ਪੰਜਾਬ ਬਰਨਾਲਾ ਦੀ ਸੈਂਸੀ ਬਸਤੀ ਦੇ ਲੋਕ ਸਾਫ ਪਾਣੀ ਨੂੰ ਤਰਸੇ; ਗੰਦਾ ਪਾਣੀ ਲੈ ਚੁੱਕਿਆ ਇਕ ਨੌਜਵਾਨ ਦੀ ਜਾਨ By admin - September 22, 2025 0 8 Facebook Twitter Pinterest WhatsApp ਬਰਨਾਲਾ ਨਗਲ ਕੌਂਸਲ ਅਧੀਨ ਆਉਂਦੀ ਸੈਂਸੀ ਬਸਤੀ ਦੇ ਲੋਕਾਂ ਨੇ ਪੀਣ ਵਾਲੇ ਸਾਫ ਪਾਣੀ ਦੀ ਮੰਗ ਨੂੰ ਲੈ ਕੇ ਸੰਘਰਸ਼ ਦੀ ਚਿਤਾਵਨੀ ਦਿੱਤੀ ਐ। ਸਥਾਨਕ ਵਾਸੀਆਂ ਦੇ ਦੱਸਣ ਮੁਤਾਬਕ ਇਲਾਕੇ ਅੰਦਰ ਸੀਵਰੇਜ ਮਿਲਿਆ ਪਾਣੀ ਆਉਣ ਕਾਰਨ ਲੋਕ ਲਗਾਤਾਰ ਬਿਮਾਰ ਹੋ ਰਹੇ ਨੇ। ਹਾਲਤ ਇਹ ਐ ਇਕ ਗੰਦੇ ਪਾਣੀ ਕਾਰਨ ਇਕ ਨੌਜਵਾਨ ਦੀ ਮੌਤ ਹੋ ਚੁੱਕੀ ਐ, ਇਸ ਦੇ ਬਾਵਜੂਦ ਨਗਰ ਕੌਂਸਲ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਲੋਕਾਂ ਨੇ ਕਿਹਾ ਕਿ ਜੇਕਰ ਨਗਰ ਕੌਂਸਲ ਨੇ ਬਸਤੀ ਅੰਦਰ ਪੀਣ ਵਾਲੇ ਸਾਫ ਪਾਣੀ ਦਾ ਪ੍ਰਬੰਧ ਨਾ ਕੀਤਾ ਤਾਂ ਉਹ ਵੱਡਾ ਸੰਘਰਸ਼ ਵਿੱਢਣ ਤੋਂ ਪਿੱਛੇ ਨਹੀਂ ਹਟਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਮਸੀ ਸੁਖਪਾਲ ਸਿੰਘ ਰੂਪਾਨਾ ਅਤੇ ਬਸਤੀ ਨਿਵਾਸੀਆਂ ਨੇ ਕਿਹਾ ਕਿ ਸਾਡੇ ਗਰੀਬਾਂ ਵੱਲ ਕੋਈ ਧਿਆਨ ਨਹੀਂ ਦਿੰਦਾ, ਜਿਸ ਦੇ ਚਲਦਿਆਂ ਅਸੀਂ ਨਰਕ ਭਰਿਆ ਜੀਵਨ ਬਤੀਤ ਕਰਨ ਨੂੰ ਮਜਬੂਰ ਹਾਂ। ਇੱਥੇ ਟੂਠੀਆਂ ਵਿਚ ਸੀਵਰੇਜ ਦਾ ਗੰਦਾ ਪਾਣੀ ਆ ਰਿਹਾ ਹੈ ਜਿਸ ਨੂੰ ਪੀਣ ਨਾਲ ਸਾਡੇ ਬੱਚੇ ਬਜ਼ੁਰਗ ਬਿਮਾਰ ਹੋ ਰਹੇ ਹਨ। ਬੀਤੀ 13 ਸਤੰਬਰ ਨੂੰ ਇਸ ਪਾਣੀ ਕਾਰਨ ਮੱਖਣ ਸਿੰਘ ਨਾਮ ਦੇ ਨੌਜਵਾਨ ਦੀ ਮੌਤ ਹੋ ਚੁੱਕੀ ਐ, ਇਸ ਦੇ ਬਾਵਜੂਦ ਨਗਰ ਕੌਂਸਲ ਦੇ ਕੰਨ ਤੇ ਜੂੰਅ ਨਹੀਂ ਸਰਕੀ। ਉਨ੍ਹਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਤੇ ਸਰਕਾਰ ਨੇ ਉਨ੍ਹਾਂ ਦੀ ਮੰਗ ਛੇਤੀ ਪੂਰੀ ਨਾ ਕੀਤੀ ਤਾਂ ਉਹ ਤਿੱਖਾ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ, ਜਿਸ ਦੀ ਜ਼ਿੰਮੇਵਾਰੀ ਨਗਰ ਕੌਂਸਲ ਦੀ ਹੋਵੇਗੀ।