚੇ ਸਨ। ਸਟਾਫ ਨੇ ਫਾਇਰ ਕੰਟਰੋਲ ਕਰਨ ਵਾਲੇ ਸਿਲੰਡਰ ਨਾਲ ਅੱਗ ‘ਤੇ ਕਾਬੂ ਪਾਇਆ। ਇਸ ਦੌਰਾਨ ਸਿਵਲ ਸਰਜਨ ਡਾ. ਧਵਨ ਨੇ ਅੱਗ ਬੁਝਾਉਣ ਵਾਲੇ ਕਰਮਚਾਰੀ ਮਨਜਿੰਦਰ ਦੀ ਸ਼ਲਾਘਾ ਕੀਤੀ, ਜਿਸ ਦੀ ਹਿੰਮਤ ਸਦਕਾ ਅੱਗ ਨੂੰ ਫੈਲਣ ਤੋਂ ਰੋਕਿਆ ਜਾ ਸਕਿਆ ਐ।
ਇਸ ਸੰਧੀ ਜਾਣਕਾਰੀ ਦਿੰਦਿਆਂ ਡਾਕਟਰ ਧਵਨ ਨੇ ਦੱਸਿਆ ਕਿ ਅੱਗ ਇਕ ਫ੍ਰਿਜ਼ ਵਿੱਚ ਲੱਗੀ, ਜੋ ਬਲੱਡ ਬੈਂਕ ਅੰਦਰ ਰੱਖਿਆ ਹੋਇਆ ਸੀ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਉਹ ਆਪ ਹੀ ਗਰਮ ਹੋ ਗਿਆ ਅਤੇ ਅੱਗ ਲੱਗ ਗਈ। ਇਸ ਅੱਗ ਕਾਰਨ ਨੇੜੇ ਰੱਖੇ ਹੋਰ ਫ੍ਰਿਜ਼ਾਂ ਨੂੰ ਵੀ ਥੋੜ੍ਹਾ ਨੁਕਸਾਨ ਹੋਇਆ। ਸਟਾਫ ਨੇ ਜਦੋਂ ਇਹ ਦੇਖਿਆ ਤਾਂ ਤੁਰੰਤ ਸਭ ਨੂੰ ਜਾਣਕਾਰੀ ਦਿੱਤੀ।ਸਟਾਫ ਨੇ ਸ਼ੀਸ਼ੇ ਤੋੜੇ, ਬੱਚਿਆਂ ਨੂੰ ਬਾਹਰ ਕੱਢਿਆ: ਡਾਕਟਰ ਨੇ ਦੱਸਿਆ ਕਿ ਸੁਰੱਖਿਆ ਗਾਰਡ ਨੇ ਬਲੱਡ ਬੈਂਕ ਦੇ ਸ਼ੀਸ਼ੇ ਤੋੜ ਦਿੱਤੇ, ਤਾਂ ਜੋ ਅੰਦਰ ਗੈਸ ਇਕੱਠੀ ਨਾ ਹੋਵੇ। ਇਸ ਤੋਂ ਬਾਅਦ ਪੂਰਾ ਸਟਾਫ ਮੌਕੇ ‘ਤੇ ਪਹੁੰਚਿਆ ਅਤੇ ਫਾਇਰ ਸਿਲੰਡਰ ਨਾਲ ਅੱਗ ‘ਤੇ ਕਾਬੂ ਪਾ ਲਿਆ। ਬਲੱਡ ਬੈਂਕ ਦੇ ਕੋਲ ਹੀ ਬੱਚਿਆਂ ਦਾ ਵਾਰਡ ਸੀ। ਸਟਾਫ ਨੇ ਉਸਨੂੰ ਤੁਰੰਤ ਖਾਲੀ ਕਰਵਾ ਕੇ ਬੱਚਿਆਂ ਨੂੰ ਸੁਰੱਖਿਅਤ ਥਾਂ ‘ਤੇ ਪਹੁੰਚਾਇਆ।
