ਸੁਨਾਮ-ਬਠਿੰਡਾ ਓਵਰਬ੍ਰਿਜ ’ਤੇ ਹਾਦਸੇ ’ਚ ਇਕ ਮੌਤ; ਟਰਾਲੀ ਨੂੰ ਓਵਰਟੇਕ ਕਰਦਿਆਂ ਟਕਰਾਏ ਦੋ ਟਰੱਕ

0
8

 

ਸੰਗਰੂਰ ਦੇ ਸੁਨਾਮ-ਬਠਿੰਡਾ ਓਵਰਬ੍ਰਿਜ ਤੇ ਬੀਤੀ ਰਾਤ ਰਾਤ ਉਸ ਵੇਲੇ ਵੱਡਾ ਹਾਦਸਾ ਵਾਪਰ ਗਿਆ ਜਦੋਂ ਤੂੜੀ ਨਾਲ ਭਰੀ ਟਰਾਲੀ ਨੂੰ ਓਵਰਟੇਕ ਕਰਦਿਆਂ ਦੋ ਟਰੱਕਾਂ ਵਿਚਾਲੇ ਸਿੱਧੀ ਟੱਕਰ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਟਰੱਕ ਡਰਾਈਵਰ ਅੰਦਰ ਫੱਸ ਗਿਆ, ਜਿਸ ਨੂੰ  ਹਾਈਡਰਾ ਮਸ਼ੀਨ ਦੀ ਮਦਦ ਨਾਲ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 35 ਸਾਲਾ ਨਿੱਕਾ ਸਿੰਘ ਵਜੋਂ ਹੋਈ ਐ। ਘਟਨਾ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਹਾਦਸਾ ਗ੍ਰਸਤ ਵਾਹਨਾਂ ਨੂੰ ਪਾਸੇ ਕਰ ਕੇ ਆਵਾਜਾਈ ਚਾਲੂ ਕਰਵਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ।
ਜਾਣਕਾਰੀ ਅਨੁਸਾਰ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਪਟਿਆਲਾ ਤੋਂ ਬਠਿੰਡਾ ਜਾ ਰਿਹਾ ਇੱਕ ਟਰੱਕ ਬਠਿੰਡਾ ਤੋਂ ਪਟਿਆਲਾ ਜਾ ਰਹੀ ਇੱਕ ਚਾਰੇ ਦੀ ਟਰਾਲੀ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਵਿੱਚ ਦੂਜੇ ਟਰੱਕ ਨਾਲ ਟਕਰਾ ਗਿਆ। ਹਾਦਸਾ ਇੰਨਾ ਭਿਆਨਕ ਸੀ ਕਿ ਡਰਾਈਵਰ ਬੁਰੀ ਤਰ੍ਹਾਂ ਫਸ ਗਿਆ। ਸੂਚਨਾ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਹਾਈਡ੍ਰਾ ਮਸ਼ੀਨ ਦੀ ਵਰਤੋਂ ਕਰਕੇ ਡਰਾਈਵਰ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ, ਉਹ ਜ਼ਖਮੀ ਹੋਣ ਕਾਰਨ ਦਮ ਤੋੜ ਗਿਆ।
ਮ੍ਰਿਤਕ ਡਰਾਈਵਰ ਨਿੱਕਾ ਸਿੰਘ ਦੀ ਉਮਰ ਸਿਰਫ਼ 35 ਸਾਲ ਸੀ। ਹਾਈਡ੍ਰਾ ਮਸ਼ੀਨ ਦੁਆਰਾ ਟਰੱਕ ਵਿੱਚੋਂ ਬਾਹਰ ਕੱਢਦੇ ਸਮੇਂ ਉਸ ਦੀਆਂ ਲੱਤਾਂ ਕੱਟੀਆਂ ਗਈਆਂ ਸਨ, ਉਸਨੂੰ ਸੁਨਾਮ ਤੋਂ ਪਟਿਆਲਾ ਤਬਦੀਲ ਕਰ ਦਿੱਤਾ ਗਿਆ, ਜਿੱਥੇ ਉਸਦੀ ਮੌਤ ਹੋ ਗਈ। ਉਸਦੇ ਛੋਟੇ ਬੱਚਿਆਂ ਅਤੇ ਪਰਿਵਾਰ ਲਈ ਸਰਕਾਰੀ ਸਹਾਇਤਾ ਦੀ ਮੰਗ ਕੀਤੀ ਜਾ ਰਹੀ ਹੈ। ਉਧਰ ਮੌਕੇ ਤੇ ਮੌਜੂਦ ਸਥਾਨਕ ਵਾਸੀਆਂ ਨੇ ਹਾਦਸੇ ਲਈ ਪੁਲ ਦੇ ਤੰਗ ਹੋਣ ਨੂੰ ਜ਼ਿੰਮੇਵਾਰ ਠਹਿਰਾਇਆ ਐ।
ਪ੍ਰਤੱਖਦਰਸੀਆਂ ਮੁਤਾਬਕ ਡਰਾਈਵਰ ਨੇ ਇੱਕ ਪਰਿਵਾਰਕ ਕਾਰ ਨੂੰ ਬਚਾਉਂਦੇ ਹੋਏ ਆਪਣੀ ਜਾਨ ਗੁਆ ​​ਦਿੱਤੀ ਐ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਦਸੇ ਤੋਂ ਬਾਅਦ ਓਵਰਬ੍ਰਿਜ ‘ਤੇ ਭਾਰੀ ਟ੍ਰੈਫਿਕ ਜਾਮ ਲੱਗ ਗਿਆ। ਪੁਲਿਸ ਨੇ ਜਲਦੀ ਕਾਰਵਾਈ ਕਰਦਿਆਂ ਪੁਲ ਨੂੰ ਸਾਫ਼ ਕਰ ਦਿੱਤਾ ਅਤੇ ਆਵਾਜਾਈ ਬਹਾਲ ਕਰ ਦਿੱਤੀ। ਪੁਲਿਸ ਇਸ ਸਮੇਂ ਪੂਰੀ ਘਟਨਾ ਦੀ ਜਾਂਚ ਕਰ ਰਹੀ ਹੈ ਅਤੇ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ।

LEAVE A REPLY

Please enter your comment!
Please enter your name here