ਖੇਤਾਂ ’ਚੋਂ ਰੇਤ ਕੱਢਣ ਦੀ ਨੀਤੀ ਤੋਂ ਕਿਸਾਨ ਨਾਖੁਸ਼; ਸਰਕਾਰ ਤੋਂ ਸਾਧਨ ਮੁਹੱਈਆ ਕਰਵਾਉਣ ਦੀ ਮੰਗ

0
8

ਸਰਕਾਰ ਨੇ ਜਿਸਦਾ ਖੇਤ, ਉਸੇ ਦੀ ਰੇਤ ਨੀਤੀ ਤਹਿਤ ਕਿਸਾਨਾਂ ਨੂੰ ਆਪਣੇ ਖੇਤਾਂ ਵਿਚੋਂ ਰੇਤਾਂ ਕੱਢਣ ਦੀ ਖੁਲ੍ਹ ਦੇ ਦਿੱਤੀ ਐ ਪਰ ਕਿਸਾਨਾਂ ਨੂੰ ਇਹ ਰਸਤਾ ਵੀ ਔਖਾ ਜਾਪ ਰਿਹਾ ਐ। ਕਿਸਾਨਾਂ ਦੇ ਦੱਸਣ ਮੁਤਾਬਕ ਇਸ ਨੀਤੀ ਦੀ ਰੇਤ ਮਾਫੀਆਂ ਲਾਭ ਉਠਾ ਸਕਦਾ ਐ। ਕਿਸਾਨਾਂ ਨੇ ਕਿਹਾ ਕਿ ਛੋਟੇ ਕਿਸਾਨਾਂ ਕੋਲ ਰੇਤਾਂ ਕੱਢਣ ਅਤੇ ਅੱਗੇ ਵੇਚਣ ਦੇ ਸਾਧਨ ਮੌਜੂਦ ਨਹੀਂ ਹਨ, ਇਸ ਲਈ ਸਰਕਾਰ ਨੂੰ ਅਜਿਹੇ ਕਿਸਾਨਾਂ ਨੂੰ ਸਾਧਨ ਮੁਹੱਈਆ ਕਰਵਾਉਣ ਦੇ ਨਾਲ ਨਾਲ ਰੇਤਾਂ ਵੇਚਣ ਵਿਚ ਵੀ ਮਦਦ ਕਰਨੀ ਚਾਹੀਦੀ ਐ। ਕਿਸਾਨਾਂ ਦਾ ਕਹਿਣਾ ਐ ਕਿ ਜ਼ਮੀਨਾਂ ਇਸ ਹੱਦ ਤਕ ਖਰਾਬ ਹੋ ਚੁੱਕੀਆਂ ਨੇ ਕਿ ਉੱਥੇ ਸਾਲ ਭਰ ਤਕ ਕੋਈ ਫਸਲ ਹੋਣਾ ਮੁਸ਼ਕਲ ਲੱਗ ਰਿਹਾ ਐ। ਜਦਕਿ ਸਰਕਾਰ ਨੇ ਰੇਤਾਂ ਕੱਢਣ ਲਈ ਸਮਾਂ ਕਾਫੀ ਘੱਟ ਦਿੱਤਾ ਐ। ਕਿਸਾਨਾਂ ਨੇ ਸਰਕਾਰ ਤੋਂ ਮਸਲੇ ਦੇ ਹੱਲ ਲਈ ਠੋਸ ਕਦਮ ਚੁੱਕਣ ਦੀ ਮੰਗ ਕੀਤੀ ਐ।

LEAVE A REPLY

Please enter your comment!
Please enter your name here