ਜਲੰਧਰ ਪੁਲਿਸ ਵੱਲੋਂ ਕਾਂਗਰਸੀ ਵਿਧਾਇਕ ਖਿਲਾਫ ਕਾਰਵਾਈ/ ਸੀਐਨਜੀ ਪਲਾਂਟ ਦਾ ਵਿਰੋਧ ਕਰਨ ਨੂੰ ਲੈ ਕੇ ਦਰਜ ਕੀਤਾ ਕੇਸ/ ਭੋਗਪੁਰ ਖੰਡ ਮਿੱਲ ’ਚ ਲੱਗ ਰਹੇ ਪਲਾਟ ਦਾ ਕੀਤਾ ਸੀ ਵਿਰੋਧ

0
9

ਜਲੰਧਰ ਪੁਲਿਸ ਨੇ ਕਾਂਗਰਸੀ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਖਿਲਾਫ ਮਾਮਲਾ ਦਰਜ ਕੀਤਾ ਐ। ਪੁਲਿਸ ਨੇ ਇਹ ਕਾਰਵਾਈ ਵਿਧਾਇਕ ਵੱਲੋਂ ਸੀਐਨਜੀ ਪਲਾਟ ਦੇ ਵਿਰੋਧ ਵਿਚ ਲੱਗੇ ਧਰਨੇ ਵਿਚ ਸ਼ਾਮਲ ਹੋਣ ਬਦਲੇ ਕੀਤੀ ਐ। ਉਧਰ ਪੁਲਿਸ ਦੀ ਇਸ ਕਾਰਵਾਈ ਨੂੰ ਲੈ ਕੇ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਨੇ ਸਰਕਾਰ ਨੂੰ ਵੰਗਾਰਿਆ ਐ। ਇਸ ਸਬੰਧੀ  ਬਿਆਨ ਜਾਰੀ ਕਰਦਿਆਂ ਉਨ੍ਹਾਂ ਕਿਹਾ ਕਿ ਪੁਲਿਸ ਨੇ ਸਰਕਾਰ ਦੇ ਧੱਕੇ ਖਿਲਾਫ ਬੋਲਣ ਵਾਲਿਆਂ ਖਿਲਾਫ ਮਾਮਲਾ ਦਰਜ ਕੀਤਾ ਐ ਪਰ ਉਹ ਇਸ ਕਾਰਵਾਈ ਤੋਂ ਡਰਨ ਵਾਲੇ ਨਹੀਂ ਨੇ। ਦੱਸਣਯੋਗ ਐ ਕਿ ਬੀਤੇ ਦਿਨ ਵਿਧਾਇਕ ਕੋਟਲੀ ਦੀ ਅਗਵਾਈ ਹੇਠ ਲਗਭਗ 150 ਲੋਕਾਂ ਨੇ ਹਾਈਵੇਅ ਜਾਮ ਕਰ ਦਿੱਤਾ ਅਤੇ ਸਰਕਾਰ ਵਿਰੁਧ ਨਾਅਰੇਬਾਜ਼ੀ ਕੀਤੀ। ਹਾਈਵੇਅ ਬੰਦ ਹੋਣ ਕਾਰਨ ਲੰਬਾ ਟਰੈਫਿਕ ਜਾਮ ਲੱਗ ਗਿਆ ਜਿਸ ਕਾਰਨ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਹੁਣ ਪੁਲਿਸ ਨੇ ਇਸ ਮਾਮਲੇ ਵਿੱਚ ਐਫ਼ਆਈਆਰ ਦਰਜ ਕਰ ਲਈ ਹੈ। ਜਿਸ ਦੇ ਵਿਰੋਧ ਵਿਚ ਵਿਧਾਇਕ ਨੇ ਇਹ ਬਿਆਨ ਜਾਰੀ ਕੀਤਾ ਐ।

LEAVE A REPLY

Please enter your comment!
Please enter your name here