ਸਫਾਈ ਕਰਮਚਾਰੀ ਮਨਜਿੰਦਰ ਸਿੰਘ ਨੇ ਦੱਸਿਆ ਕਿ ਸਵੇਰੇ ਬਲੱਡ ਬੈਂਕ ਅੰਦਰ ਲੱਗੇ ਫ੍ਰਿਜ਼ ਦੇ ਨੇੜੇ ਅੱਗ ਲੱਗੀ ਜਿਸ ਤੋਂ ਬਾਅਦ ਅੱਗ ਫੈਲ ਗਈ। ਇਸ ਕਾਰਨ ਬੱਚਿਆਂ ਦੀ ਜ਼ਿੰਦਗੀ ਨੂੰ ਵੀ ਖਤਰਾ ਹੋ ਗਿਆ ਸੀ। ਅੱਗ ਬਹੁਤ ਤੇਜ਼ ਸੀ। ਅੱਗ ਲੱਗਣ ਤੋਂ ਬਾਅਦ ਸਾਰੇ ਕਰਮਚਾਰੀਆਂ ਨੇ ਬਚਾਅ ਕੰਮ ਸ਼ੁਰੂ ਕੀਤਾ ਅਤੇ ਮੁਸ਼ਕਲ ਨਾਲ ਮਰੀਜ਼ਾਂ ਦੀਆਂ ਜਾਨਾਂ ਬਚਾਈਆਂ। ਮਨਜਿੰਦਰ ਸਿੰਘ ਨੇ ਅੱਗੇ ਦੱਸਿਆ ਕਿ ਅਸੀਂ 15 ਮਿੰਟ ਵਿੱਚ ਮੌਕੇ ‘ਤੇ ਪਹੁੰਚ ਗਏ ਸੀ। ਇੱਕ ਘੰਟੇ ਤੱਕ ਅਸੀਂ ਮੋਰਚਾ ਸੰਭਾਲਿਆ। ਸਾਰੀਆਂ ਮੰਜ਼ਲਾਂ ਤੋਂ ਫਾਇਰ ਕੰਟਰੋਲ ਵਾਲੇ ਸਿਲੰਡਰ ਇਕੱਠੇ ਕੀਤੇ ਅਤੇ ਫਿਰ ਸ਼ੀਸ਼ੇ ਤੋੜ ਕੇ ਕਿਸੇ ਤਰ੍ਹਾਂ ਅੱਗ ਨੂੰ ਬੁਝਾਇਆ।
ਸਫਾਈ ਕਰਮਚਾਰੀ ਵੰਦਨਾ ਨੇ ਦੱਸਿਆ ਕਿ ਅਸੀਂ ਹੇਠਾਂ ਖੜ੍ਹੇ ਸੀ, ਹੁਣੇ ਹੀ ਡਿਊਟੀ ‘ਤੇ ਆਏ ਸੀ। ਹੇਠਾਂ ਆਏ ਇਕ ਵਿਅਕਤੀ ਨੇ ਦੱਸਿਆ ਕਿ ਸਿਵਲ ਹਸਪਤਾਲ ਵਿੱਚ ਅੱਗ ਲੱਗੀ ਹੈ। ਇਸ ਤੋਂ ਬਾਅਦ ਅਸੀਂ ਤੁਰੰਤ ਉੱਪਰ ਭੱਜੇ। ਸਾਡੇ ਦਿਲ ਜਾਣਦੇ ਹਨ ਕਿ ਅਸੀਂ ਅੱਗ ਬੁਝਾਉਣ ਲਈ ਕਿਵੇਂ ਕੋਸ਼ਿਸ਼ ਕੀਤੀ। ਅਸੀਂ ਸਭ ਕਰਮਚਾਰੀ ਇਕੱਠੇ ਹੋ ਕੇ ਅੱਗ ਬੁਝਾਉਣ ਲੱਗ ਪਏ ਅਤੇ ਸ਼ੀਸ਼ੇ ਤੋੜ ਕੇ ਬਚਾਅ ਕੰਮ ਸ਼ੁਰੂ ਕੀਤਾ।

LEAVE A REPLY

Please enter your comment!
Please enter your name here