ਅੰਮ੍ਰਿਤਸਰ ਪੁਲਿਸ ਕੋਲ ਵਿਆਹੁਤਾ ਦੀ ਸ਼ਿਕਾਇਤ; ਪਤੀ ’ਤੇ ਲਾਏ ਬਿਨਾਂ ਤਲਾਕ ਦੂਜੇ ਵਿਆਹ ਦੇ ਇਲਜ਼ਾਮ

0
8

ਅੰਮ੍ਰਿਤਸਰ ਵਾਸੀ ਇਕ ਮਹਿਲਾ ਨੇ ਪੁਲਿਸ ਕਮਿਸ਼ਨਰ ਦਫਤਰ ਵਿਚ ਮੰਗ ਪੱਤਰ ਦੇ ਕੇ ਆਪਣੇ ਪਤੀ ਖਿਲਾਫ ਕਾਰਵਾਈ ਮੰਗੀ ਐ। ਪੀੜਤਾ ਦਾ ਇਲਜਾਮ ਐ ਕਿ ਉਸ ਦਾ 5 ਸਾਲਾ ਪਹਿਲਾਂ ਵਿਆਹ ਹੋਇਆ ਸੀ, ਜਿਸ ਵਿਚੋਂ ਇਕ ਬੱਚੀ ਵੀ ਐ ਪਰ ਹੁਣ ਉਸਦੇ ਪਤੀ ਨੇ ਉਸ ਤਲਾਕ ਦਿੱਤੇ ਬਿਨਾਂ ਦੂਜਾ ਵਿਆਹ ਕਰਵਾ ਲਿਆ ਐ। ਪੀੜਤਾਂ ਨੇ ਭਗਵਾਨ ਵਾਲਮੀਕੀ ਸੇਵਾ ਸੋਸਾਇਟੀ ਦੇ ਆਗੂਆਂ ਦੀ ਹਾਜਰੀ ਵਿਚ ਮੰਗ ਪੱਤਰ ਦੇ ਕੇ ਇਨਸਾਫ ਮੰਗਿਆ ਐ।
ਔਰਤ ਨੇ ਦੋਸ਼ ਲਗਾਇਆ ਕਿ ਉਸਦਾ ਪੰਜ ਸਾਲ ਪਹਿਲਾਂ ਵਿਆਹ ਹੋਇਆ ਸੀ ਅਤੇ ਉਹਨਾਂ ਦੀ ਤਿੰਨ ਸਾਲ ਦੀ ਧੀ ਵੀ ਹੈ, ਪਰ ਉਸਦਾ ਪਤੀ ਪਿਛਲੇ ਕੁਝ ਦਿਨਾਂ ਤੋਂ ਘਰ ਨਹੀਂ ਪਰਤਿਆ। ਪਰਿਵਾਰ ਵੱਲੋਂ ਖੋਜ ਕਰਨ ਉਪਰੰਤ ਪਤਾ ਲੱਗਾ ਕਿ ਉਸਦਾ ਪਤੀ ਕਿਸੇ ਹੋਰ ਕੁੜੀ ਨਾਲ ਵਿਆਹ ਕਰ ਚੁੱਕਿਆ ਹੈ। ਔਰਤ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਸਦਾ ਪਹਿਲਾਂ ਲਵ ਮੈਰਿਜ ਹੋਇਆ ਸੀ, ਫਿਰ ਗੁਰੂ ਘਰ ਵਿੱਚ ਲਾਵਾਂ ਪਾਈਆਂ ਗਈਆਂ ਸਨ ਅਤੇ ਪੰਜ ਸਾਲ ਤੋਂ ਉਹ ਆਪਣੇ ਸਹੁਰੇ ਘਰ ਵਿੱਚ ਰਹਿ ਰਹੀ ਹੈ। ਉਸਦੇ ਸੱਸ-ਸਸੁਰ ਵੀ ਉਸਦੇ ਹੱਕ ਵਿੱਚ ਹਨ, ਪਰ ਇਸਦੇ ਬਾਵਜੂਦ ਪਤੀ ਨੇ ਕਿਸੇ ਹੋਰ ਕੁੜੀ ਨਾਲ ਵਿਆਹ ਕਰਵਾ ਲਿਆ। ਪੀੜਿਤ ਔਰਤ ਨੇ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਹੈ ਕਿ ਉਸਨੂੰ ਇਨਸਾਫ਼ ਦਿੱਤਾ ਜਾਵੇ। ਭਗਵਾਨ ਵਾਲਮੀਕੀ ਸੇਵਾ ਸੋਸਾਇਟੀ ਵੱਲੋਂ ਵੀ ਇਸ ਮਾਮਲੇ ਵਿੱਚ ਔਰਤ ਨੂੰ ਨਿਆਂ ਦਿਵਾਉਣ ਦੀ ਮੰਗ ਕੀਤੀ ਗਈ ਹੈ।

LEAVE A REPLY

Please enter your comment!
Please enter your name here