ਪੰਜਾਬ ਫਰੀਦਕੋਟ ਵਿਖੇ 56ਵਾਂ ਸੇਖ ਫਰੀਦ ਆਗਮਨ ਪੁਰਬ ਸ਼ੁਰੂ; ਗੁਰਦੁਆਰਾ ਟਿੱਬਾ ਬਾਬਾ ਫਰੀਦ ਜੀ ਤੋਂ ਹੋਈ ਸ਼ੁਰੂਆਤ By admin - September 19, 2025 0 7 Facebook Twitter Pinterest WhatsApp ਬਾਬਾ ਸ਼ੇਖ ਫਰੀਦ ਜੀ ਦੇ ਫਰੀਦਕੋਟ ਵਿਖੇ ਆਗਮਨ ਦੇ ਸਬੰਧ ਵਿਚ ਮਨਾਏ ਜਾਣ ਵਾਲੇ 56ਵੇਂ ਸਲਾਨਾਂ ਸੇਖ ਫਰੀਦ ਆਗਮਨ ਪੁਰਬ ਮੇਲੇ ਦਾ ਰਸਮੀਂ ਆਗਾਜ ਟਿੱਲਾ ਬਾਬਾ ਫਰੀਦ ਜੀ ਤੋਂ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਡਿਪਟੀ ਕਮਿਸਨਰ ਦੇ ਐਲਾਨ ਤੋਂ ਬਾਅਦ ਹੋਇਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸਨਰ ਪੂਨਮਦੀਪ ਕੌਰ ਨੇ ਕਿਹਾ ਕਿ ਪੰਜ ਦਿਨ ਚੱਲਣ ਵਾਲੇ ਇਸ ਆਗਮਨ ਪੁਰਬ ਮੇਲੇ ਵਿਚ ਵੱਖ ਵੱਖ ਧਾਰਮਿਕ ਸਮਾਗਮ ਹੋਣਗੇ। ਉਨ੍ਹਾਂ ਸਾਰੀ ਸੰਗਤ ਨੂੰ ਇਹਨਾਂ ਸਮਾਗਮਾਂ ਵਿਚ ਸ਼ਾਂਤੀ ਅਤੇ ਸਰਧਾਂਪੂਰਵਕ ਸ਼ਿਰਕਤ ਕਰਨ ਦੀ ਅਪੀਲ ਕੀਤੀ। ਇਸ ਮੌਕੇ ਬਾਬਾ ਫਰੀਦ ਸੰਸ਼ਥਾਂਵਾਂ ਦੇ ਸੇਵਾਦਾਰਾਂ ਨੇ ਜਿੱਥੇ ਬਾਬਾ ਫਰੀਦ ਜੀ ਦੇ ਫਰੀਦਕੋਟ ਵਿਖੇ ਮਨਾਏ ਜਾਂਦੇ ਆਗਮਨ ਪੁਰਬ ਦੇ ਇਤਿਹਾਸ ਬਾਰੇ ਚਾਨਣਾਂ ਪਾਇਆ ਉਥੇ ਹੀ ਸੰਗਤਾਂ ਨੂੰ ਧਾਰਮਿਕ ਸਮਾਗਮਾਂ ਵਿਚ ਵੱਧ ਚੜ੍ਹ ਕੇ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ। ਇਸ ਮੌਕੇ ਹਲਕਾ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਉਹ ਅੱਜ ਦੇ ਸਮਾਗਮ ਵਿਚ ਇਕ ਐਮਐਲਏ ਵਜੋਂ ਨਹੀਂ ਬਲਕਿ ਇਕ ਆਮ ਨਿਮਾਣੇ ਸੇਵਕ ਵਜੋਂ ਆਇਆ ਹਾਂ ਉਹਨਾਂ ਕਿਹਾ ਕਿ ਇਹ ਸਮਾਗਮ ਆਪਸੀ ਭਾਈਚਾਰਕ ਸਾਂਝ ਦਾ ਪ੍ਰਤੀਕ ਹੈ ਅਤੇ ਫਰੀਦਕੋਟੀਆਂ ਦੀ ਚੜ੍ਹਦੀਕਲਾ ਦਾ ਪ੍ਰਤੀਕ ਹੈ ਉਹਨਾਂ ਸਮੂਹ ਸੰਗਤਾਂ ਨੰੁ ਆਗਮਨ ਪੁਰਬ ਮੌਕੇ ਵਧਾਈ ਵੀ ਦਿੱਤੀ। ਉਹਨਾਂ ਮੇਲੇ ਵਿਚ ਸ਼ਿਰਕਤ ਕਰਨ ਵਾਲੀਆਂ ਸੰਗਤਾਂ ਨੂੰ ਸ਼ਾਂਤੀਪੂਰਵਕ ਮੇਲੇ ਵਿਚ ਹਿੱਸਾ ਲੈਣ ਅਤੇ ਧਾਰਮਿਕ ਸਮਾਗਮਾਂ ਦਾ ਆਨੰਦ ਮਾਨਣ ਦੀ ਅਪੀਲ ਕੀਤੀ।