ਪੰਜਾਬ ਫਾਜਿਲਕਾ ਪਹੁੰਚੇ ਸਿਹਤ ਮੰਤਰੀ ਡਾ. ਬਲਬੀਰ ਸਿੰਘ; ਮਿਸ਼ਨ ਚੜ੍ਹਦੀ ਕਲਾ ’ਚ ਸਹਿਯੋਗ ਦੀ ਅਪੀਲ By admin - September 19, 2025 0 8 Facebook Twitter Pinterest WhatsApp ਸਿਹਤ ਮੰਤਰੀ ਡਾ. ਬਲਬੀਰ ਸਿੰਘ ਅੱਜ ਫਾਜਿਲਕਾ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਲੋਕਾਂ ਨੂੰ ਪੰਜਾਬ ਦੇ ਮਿਸ਼ਨ ਚੜ੍ਹਦੀ ਕਲਾਂ ਵਿਚ ਸਹਿਯੋਗ ਦੀ ਅਪੀਲ ਕੀਤੀ ਐ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਹੜ੍ਹਾਂ ਭਾਰੀ ਨੁਕਸਾਨ ਪਹੁੰਚਿਆ ਐ ਅਤੇ ਸਰਕਾਰ ਨੇ ਪੀੜਤ ਪਰਿਵਾਰਾਂ ਦੀ ਮਦਦ ਲਈ ਮਿਸ਼ਨ ਚੜ੍ਹਦੀ ਕਲਾਂ ਚਲਾਇਆ ਐ। ਉਨ੍ਹਾਂ ਲੋਕਾਂ ਨੂੰ ਇਸ ਮਿਸ਼ਨ ਲਈ ਮਦਦ ਤੇ ਸਹਿਯੋਗ ਦੀ ਅਪੀਲ ਕੀਤੀ ਤਾਂ ਜੋ ਕਿਸਾਨਾਂ, ਮਜਦੂਰਾਂ ਸਮੇਤ ਸਾਰੇ ਵਰਗਾਂ ਦੇ ਲੋਕਾਂ ਦੀ ਜ਼ਿੰਦਗੀ ਨੂੰ ਮੁੜ ਲੀਂਹ ਤੇ ਪਾਇਆ ਜਾ ਸਕੇ। ਉਨ੍ਹਾਂ ਅੱਗੇ ਕਿਹਾ ਕਿ ਮਿਸ਼ਨ ਚੜ੍ਹਦੀਕਲਾ’ ਗੁਰੂ ਸਾਹਿਬਾਨਾਂ ਦੇ ਬਖ਼ਸ਼ੇ ‘ਸਰਬੱਤ ਦੇ ਭਲੇ’ ਦੇ ਸਿਧਾਂਤ ‘ਤੇ ਆਧਾਰਿਤ ਹੈ ਜਿਸ ਵਿੱਚ ਦੇਸ਼-ਵਿਦੇਸ਼ ਵੱਸਦੇ ਸਾਰੇ ਪੰਜਾਬ ਨੂੰ ਚਾਹੁਣ ਵਾਲ਼ਿਆਂ ਨੂੰ ਮਦਦ ਲਈ ਅੱਗੇ ਆਉਣ ਦੀ ਅਪੀਲ ਹੈ। ਹਰ ਛੋਟੀ ਤੋਂ ਛੋਟੀ ਮਦਦ ਵੀ ਮਹੱਤਵਪੂਰਨ ਹੈ ਅਤੇ ਇਹਨਾਂ ਹੜ੍ਹਾਂ ਦੀ ਮਾਰ ਨੂੰ ਦੇਖਦੇ ਹੋਏ ਅਸੀਂ ਪੰਜਾਬ ਦੇ ਨੁਕਸਾਨੇ ਗਏ ਸਾਰੇ ਢਾਂਚਿਆਂ ਦੀ ਮੁੜ ਉਸਾਰੀ ਵਧੇਰੇ ਮਜ਼ਬੂਤ ਅਤੇ ਯੋਜਨਾਬੱਧ ਢੰਗ ਨਾਲ਼ ਕਰਾਂਗੇ।