ਅੰਮ੍ਰਿਤਸਰ ਦੀ ਵਾਹਗਾ ਬਾਰਡਰ ’ਤੇ ਬਣਿਆ ਭਾਵੁਕਤਾ ਦਾ ਮਾਹੌਲ/ ਭਾਰਤ ’ਚ ਵਿਆਹ ਕਰਵਾਉਣ ਵਾਲੀਆਂ ਮਹਿਲਾਵਾਂ ਵਾਪਸੀ ਲਈ ਮਜ਼ਬੂਰ/ ਸਰਕਾਰ ਅੱਗੇ ਅਜਿਹੇ ਮਾਮਲਿਆਂ ’ਚ ਨਰਮਾਈ ਵਰਤਣ ਦੀ ਅਪੀਲ

0
8

ਪਹਿਲਗਾਮ ਚ ਹੋਏ ਅਤਿਵਾਦੀ ਹਮਲੇ ਤੋਂ ਬਾਅਦ ਦੋਵਾਂ ਦੇਸ਼ਾਂ ਨੇ ਇਕ-ਦੂਜੇ ਦੇ ਨਾਗਰਿਕਾਂ ਨੂੰ ਦੇਸ਼ ਨਿਕਾਲੇ ਦੇ ਹੁਕਮ ਦਿੱਤੇ ਗਏ ਨੇ, ਜਿਸ ਦੇ ਚਲਦਿਆਂ ਵੱਡੀ ਗਿਣਤੀ ਲੋਕਾਂ ਨੂੰ ਇਧਰੋ-ਉਧਰ ਜਾਣਾ ਪੈ ਰਿਹਾ ਐ। ਇਨ੍ਹਾਂ ਲੋਕਾਂ ਵਿਚ ਪਾਕਿਸਤਾਨ ਨਾਲ ਸਬੰਧਤ ਉਹ ਔਰਤਾਂ ਵਿਚ ਸ਼ਾਮਲ ਨੇ, ਜਿਨ੍ਹਾਂ ਦਾ ਵਿਆਹ ਭਾਰਤ ਵਿਚ ਹੋਇਆ ਐ ਅਤੇ ਹੁਣ ਵਿਗੜੇ ਹਾਲਾਤਾਂ ਤੋਂ ਬਾਅਦ ਉਨ੍ਹਾਂ ਨੂੰ ਵਾਪਸ ਪਾਕਿਸਤਾਨ ਜਾਣਾ ਪੈ ਰਿਹਾ ਐ। ਇਨ੍ਹਾਂ ਵਿਚ ਇਕ ਅਜਿਹੀ ਮਹਿਲਾ ਵੀ ਸ਼ਾਮਲ ਐ, ਜਿਸ ਦਾ ਇਕ 8 ਸਾਲਾ ਦਾ ਬੱਚਾ ਵੀ ਐ ਅਤੇ ਕਰੋਨਾ ਕਾਲ ਦੌਰਾਨ ਉਹ ਪਾਕਿਸਤਾਨ ਵਿਚ ਫੱਸ ਗਈ ਸੀ ਜਿਸ ਦੇ ਚਲਦਿਆਂ ਉਸ ਦਾ ਵੀਜੇ ਦੀ ਮਿਆਦ ਪੁੱਗ ਗਈ ਸੀ ਅਤੇ ਦੁਬਾਰਾ ਵੀਜਾ ਮਿਲ ਨਹੀਂ ਸਕਿਆ। ਹੁਣ ਉਸ ਨੂੰ ਆਪਣੇ ਪਤੀ ਤੇ ਪੁੱਤਰ ਨੂੰ ਛੱਡ ਕੇ ਇਕੱਲੇ ਪਾਕਿਸਤਾਨ ਜਾਣਾ ਪੈ ਰਿਹਾ ਐ। ਵਾਹਗਾ ਸਰਹੱਦ ਤੇ ਵਾਪਸੀ ਵੇਲੇ ਇਹ ਪਰਿਵਾਰ ਭਾਵੁਕ ਹੋ ਗਏ। ਇਨ੍ਹਾਂ ਲੋਕਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਅਤਿਵਾਦੀ ਹਮਲੇ ਦਾ ਬਹੁਤ ਦੁੱਖ ਐ ਪਰ ਭਾਰਤ ਸਰਕਾਰ ਨੂੰ ਵਿਆਹ ਕਰਵਾ ਕੇ ਆਉਣ ਵਾਲੀਆਂ ਮਹਿਲਾਵਾਂ ਬਾਰੇ ਵੀ ਸੋਚਣਾ ਚਾਹੀਦਾ ਐ।  ਇਸ ਦੌਰਾਨ ਲੋਕ ਭਾਵੁਕ ਹੁੰਦੇ ਵੇਖੇ ਗਏ। ਲੋਕਾਂ ਦਾ ਕਹਿਣਾ ਸੀ ਕਿ ਉਨ੍ਹਾਂ ਦਾ ਫੇਰ ਕਦੋਂ ਮੇਲ ਹੋਵੇਗਾ, ਇਸ ਦਾ ਉਨ੍ਹਾਂ ਨੂੰ ਕੋਈ ਪਤਾ ਨਹੀਂ ਐ।

LEAVE A REPLY

Please enter your comment!
Please enter your name here