ਪੰਜਾਬ ਜਥੇਦਾਰ ਗੜਗੱਜ ਵੱਲੋਂ ਵੈੱਬ ਪੋਰਟਲ ਜਾਰੀ; ਹੜ੍ਹ ਪੀੜਤਾਂ ਦੀ ਮਦਦ ਲਈ ਬਣੇਗਾ ਤਾਲਮੇਲ By admin - September 19, 2025 0 8 Facebook Twitter Pinterest WhatsApp ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਇਕ ਨਵਾਂ ਵੈੱਬ ਪੋਰਟਲ ਜਾਰੀ ਕੀਤਾ ਗਿਆ ਐ। ਇਹ ਪੋਰਟਲ ਖਾਸ ਤੌਰ ‘ਤੇ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਰਾਹਤ ਕਾਰਜਾਂ ਨੂੰ ਸੰਗਠਤ, ਪਾਰਦਰਸ਼ੀ ਅਤੇ ਲੰਬੇ ਸਮੇਂ ਲਈ ਪ੍ਰਭਾਵਸ਼ਾਲੀ ਬਣਾਉਣ ਲਈ ਤਿਆਰ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਥੇਦਾਰ ਨੇ ਕਿਹਾ ਕਿ ਬੀਤੇ ਦਿਨੀਂ ਵੱਖ ਵੱਖ ਜਥੇਬੰਦੀਆਂ ਨੇ ਹੜ੍ਹ ਰਾਹਤ ਲਈ ਇੱਕ ਕੇਂਦਰੀ ਡਿਜ਼ੀਟਲ ਪਲੇਟਫਾਰਮ ਬਣਾਉਣ ਦਾ ਸੁਝਾਅ ਦਿੱਤਾ ਸੀ, ਜਿਸ ਦੇ ਮੱਦੇਨਜਰ ਇਹ ਪੋਰਟਲ ਜਾਰੀ ਕੀਤਾ ਗਿਆ ਐ. ਇਸ ਦੇ ਬਣਨ ਨਾਲ ਸੇਵਾਵਾਂ ਵਿੱਚ ਦੋਹਰਾਈ ਤੋਂ ਬਚਿਆ ਜਾ ਸਕੇਗਾ ਤੇ ਪ੍ਰਭਾਵਿਤ ਲੋਕਾਂ ਦੀਆਂ ਅਸਲ ਲੋੜਾਂ ਮੰਗ ਮੁਤਾਬਕ ਪੂਰੀਆਂ ਕੀਤੀਆਂ ਜਾ ਸਕਣਗੀਆਂ ਉਨ੍ਹਾਂ ਕਿਹਾ ਕਿ 13 ਸਤੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਵੱਖ-ਵੱਖ ਸਿੱਖ ਸੰਸਥਾਵਾਂ, ਐਨਜੀਓ, ਕਲਾਕਾਰਾਂ ਅਤੇ ਸਮਾਜ ਸੇਵਕਾਂ ਨੇ ਹਿੱਸਾ ਲਿਆ ਸੀ। ਉਨ੍ਹਾਂ ਨੇ ਸੁਝਾਅ ਦਿੱਤਾ ਸੀ ਕਿ ਹੜ੍ਹ ਰਾਹਤ ਲਈ ਇੱਕ ਕੇਂਦਰੀ ਡਿਜ਼ੀਟਲ ਪਲੇਟਫਾਰਮ ਬਣਾਇਆ ਜਾਵੇ ਤਾਂ ਜੋ ਸੇਵਾਵਾਂ ਵਿੱਚ ਦੋਹਰਾਈ ਤੋਂ ਬਚਿਆ ਜਾ ਸਕੇ ਅਤੇ ਪ੍ਰਭਾਵਿਤ ਲੋਕਾਂ ਦੀਆਂ ਅਸਲ ਲੋੜਾਂ ਪੂਰੀਆਂ ਕੀਤੀਆਂ ਜਾ ਸਕਣ। ਅੱਜ ਜਾਰੀ ਕੀਤਾ ਗਿਆ ਪੋਰਟਲ ਉਸੇ ਫੈਸਲੇ ਦੀ ਪ੍ਰਤੀਕ੍ਰਿਆ ਹੈ। ਇਸਦੇ ਰਾਹੀਂ ਹੜ੍ਹ ਪੀੜਤ ਪਰਿਵਾਰ ਆਪਣੀਆਂ ਲੋੜਾਂ ਦਰਜ ਕਰ ਸਕਣਗੇ, ਜਦਕਿ ਸੰਸਥਾਵਾਂ ਅਤੇ ਐਨਜੀਓ ਆਪਣੀਆਂ ਚੱਲ ਰਹੀਆਂ ਸੇਵਾਵਾਂ ਬਾਰੇ ਜਾਣਕਾਰੀ ਅਪਲੋਡ ਕਰਨਗੇ। ਪੋਰਟਲ ਵਿੱਚ ਛੇ ਮੁੱਖ ਸ਼੍ਰੇਣੀਆਂ ਰੱਖੀਆਂ ਗਈਆਂ ਹਨ – ਖੇਤੀਬਾੜੀ ਸਹਾਇਤਾ, ਘਰਾਂ ਦੀ ਮੁੜ ਉਸਾਰੀ, ਪਸ਼ੂਧਨ ਸੇਵਾ, ਸਿਹਤ ਸੇਵਾ, ਸਿੱਖਿਆ ਸੇਵਾ ਅਤੇ ਹੋਰ ਸਮਾਜਿਕ ਸਹਾਇਤਾ। ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਇਸ ਪਲੇਟਫਾਰਮ ਨਾਲ ਪਾਰਦਰਸ਼ਤਾ ਬਣੀ ਰਹੇਗੀ ਜਿੱਥੇ ਵੀ ਕੋਈ ਸੰਸਥਾ ਸੇਵਾ ਕਰ ਰਹੀ ਹੋਵੇਗੀ, ਉਹ ਡਾਟਾ ਸਾਹਮਣੇ ਆ ਜਾਵੇਗਾ, ਜਿਸ ਨਾਲ ਕਿਸੇ ਇੱਕ ਪਰਿਵਾਰ ਜਾਂ ਪਿੰਡ ਨੂੰ ਦੁਬਾਰਾ ਜਾਂ ਤੀਹਰੇ ਤੌਰ ‘ਤੇ ਸਹਾਇਤਾ ਮਿਲਣ ਦੀ ਸੰਭਾਵਨਾ ਨਹੀਂ ਰਹੇਗੀ। ਇਸ ਦੇ ਨਾਲ ਦਸਵੰਧ ਦੇ ਪਵਿੱਤਰ ਦਾਨ ਦਾ ਸਹੀ ਉਪਯੋਗ ਯਕੀਨੀ ਬਣੇਗਾ।