ਪੰਜਾਬ ਫਗਵਾੜਾ ’ਚ ਸੜਕ ਹਾਦਸੇ ਦੌਰਾਨ ਇਕ ਮੌਤ, 5 ਜ਼ਖਮੀ; ਪੰਜਾਬ ਰੋਡਵੇਜ ਦੀ ਟਿੱਪਰ ਨਾਲ ਹੋਈ ਸਿੱਧੀ ਟੱਕਰ By admin - September 20, 2025 0 6 Facebook Twitter Pinterest WhatsApp ਫਗਵਾੜਾ ਵਿਖੇ ਬੀਤੀ ਸ਼ਾਮ ਉਸ ਵੇਲੇ ਵੱਡਾ ਹਾਦਸਾ ਵਾਪਰ ਗਿਆ ਜਦੋਂ ਚੰਡੀਗੜ੍ਹ ਤੋਂ ਅੰਮ੍ਰਿਤਸਰ ਜਾ ਰਹੀ ਬੱਸ ਦੀ ਇਕ ਟਿੱਪਰ ਨਾਲ ਟੱਕਰ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਹਾਦਸੇ ਵਿਚ ਬੱਸ ਦੇ ਡਰਾਈਵਰ ਦੀ ਮੌਤ ਹੋ ਗਈ ਜਦਕਿ ਟਿੱਪਰ ਚਾਲਕ ਸਮੇਤ 7 ਜਣੇ ਹੋਰ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਐ। ਹਾਦਸੇ ਦੀ ਵਜ੍ਹਾ ਬੱਸ ਦੇ ਡਰਾਈਵਰ ਨੂੰ ਨੀਂਦ ਆਉਣਾ ਦੱਸਿਆ ਜਾ ਰਿਹਾ ਐ। ਘਟਨਾ ਦੀ ਸੂਚਨਾ ਮਿਲਣ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ। ਬੱਸ ਯਾਤਰੀਆਂ ਦੇ ਦੱਸਣ ਮੁਤਾਬਕ ਬੱਸ ਚੰਡੀਗੜ੍ਹ ਤੋਂ ਅੰਮ੍ਰਿਤਸਰ ਜਾ ਰਹੀ ਸੀ ਕਿ ਜਦੋਂ ਉਹ ਫਗਵਾੜਾ ਪਹੁੰਚੇ ਤਾਂ ਬੱਸ ਦੀ ਇਕ ਟਿੱਪਰ ਨਾਲ ਟੱਕਰ ਹੋ ਗਈ। ਉਨ੍ਹਾਂ ਕਿਹਾ ਕਿ ਹਾਦਸੇ ਵੇਲੇ ਬੱਸ ਦੀ ਰਫਤਾਰ ਬਹੁਤੀ ਤੇਜ਼ ਨਹੀਂ ਸੀ ਅਤੇ ਹਾਦਸੇ ਦੀ ਵਜ੍ਹਾਂ ਡਰਾਈਵਰ ਨੂੰ ਨੀਂਦ ਆਉਣਾ ਮੰਨਿਆ ਜਾ ਰਿਹਾ ਐ।