ਪੰਜਾਬ ਗੁਰਦਾਸਪੁਰ ਪਹੁੰਚੇ ਸਮਾਜਵਾਦੀ ਪਾਰਟੀ ਸਾਂਸਦ ਮਹਿੰਦਰ ਯਾਦਵ; ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰ ਲਿਆ ਜਾਇਜ਼ਾ By admin - September 21, 2025 0 8 Facebook Twitter Pinterest WhatsApp ਸਮਾਜਵਾਦੀ ਪਾਰਟੀ ਦੇ ਸਾਂਸਦ ਮਹਿੰਦਰ ਯਾਦਵ ਅੱਜ ਗੁਰਦਾਸਪੁਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਹੜ ਪੀੜਿਤ ਇਲਾਕਿਆਂ ਅੰਦਰ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਅਤੇ ਲੋਕਾਂ ਨਾਲ ਗੱਲਬਾਤ ਕੀਤੀ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਜਿੰਨੀ ਤਬਾਹੀ ਇਨ੍ਹਾਂ ਇਲਾਕਿਆਂ ਅੰਦਰ ਹੋਈ ਐ, ਉਸ ਦੀ ਉਦਾਹਰਨ ਪਹਿਲਾਂ ਕਿਤੇ ਨਹੀਂ ਮਿਲਦੀ। ਉਨ੍ਹਾਂ ਕਿਹਾ ਕਿ ਇੱਥੇ ਲੋਕਾਂ ਦੇ ਘਰਾਂ ਅੰਦਰ 15-15 ਫੁੱਟ ਪਾਣੀ ਚੱਲਿਆ ਐ, ਜਿਸ ਨੇ ਆਪਣੇ ਰਸਤੇ ਵਿਚ ਆਉਂਦੀ ਹਰ ਚੀਜ਼ ਤਬਾਹ ਕਰ ਦਿੱਤੀ ਐ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜਾਰੀ ਰਾਹਤ ਰਾਸ਼ੀ ਬਹੁਤ ਘੱਟ ਐ। ਉਨ੍ਹਾਂ ਕਿਹਾ ਕਿ ਕਿਸਾਨਾਂ ਦਾ 100 ਫੀਸਦੀ ਤਕ ਨੁਕਸਾਨ ਹੋਇਆ ਐ, ਇਸ ਲਈ ਪੀੜਤ ਕਿਸਾਨਾਂ ਨੂੰ ਘੱਟੋ ਘੱਟ 50 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜਾ ਮਿਲਣਾ ਚਾਹੀਦਾ ਐ। ਇਸ ਤੋਂ ਇਲਾਵਾ ਘਰਾਂ ਤੇ ਡੰਗਰਾਂ ਦੇ ਹੋਏ ਨੁਕਸਾਨ ਦੀ ਭਰਪਾਈ ਹੋਣੀ ਚਾਹੀਦੀ ਐ। ਉਹਨਾਂ ਕਿਹਾ ਕਿ ਉਹ ਪੰਜਾਬ ਦੇ ਲੋਕਾਂ ਅਤੇ ਸਮਾਜ ਸੇਵੀ ਜਥੇਬੰਦੀਆਂ ਦੇ ਕਾਇਲ ਹੋ ਗਏ ਹਨ, ਜਿਨਾਂ ਨੇ ਅਜਿਹੀ ਔਖੀ ਘੜੀ ਵਿੱਚ ਵੀ ਵੱਡੀ ਹਿੰਮਤ ਦਿਖਾਈ । ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਉੱਤਰ ਪ੍ਰਦੇਸ਼ ਦੇ ਲੋਕ ਤੇ ਸਮਾਜਵਾਦੀ ਪਾਰਟੀ ਪੰਜਾਬ ਦੇ ਲੋਕਾਂ ਨਾਲ ਖੜੀ ਹੈ।