ਪੰਜਾਬ ਬਠਿੰਡਾ ’ਚ ਪੁਲਿਸ ਮੁਲਾਜ਼ਮਾਂ ’ਤੇ ਭੀੜ ਦਾ ਹਮਲਾ; ਐਸਐਚਓ ਤੇ ਏਐਸਆਈ ਨੂੰ ਕੀਤਾ ਗੰਭੀਰ ਜ਼ਖ਼ਮੀ By admin - September 19, 2025 0 6 Facebook Twitter Pinterest WhatsApp ਬਠਿੰਡਾ ਦੇ ਪਿੰਡ ਆਨੰਦਗੜ੍ਹ ਵਿਖੇ ਭੀੜ ਵੱਲੋਂ ਕੀਤੇ ਹਮਲੇ ਵਿਚ ਪੁਲਿਸ ਦੇ ਐਸਐਚਓ ਤੇ ਏਐਸਆਈ ਦੇ ਗੰਭੀਰ ਜ਼ਖਮੀ ਹੋਣ ਦੀ ਖਬਰ ਐ। ਜਾਣਕਾਰੀ ਅਨੁਸਾਰ ਨੰਦਗੜ੍ਹ ਥਾਣੇ ਦੇ ਪੁਲਿਸ ਮੁਲਾਜਮ ਦੋ ਧਿਰਾਂ ਵਿਚਾਲੇ ਝਗੜੇ ਦੀ ਖਬਰ ਤੋਂ ਬਾਅਦ ਮੌਕੇ ਤੇ ਪੁਹੰਚੇ ਸਨ, ਜਿੱਥੇ ਕੁੱਝ ਲੋਕਾਂ ਦੀ ਭੀੜ ਨੇ ਪੁਲਿਸ ਮੁਲਾਜਮਾਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹਮਲੇ ਵਿਚ ਇਕ ਐਸਐਚਓ ਤੇ ਏਐਸਆਈ ਦੇ ਗੰਭੀਰ ਸੱਟਾਂ ਲੱਗੀਆਂ ਨੇ, ਜਿਸ ਦੇ ਚਲਦਿਆਂ ਪੁਲਿਸ ਨੇ ਦੋਵਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਐ। ਪੁਲਿਸ ਨੇ 35 ਦੇ ਕਰੀਬ ਲੋਕਾਂ ਤੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ। ਜਾਣਕਾਰੀ ਅਨੁਸਾਰ ਪੁਲਿਸ ਨੂੰ ਆਨੰਦਗੜ੍ਹ ਪਿੰਡ ਵਿੱਚ ਦਾਤਾ ਹਰੀ ਸਿੰਘ ਮੇਲੇ ਵਿੱਚ ਦੋ ਧਿਰਾਂ ਵਿਚਾਲੇ ਲੜਾਈ ਦੀ ਸੂਚਨਾ ਮਿਲੀ। ਜਦੋਂ ਪੁਲਿਸ ਪਹੁੰਚੀ ਤਾਂ ਕੁੱਝ ਲੋਕ ਇਕ ਘਰ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸੀ। ਜਦੋਂ ਪੁਲਿਸ ਨੇ ਉਨ੍ਹਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕੁਝ ਲੋਕਾਂ ਨੇ ਐਸਐਚਓ ਰਵਿੰਦਰ ਸਿੰਘ ‘ਤੇ ਕਿਰਪਾਨ ਨਾਲ ਹਮਲਾ ਕੀਤਾ, ਅਤੇ ਏਐਸਆਈ ਗੁਰਮੇਲ ਸਿੰਘ ‘ਤੇ ਵੀ ਹਮਲਾ ਕੀਤਾ ਗਿਆ। ਇਸ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਭੀੜ ਨੂੰ ਤਿੱਤਰ-ਬਿੱਤਰ ਕਰਨ ਲਈ ਹਵਾਈ ਫਾਇਰ ਕੀਤੇ। ਪੁਲਿਸ ਨੇ ਜ਼ਖਮੀ ਐਸਐਚਓ ਅਤੇ ਏਐਸਆਈ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਐਸਐਚਓ ਦੀ ਬਾਂਹ ਦਾ ਆਪ੍ਰੇਸ਼ਨ ਕੀਤਾ ਗਿਆ ਹੈ। ਪੁਲਿਸ ਨੇ ਇਸ ਮਾਮਲੇ ਵਿਚ 35 ਦੇ ਕਰੀਬ ਲੋਕਾਂ ਵਿਰੁੱਧ ਕਤਲ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ।