ਪੰਜਾਬ ਭਿੱਖੀਵਿੰਡ ਵਿਖੇ ਬੇਕੀਯੂ ਏਕਤਾ ਸੰਘਰਸ਼ ਦੀ ਮੀਟਿੰਗ; ਚਿੱਪ ਵਾਲੇ ਮੀਟਰਾਂ ਖਿਲਾਫ਼ ਸੰਘਰਸ਼ ਵਿੱਢਣ ਦੀ ਚਿਤਾਵਨੀ By admin - September 20, 2025 0 8 Facebook Twitter Pinterest WhatsApp ਤਰਨ ਤਾਰਨ ਦੇ ਕਸਬਾ ਭਿੱਖੀਵਿੱਡ ਵਿਖੇ ਗੁਰਦੁਆਰਾ ਬਾਬਾ ਦੀਪ ਸਿੰਘ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਸੰਘਰਸ਼ ਦੀ ਹੰਗਾਮੀ ਮੀਟਿੰਗ ਹੋਈ। ਮੀਟਿੰਗ ਦੌਰਾਨ ਜਥੇਬੰਦੀ ਦੇ ਸੂਬਾ ਪ੍ਰਧਾਨ ਪਲਵਿੰਦਰ ਸਿੰਘ ਮਾਹਲ ਵੱਲੋਂ ਨਵੇਂ ਅਹੁਦੇਦਾਰਾਂ ਦਾ ਗਠਨ ਕੀਤਾ ਗਿਆ। ਇਸ ਉਪਰੰਥ ਮੀਡੀਆ ਨਾਲ ਗੱਲਬਾਤ ਕਰਦਿਆਂ ਜਥੇਬੰਦੀ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਸ਼ਹਿ ਤੇ ਬਿਜਲੀ ਬੋਰਡ ਦੇ ਅਧਿਕਾਰੀਆਂ ਵੱਲੋਂ ਜ਼ਬਰਦਸਤੀ ਪਿੰਡਾਂ ਵਿੱਚ ਚਿੱਪ ਵਾਲੇ ਮੀਟਰ ਲਾਏ ਜਾ ਰਹੇ ਹਨ ਜੋ ਉਹ ਕਦੇ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਇਸ ਖਿਲਾਫ ਜਥੇਬੰਦੀ ਵੱਡੇ ਪੱਧਰ ’ਤੇ ਸੰਘਰਸ਼ ਵਿੱਢੇਗੀ ਅਤੇ ਮੀਟਰ ਲਾਉਣ ਦਾ ਸਖਤੀ ਨਾਲ ਵਿਰੋਧ ਕੀਤਾ ਜਾਵੇਗਾ। ਇਸੇ ਤਰ੍ਹਾਂ ਦੋ ਧਿਰਾਂ ਦੇ ਝਗੜੇ ਵਿਚ 80 ਸਾਲਾ ਬਜ਼ੁਰਗ ਨੂੰ ਜੇਲ੍ਹ ਭੇਜਣ ਦੀ ਨਿੰਦਾ ਕੀਤੀ ਗਈ। ਉਨ੍ਹਾਂ ਕਿਹਾ ਕਿ ਜੇਕਰ ਬਜੁਰਗ ਨੂੰ ਛੇਤੀ ਰਿਹਾਅ ਨਾ ਕੀਤਾ ਤਾਂ ਜਥੇਬੰਦੀਆਂ ਨੂੰ ਨਾਲ ਲੈ ਕੇ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਪੁਲਿਸ ਪ੍ਰਸ਼ਾਸਨ ਦੀ ਹੋਵੇਗੀ। ਆਗੂਆਂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਪਿੰਡ ਠੱਠੀ ਜੈਮਲ ਸਿੰਘ ਵਿਖੇ ਦੋ ਧਿਰਾਂ ਦਾ ਇੱਕ ਝਗੜਾ ਹੋਇਆ ਸੀ ਅਤੇ ਥਾਣਾ ਵਲਟੋਹਾ ਪੁਲਿਸ ਵੱਲੋਂ ਬਿਨਾਂ ਇਨਕੁਆਇਰੀ ਕੀਤੇ ਇੱਕ 80 ਸਾਲਾ ਬਜ਼ੁਰਗ ਤੇ ਮੁਕਦਮਾ ਦਰਜ ਕਰਕੇ ਉਸ ਦੀ ਰੈਸਟ ਪਾ ਕੇ ਉਸ ਨੂੰ ਜੇਲ ਭੇਜ ਦਿੱਤਾ ਅਤੇ ਉਹ ਬਜ਼ੁਰਗ ਇਨਾ ਜਿਆਦਾ ਬਿਮਾਰ ਹੈ ਕਿ ਕਿਸੇ ਵੇਲੇ ਵੀ ਕੋਈ ਹਾਦਸਾ ਵਾਪਰ ਸਕਦਾ ਹੈ। ਅਤੇ ਇਸ ਗੱਲ ਨੂੰ ਲੈ ਕੇ ਉਹ ਵਾਰ ਵਾਰ ਜ਼ਿਲ੍ਾ ਤਰਨ ਤਾਰਨ ਦੇ ਐਸਐਸਪੀ ਨੂੰ ਅਤੇ ਡੀਐਸਪੀ ਭਿੱਖੀਵਿੰਡ ਨੂੰ ਮਿਲੇ ਪਰ ਅਜੇ ਤੱਕ ਉਸ 80 ਸਾਲਾਂ ਬਜ਼ੁਰਗ ਨੂੰ ਰਿਲੀਜ਼ ਨਹੀਂ ਕੀਤਾ ਗਿਆ ਜਿਸ ਨੂੰ ਲੈ ਕੇ ਇਕ ਦੋ ਦਿਨ ਵਿੱਚ ਵੱਡੇ ਪੱਧਰ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਸੰਘਰਸ਼ ਸੂਬਾ ਪੱਧਰੀ ਸੰਘਰਸ਼ ਵਿੱਡੇਗੀ ਜਿਸ ਦਾ ਜਿੰਮੇਵਾਰ ਤਰਨ ਤਾਰਨ ਪੁਲਿਸ ਹੋਵੇਗੀ। ਇਸ ਮੌਕੇ ਆਗੂਆਂ ਨੇ ਬੋਲਦੇ ਹੋਏ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਸੰਘਰਸ਼ ਪੂਰੇ ਪੰਜਾਬ ਵਿੱਚ ਇੱਕ ਵੱਡੀ ਤਾਕਤ ਨਾਲ ਉਭਰ ਰਹੀ ਹੈ ਅਤੇ ਇਹ ਜਥੇਬੰਦੀ ਕਿਸਾਨਾਂ ਮਜ਼ਦੂਰਾਂ ਦੇ ਹੱਕ ਲਈ ਰਾਤ ਦਿਨ ਇੱਕ ਕਰੇਗੀ ਉਹਨਾਂ ਕਿਹਾ ਕਿ ਹੜਾਂ ਵਿੱਚ ਕਿਸਾਨਾਂ ਦਾ ਜੋ ਵੱਡੇ ਪੱਧਰ ਤੇ ਨੁਕਸਾਨ ਹੋਇਆ ਹੈ ਉਸ ਦੀ ਭਰਭਾਈ ਲਈ ਉਹ ਪੰਜਾਬ ਸਰਕਾਰ ਨਾਲ ਹਰ ਮੁੱਦੇ ਤੇ ਟਕਰਾਵੇਗੀ ਜੇ ਕਿਸਾਨਾਂ ਦੀ ਕੋਈ ਵੀ ਮਦਦ ਨਾ ਹੋਈ ਤਾਂ ਸਾਡੀ ਜਥੇਬੰਦੀ ਵੱਡੇ ਪੱਧਰ ਤੇ ਸੰਘਰਸ਼ ਕਰੇਗੀ ਇਸ ਮੌਕੇ ਸੂਬਾ ਪ੍ਰਧਾਨ ਪਲਵਿੰਦਰ ਸਿੰਘ ਮਾਹਲ ਵੱਲੋਂ ਗੁਰਜਿੰਦਰ ਸਿੰਘ ਬੂੜ ਨੂੰ ਜ਼ਿਲ੍ਾ ਪ੍ਰਧਾਨ ਨਿਯੁਕਤ ਕੀਤਾ ਗਿਆ ਅਤੇ ਹੋਰ ਆਗੂਆਂ ਨੂੰ ਵੀ ਜਿੰਮੇਵਾਰੀ ਸੌਂਪੀ ਗਈ ਹੈ