ਅੰਮ੍ਰਿਤਸਰ ’ਚ ਕਲਯੁੱਗੀ ਪਿਤਾ ਦਾ ਕਾਲਾ ਕਾਰਨਾਮਾ; ਬੱਚੇ ਨਾਲ ਤਸ਼ੱਦਦ ਦੀ ਪਤਨੀ ਨੂੰ ਭੇਜੀਆਂ ਵੀਡੀਓ; ਮਾਂ ਨੇ ਪੁਲਿਸ ਕੋਲ ਸ਼ਿਕਾਇਤ ਦੇ ਕੇ ਮੰਗਿਆ ਇਨਸਾਫ਼

0
8

ਗੁਰੂ ਨਗਰੀ ਅੰਮ੍ਰਿਤਸਰ ਦੀ ਤਹਿਤ ਅਜਨਾਲਾ ਦੇ ਪਿੰਡ ਬਹੁਲੀਆ ਤੋਂ ਇਕ ਦਿਲ ਦਹਿਲਾਉਣ ਵਾਲੀ ਖਬਰ ਸਾਹਮਣੇ ਆਈ ਏ। ਇੱਥੇ ਇਕ ਕਲਯੁੱਗੀ ਪਿਤਾ ਵੱਲੋਂ ਆਪਣੇ ਹੀ ਬੱਚੇ ਨੂੰ ਅਗਵਾ ਕਰ ਕੇ ਪਤਨੀ ਕੋਲੋਂ 4 ਲੱਖ ਦੀ ਫਿਰੌਤੀ ਮੰਗੀ ਜਾ ਰਹੀ ਐ। ਬੱਚੇ ਦੀ ਮਾਂ ਦੇ ਦੱਸਣ ਮੁਤਾਬਕ ਉਸ ਦਾ ਪਤੀ ਬੱਚੇ ’ਤੇ ਤਸ਼ੱਦਦ ਕਰਨ ਦੇ ਨਾਲ ਨਾਲ ਨਸ਼ੇ ਦਾ ਸੇਵਨ ਵੀ ਕਰਵਾਉਂਦਾ ਐ ਜਿਸ ਦੀਆਂ ਵੀਡੀਓ ਬਣਾ ਕੇ ਉਸ ਵੱਲ ਭੇਜਦਾ ਐ। ਪੀੜਤਾ ਦਾ ਇਲਜਾਮ ਐ ਕਿ ਉਸ ਨੇ ਇਸ ਬਾਰੇ ਪੁਲਿਸ ਕੋਲ ਸ਼ਿਕਾਇਤ ਕੀਤੀ ਸੀ ਪਰ ਕੋਈ ਕਾਰਵਾਈ ਹੋਈ ਐ। ਪੀੜਤਾਂ ਨੇ ਪੁਲਿਸ ਦੇ ਉਚ ਅਧਿਕਾਰੀਆਂ ਨੂੰ ਦੋਸ਼ੀ ਪਿਤਾ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਐ।
ਪੀੜਤ ਮਹਿਲਾ ਦਾ ਅਰੋਪ ਐ ਕਿ ਉਸਦੇ ਪਤੀ ਨੇ ਬੱਚੇ ਨੂੰ ਅਗਵਾ ਕਰ ਕੇ ਕੇਵਲ ਤਸ਼ੱਦਦ ਹੀ ਨਹੀਂ ਕੀਤਾ ਬਲਕਿ ਉਸ ਨੂੰ ਧੱਕੇ ਨਾਲ ਨਸ਼ੇ ਦਾ ਸੇਵਨ ਵੀ ਕਰਵਾ ਰਿਹਾ ਐ। ਜਿਸ ਦੀਆਂ ਵੀਡੀਓ ਬਣਾ ਕੇ ਉਸ ਵੱਲ ਭੇਜ ਕੇ 4 ਲੱਖ ਰੁਪਏ ਦੀ ਮੰਗ ਕਰ ਰਿਹਾ ਐ ਅਤੇ ਕਹਿ ਰਿਹਾ ਹੈ ਕਿ ਜੇਕਰ ਉਸਨੇ 4 ਲੱਖ ਰੁਪਏ ਨਾ ਦਿੱਤੇ ਤਾਂ ਉਹ ਆਪਣੇ ਬੱਚੇ ਨੂੰ ਮਾਰ ਕੇ ਉਸ ਦੇ ਬੂਹੇ ਅੱਗੇ ਸੁੱਟ ਜਾਏਗਾ ਜਾਂ ਕਿਸੇ ਰਿਸ਼ਤੇਦਾਰ ਦੇ ਘਰ ਅੱਗੇ ਸੁੱਟ ਦੇ ਕੇ ਉਹਦੀ ਵੀਡੀਓ ਉਹਨੂੰ ਸੈਂਡ ਕਰ ਦੇਵੇਗਾ। ਹੁਣ ਪੀੜਿਤ ਮਾਂ ਦਾ ਰੋ ਰੋ ਬੁਰਾ ਹਾਲ ਹੈ। ਉਸਦਾ ਕਹਿਣਾ ਕਿ ਉਸ ਦਾ ਬੱਚਾ ਉਸ ਨੂੰ ਵਾਪਸ ਦਵਾਇਆ ਜਾਵੇ। ਉਸਦਾ ਇਲਜ਼ਾਮ ਹੈ ਕਿ ਉਸਨੇ ਚਾਰ ਮਹੀਨੇ ਪਹਿਲਾਂ ਪੁਲਿਸ ਨੂੰ ਇੱਕ ਦਰਖਾਸਤ ਦਿੱਤੀ ਸੀ ਕਿ ਉਸ ਦੇ ਬੱਚੇ ਨੂੰ ਉਸਦੇ ਪਿਤਾ ਨੇ ਅਗਵਾ ਕਰ ਲਿਆ ਹੈ ਪਰ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਅਜੇ ਤੱਕ ਨਹੀਂ ਕੀਤੀ ਗਈ।
ਉਥੇ ਹੀ ਲੜਕੀ ਦੇ ਪਿਤਾ ਅਤੇ ਲੜਕੇ ਦੇ ਨਾਨਾ ਨੇ ਰੋ ਰੋ ਕੇ ਦੱਸਿਆ ਕਿ ਉਹਨਾਂ ਦਾ ਦੋਤਰਾ ਉਹਨਾਂ ਦੇ ਜਵਾਈ ਵੱਲੋਂ ਕਿਡਨੈਪ ਕਰ ਲਿਆ ਗਿਆ ਐ ਅਤੇ ਹੁਣ ਨੂੰ ਛੱਡਣ ਦੇ ਬਦਲੇ 4 ਲੱਖ ਰੁਪਆ ਮੰਗ ਰਿਹਾ ਹੈ।  ਉਹਨਾਂ ਇਹ ਵੀ ਇਲਜ਼ਾਮ ਲਗਾਇਆ ਕਿ ਜਦੋਂ ਉਹ ਬੱਚੇ ਨੂੰ ਲੈ ਕੇ ਗਿਆ ਸੀ ਤਾਂ ਬੱਚਾ ਅੰਮ੍ਰਿਤਧਾਰੀ ਸੀ ਇਸ ਤੋਂ ਬਾਅਦ ਉਸ ਵੱਲੋਂ ਬੱਚੇ ਦੇ ਕੇਸ ਕਟਵਾ ਦਿੱਤੇ ਗਏ ਹਨ ਜਿਸ ਨੂੰ ਲੈ ਕੇ ਉਹਨਾਂ ਅੰਦਰ ਕਾਫੀ ਰੋਸ ਪਾਇਆ ਜਾ ਰਿਹਾ ਹੈ।
ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੂੰ ਇੱਕ ਦਰਖਾਸਤ ਜੋਤੀ ਵੱਲੋਂ ਦਿੱਤੀ ਗਈ ਸੀ ਜਿਸ ਦੀ ਉਹ ਕਾਰਵਾਈ ਕਰ ਰਹੇ ਹਨ। ਉਹਨਾਂ ਦੱਸਿਆ ਕਿ ਜੋਤੀ ਦਾ ਪਤੀ ਜੋ ਕੀ ਜਿਸ ਫੋਨ ਨੰਬਰ ਤੋਂ ਕਾਲ ਕਰ ਰਿਹਾ ਹੈ ਉਹ ਟਰੇਸ ਨਹੀਂ ਹੋ ਪਾ ਰਿਹਾ ਕਿਉਂਕਿ ਉਹ ਫੋਨ ਨੰਬਰ ਹੁਣ ਬੰਦ ਆ ਰਿਹਾ ਹੈ, ਜਿਸ ਦੀ ਜਾਰੀ ਐ। ਉਹਨਾਂ ਕਿਹਾ ਕਿ ਬਹੁਤ ਜਲਦ ਹੀ ਆਰੋਪੀ ਨੂੰ ਫੜ ਕੇ ਉਸ ਦੇ ਵਿਰੁੱਧ ਬੰਦ ਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ

LEAVE A REPLY

Please enter your comment!
Please enter your name here