ਗੁਰਦਾਸਪੁਰ ਚ ਕਰੰਟ ਲੱਗਣ ਨਾਲ ਦੋ ਭਰਾਵਾਂ ਦੀ ਮੌਤ; ਪਰਿਵਾਰ ਨੇ ਕਿਸਾਨ ਤੇ ਬਿਜਲੀ ਵਿਭਾਗ ਨੂੰ ਦੱਸਿਆ ਜ਼ਿੰਮੇਵਾਰ

0
7

ਗੁਰਦਾਸਪੁਰ ਅਧੀਨ ਆਉਂਦੇ  ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਪਿੰਡ ਨੰਗਲ ਝੌਰ ਵਿਚ ਅੱਜ ਦੋ ਭਰਾਵਾਂ ਦੀ ਬਿਜਲੀ ਕਰੰਟ ਲੱਗਣ ਕਾਰਨ ਮੌਤ ਹੋਣ ਦੀ ਦੁਖਦਾਈ ਖਬਰ ਸਾਹਮਣੇ ਆਈ ਐ। ਜਾਣਕਾਰੀ ਅਨੁਸਾਰ ਦੋਵੇਂ ਭਰਾ ਇਕ ਕਿਸਾਨ ਦੇ ਖੇਤਾਂ ਵਿਚ ਸਪਰੇਅ ਕਰਨ ਗਏ ਸੀ, ਜਿੱਥੇ ਬਿਜਲੀ ਦੀਆਂ ਤਾਰਾਂ ਤੋਂ ਕਰੰਟ ਲੱਗਣ ਕਾਰਨ ਦੋਵਾਂ ਦੀ ਮੌਤ ਹੋ ਗਈ। ਪਰਿਵਾਰ ਦੇ ਦੱਸਣ ਮੁਤਾਬਕ ਰਾਜਨ ਮਸੀਹ ਅਤੇ ਉਸ ਦੇ ਮਸੇਰੇ ਭਰਾ ਜਗਤਾਰ ਮਸੀਹ ਨੂੰ ਨੰਗਲ ਝੌਰ ਪਿੰਡ ਤੋਂ ਸਪਰੇਅ ਕਰਨ ਲਈ ਫੋਨ ਆਇਆ ਸੀ।
ਜਿੱਥੇ ਦੋਵੇਂ ਭਰਾ ਖੇਤਾਂ ਵਿਚ ਫ਼ਸਲ ਨੂੰ ਸਪਰੇਅ ਕਰ ਰਹੇ ਸਨ ਕਿ ਖੇਤਾਂ ਵਿਚ ਪਈ ਤਾਰ ਤੋਂ ਰਾਜਨ ਮਸੀਹ ਨੂੰ ਕਰੰਟ ਲੱਗ ਗਿਆ ਅਤੇ ਉਸ ਦੀ ਮਾਸੀ ਦੀ ਮੁੰਡੇ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਵੀ ਕਰੰਟ ਦੀ ਚਪੇਟ ਵਿੱਚ ਆ ਗਿਆ ਜਿਸ ਕਾਰਨ ਦੋਨਾਂ ਦੀ ਮੌਕੇ ਉੱਤੇ ਮੌਤ ਹੋ ਗਈ ਹੈ। ਮ੍ਰਿਤਕ ਨੂੰ ਦੂਜੇ ਸਾਥੀਆਂ ਵੱਲੋਂ ਸਰਕਾਰੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਵੱਲੋਂ ਦੋਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਹੈ।
ਇਸ ਮੌਕੇ ਪਰਿਵਾਰਕ ਮੈਂਬਰਾਂ ਨੇ ਦੋਵਾਂ ਭਰਾਵਾਂ ਦੀ ਮੌਤ ਦਾ ਕਾਰਨ ਕਿਸਾਨ ਅਤੇ ਬਿਜਲੀ ਵਿਭਾਗ ਦੀ ਅਣਗੇਲੀ ਦਾ ਕਾਰਨ ਦੱਸਿਆ ਹੈ ਦੋਵੇਂ ਮ੍ਰਿਤਕ ਭਰਾਂ ਦੋ-ਦੋ ਬੱਚੇ ਤੇ ਮਾਤਾ ਅਤੇ ਪਤਨੀ ਛੱਡ ਗਏ ਹਨ ਪਰਿਵਾਰ ਨੇ ਪ੍ਰਸ਼ਾਸਨ ਤੋਂ ਗੁਹਾਰ ਲਗਾਈ ਹੈ ਕਿ ਦੋਸ਼ੀਆਂ ਤੇ ਸਖਤ ਕਾਰਵਾਈ ਕੀਤੀ ਜਾਵੇ। ਇਸ ਮੌਕੇ ਹਰਚੋਵਾਲ ਦੇ ਚੌਂਕੀ ਇੰਚਾਰਜ ਸ਼ਰਵਨ ਸਿੰਘ ਨੇ ਮੌਕੇ ਉੱਤੇ ਮ੍ਰਿਤਕਾਂ ਦੀ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਬਟਾਲਾ ਭੇਜ ਦਿੱਤਾ ਹੈ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here