Uncategorized ਹੁਸ਼ਿਆਰਪੁਰ ਵਾਸੀ ਬਜ਼ੁਰਗ ਦੀ ਚਮਕੀ ਕਿਸਮਤ/ 6 ਕਰੋੜ ਰੁਪਏ ਨਿਕਲਿਆ ਲਾਟਰੀ ਦਾ ਇਨਾਮ/ 15 ਸਾਲਾਂ ਤੋਂ ਪਾ ਰਿਹਾ ਸੀ ਲਾਟਰੀ, ਪਰਿਵਾਰ ’ਚ ਖੁਸ਼ੀ ਦਾ ਮਾਹੌਲ By admin - April 29, 2025 0 12 Facebook Twitter Pinterest WhatsApp ਕਹਿੰਦੇ ਨੇ ਰੱਬ ਜਦੋਂ ਦਿੰਦਾ ਐ ਤਾਂ ਛੱਪਰ ਪਾੜ ਕੇ ਦਿੰਦਾ ਐ। ਕੁੱਝ ਅਜਿਹਾ ਵਾਪਰਿਆਂ ਐ ਹੁਸ਼ਿਆਰਪੁਰ ਦੇ ਪਿੰਡ ਕੱਕੋਂ ਵਾਸੀ ਬਜ਼ੁਰਗ ਨਾਲ, ਜਿਸ ਦੀ ਮਹਿਜ 500 ਰੁਪਏ ਵਿਚ ਖਰੀਦੀ ਟਿਕਟ ਬਦਲੇ 6 ਕਰੋੜ ਰੁਪਏ ਦਾ ਇਨਾਮ ਨਿਕਲਿਆ ਐ। ਪਿੰਡ ਕੱਕੋਂ ਅਧੀਨ ਆਉਂਦੀ ਅਰੋੜਾ ਕਾਲੋਨੀ ਦੇ ਰਹਿਣ ਵਾਲੇ 68 ਸਾਲਾ ਤਰਸੇਮ ਲਾਲ ਦੇ ਦੱਸਣ ਮੁਤਾਬਕ ਉਸ ਨੂੰ ਪਹਿਲਾਂ ਤਾਂ ਆਪਣਾ ਐਡਾ ਵੱਡਾ ਇਨਾਮ ਨਿਕਲਣ ਤੇ ਯਕੀਨ ਹੀ ਨਹੀਂ ਹੋਇਆ। ਇਸ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਤਰਸੇਮ ਲਾਲ ਨੇ ਦੱਸਿਆ ਕਿ ਉਹ ਪਿਛਲੇ ਕਰੀਬ 15 ਸਾਲਾਂ ਤੋਂ ਲਾਟਰੀ ਪਾ ਰਹੇ ਨੇ ਤੇ ਉਨ੍ਹਾਂ ਨੂੰ ਪੂਰਾ ਯਕੀਨ ਸੀ ਕਿ ਇਕ ਦਿਨ ਉਨ੍ਹਾਂ ਦੀ ਲਾਟਰੀ ਜ਼ਰੂਰ ਨਿਕਲੇਗੀ। ਉਨ੍ਹਾਂ ਕਿਹਾ ਕਿ ਉਹ ਕਿਰਾਏ ਦੇ ਮਕਾਨ ਤੇ ਰਹਿੰਦੇ ਨੇ ਤੇ ਸਭ ਤੋਂ ਪਹਿਲਾਂ ਉਹ ਆਪਣਾ ਘਰ ਬਣਾਉਣਗੇ ਤੇ ਫਿਰ ਬੈਂਕ ਪਾਸੋਂ ਲਿਆ ਕਰਜਾ ਉਤਾਰਿਆ ਜਾਵੇਗਾ। ਉਧਰ ਇਨਾਮ ਨਿਕਲਣ ਦੀ ਖਬਰ ਤੋਂ ਬਾਅਦ ਜਿੱਥੇ ਪਰਿਵਾਰ ਅੰਦਰ ਖੁਸ਼ੀ ਦੀ ਲਹਿਰ ਐ, ਉੱਥੇ ਹੀ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਾ ਹੋਇਆ ਐ।