ਮੋਗਾ ’ਚ ਗੰਭੀਰ ਜ਼ਖਮੀ ਹਾਲਤ ’ਚ ਨਾਬਾਲਿਗ ਲੜਕੀ; ਪਰਿਵਾਰ ਨੇ ਪੰਜ ਨੌਜਵਾਨਾਂ ’ਤੇ ਲਾਏ ਅਗਵਾ ਦੇ ਇਲਜ਼ਾਮ; ਪ੍ਰੇਮੀ ਨਾਲ ਜਾਣ ਦੀ ਗੱਲ ਕਬੂਲੀ, ਪੁਲਿਸ ਕਰ ਰਹੀ ਜਾਂਚ

0
8

ਮੋਗਾ ਦੇ ਪਿੰਡ ਰਣੀਆ ਵਿਚ ਇਕ ਨਾਬਾਲਿਗ ਲੜਕੀ ਨੂੰ ਭੇਦਭਰੀ ਹਾਲਤ ਵਿਚ ਗੰਭੀਰ ਜ਼ਖਮੀ ਕਰ ਕੇ ਸੁੱਟਣ ਦੀ ਖਬਰ ਸਾਹਮਣੇ ਆਈ ਐ। ਪੀੜਤਾਂ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਭਰਤੀ ਕਰਵਾਇਆ ਗਿਆ ਐ। ਲੜਕੀ ਦੇ ਪਿਤਾ ਦੇ ਦੱਸਣ ਮੁਤਾਬਕ ਲੜਕੀ ਨੂੰ 5 ਮੋਟਰ ਸਾਈਕਲ ਸਵਾਰ ਅਗਵਾ ਕੇ ਲੈ ਗਏ ਸੀ, ਜਿਸ ਨੂੰ ਬਾਦ ਵਿਚ ਬੂਰੀ ਤਰ੍ਹਾਂ ਜ਼ਖਮੀ ਕਰਕੇ ਸੁੱਟ ਦਿੱਤਾ ਗਿਆ ਐ। ਹਸਪਤਾਲ ਵਿਚ ਦਾਖਲ ਲੜਕੀ ਦੇ ਦੱਸਣ ਮੁਤਾਬਕ ਉਹ ਆਪਣੇ ਪ੍ਰੇਮੀ ਨਾਲ ਘਰੋਂ ਗਈ ਸੀ ਪਰ ਉਥੇ ਉਸ ਨੂੰ ਕਿਰਪਾਨ ਨਾਲ ਜ਼ਖਮੀ ਕਰ ਕੇ ਸੁੱਟ ਦਿੱਤਾ ਗਿਆ ਐ। ਪੁਲਿਸ ਨੇ ਲੜਕੀ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਐ।
ਲੜਕੀ ਦੇ ਪਿਤਾ ਜਖਸੀਰ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਦੋ ਮੋਟਰਸਾਈਕਲਾਂ ‘ਤੇ ਸਵਾਰ ਪੰਜ ਮੁੰਡਿਆਂ ਨੇ ਉਸਦੀ ਨਾਬਾਲਗ ਧੀ ਨੂੰ ਅਗਵਾ ਕਰ ਲਿਆ ਹੈ। ਅਗਲੇ ਦਿਨ, ਲੜਕੀ ਪਿੰਡ ਦੀ ਨਹਿਰ ਦੇ ਕੰਢੇ ‘ਤੇ ਬੁਰੀ ਤਰ੍ਹਾਂ ਜ਼ਖਮੀ ਹਾਲਤ ਚ ਮਿਲੀ।
ਹਸਪਤਾਲ ਵਿਚ ਦਾਖਲ ਲੜਕੀ ਪਵਿੱਤਰ ਕੌਰ ਨੇ ਦੱਸਿਆ ਕਿ ਉਹ ਆਪਣੇ ਪ੍ਰੇਮੀ ਨਾਲ ਗਈ ਸੀ ਪਰ ਉਸਦੇ ਚਾਚੇ ਨੇ ਉਸਨੂੰ ਆਪਣੇ ਪ੍ਰੇਮੀ ਨਾਲ ਜਾਂਦੇ ਹੋਏ ਦੇਖਿਆ ਸੀ। ਇਸ ਲਈ, ਉਸਨੇ ਲੜਕੇ ਨੂੰ ਕਿਹਾ ਕਿ ਜੇਕਰ ਉਹ ਘਰ ਵਾਪਸ ਆਈ ਤਾਂ ਉਸਦਾ ਪਰਿਵਾਰ ਉਸਨੂੰ ਮਾਰ ਦੇਵੇਗਾ। ਹਾਲਾਂਕਿ, ਉਸਦੇ ਪ੍ਰੇਮੀ ਨੇ ਕਿਹਾ ਕਿ ਜੇਕਰ ਉਹ ਉਸਨੂੰ ਘਰ ਲੈ ਗਿਆ ਤਾਂ ਉਸਨੂੰ ਘਰ ਵਾਲੇ ਬੇਦਖਲ ਕਰ ਦੇਣਗੇ। ਪੀੜਤਾ ਨੇ ਕਿਹਾ ਕਿ ਉਸਨੂੰ ਨਹੀਂ ਪਤਾ ਕਿ ਉਸਦੇ ਸਰੀਰ ਅਤੇ ਚਿਹਰੇ ‘ਤੇ ਗੰਭੀਰ ਸੱਟਾਂ ਕਿਵੇਂ ਲੱਗੀਆਂ।
ਘਟਨਾ ਦਾ ਖੁਲਾਸਾ ਕਰਦੇ ਹੋਏ ਡੀਐਸਪੀ ਨਿਹਾਲ ਸਿੰਘ ਵਾਲਾ ਅਨਵਰ ਅਲੀ ਨੇ ਦੱਸਿਆ ਕਿ ਨਾਬਾਲਗ ਪੀੜਤਾ ਸਥਾਨਕ ਸਰਕਾਰੀ ਹਸਪਤਾਲ ਵਿੱਚ ਦਾਖਲ ਹੈ। ਲੜਕੀ ਦੇ ਪਿਤਾ ਜਖਸੀਰ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ। ਫਿਲਹਾਲ, ਲੜਕੀ ਬੋਲਣ ਤੋਂ ਅਸਮਰੱਥ ਹੈ। ਹਾਲਾਂਕਿ, ਦੋਸ਼ੀਆਂ ਦੀ ਭਾਲ ਲਈ ਪੁਲਿਸ ਟੀਮਾਂ ਬਣਾਈਆਂ ਗਈਆਂ ਹਨ।

LEAVE A REPLY

Please enter your comment!
Please enter your name here