ਪੰਜਾਬ ਅਬੋਹਰ ’ਚ ਨੌਜਵਾਨ ਵੱਲੋਂ ਫਾਹਾ ਲਾ ਕੇ ਖੁਦਕੁਸ਼ੀ; ਸਹੁਰਿਆਂ ਤੋਂ ਨਾਰਾਜ਼ ਹੋ ਕੇ ਚੁੱਕਿਆ ਖੌਫਨਾਕ ਕਦਮ; ਪੰਜ ਭੈਣਾਂ ਦਾ ਇਕਲੌਤਾ ਭਰਾ ਸੀ ਮ੍ਰਿਤਕ By admin - September 20, 2025 0 8 Facebook Twitter Pinterest WhatsApp ਅਬੋਹਰ ਦੇ ਸ੍ਰੀ ਗੰਗਾਨਗਰ ਰੋਡ ਤੇ ਇਕ ਨੌਜਵਾਨ ਵੱਲੋਂ ਇਕ ਘਰ ਅੰਦਰ ਫਾਹਾ ਲਾ ਕੇ ਖੁਦਕੁਸ਼ੀ ਦੀ ਖਬਰ ਸਾਹਮਣੇ ਆਈ ਐ। ਮ੍ਰਿਤਕ ਦੀ ਪਛਾਣ ਧੀਰਾ ਸਿੰਘ ਪੁੱਤਰ ਕਾਬਲ ਸਿੰਘ ਵਾਸੀ ਮਲੋਟ ਵਜੋਂ ਹੋਈ ਐ। ਜਾਣਕਾਰੀ ਅਨੁਸਾਰ ਧੀਰਾ ਸਿੰਘ ਅਬੋਹਰ ਵਿਖੇ ਆਪਣੇ ਸਹੁਰੇ ਘਰ ਵਿਖੇ ਰਹਿ ਰਿਹਾ ਸੀ, ਜਿੱਥੇ ਉਸ ਨੇ ਆਪਣੇ ਪਰਨੇ ਨਾਲ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੇ ਪਰਿਵਾਰ ਨੇ ਸਹੁਰਾ ਪਰਿਵਾਰ ਦੇ ਖੁਦਕੁਸ਼ੀ ਦੇ ਇਲਜਾਮ ਲਾਏ ਨੇ। ਪੁਲਿਸ ਨੇ ਲਾਸ਼ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਕੇ ਜਾਂਚ ਸ਼ੁਰੂ ਕਰ ਦਿੱਤੀ ਐ।