ਪੰਜਾਬ ਚੰਡੀਗੜ੍ਹ ਵਿਖੇ ਮੰਤਰੀ ਬਲਜੀਤ ਕੌਰ ਦੀ ਪ੍ਰੈੱਸ ਕਾਨਫਰੰਸ; ਗਰੀਬ ਬੱਚਿਆਂ ਨੂੰ ਦਿੱਤੇ ਵਜੀਫਿਆਂ ਬਾਰੇ ਸਾਂਝਾ ਕੀਤਾ ਬਿਊਰਾ By admin - September 18, 2025 0 7 Facebook Twitter Pinterest WhatsApp ਪੰਜਾਬ ਦੀ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਪੰਜਾਬ ਭਵਨ ਵਿਖੇ ਪ੍ਰੈੱਸ ਕਾਨਫਰੰਸ ਕਰ ਕੇ ਆਪਣੇ ਅਧੀਨ ਆਉਂਦੇ ਮਹਿਕਮੇ ਦੇ ਕੰਮਾਂ ਦਾ ਬਿਊਰਾ ਸਾਂਝਾ ਕੀਤਾ ਐ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਦਲਿਤ ਭਾਈਚਾਰੇ ਦੇ ਬੱਚਿਆਂ ਦੀ ਭਲਾਈ ਲਈ ਸ਼ੁਰੂ ਕੀਤੀਆਂ ਵਜੀਫਾ ਸਕੀਮਾਂ ਨੂੰ ਜ਼ਮੀਨੀ ਪੱਧਰ ਤੇ ਲਾਗੂ ਕੀਤਾ ਐ, ਜਿਸ ਦੇ ਚਲਦਿਆਂ ਇਸ ਵਾਰ ਵਜੀਫਾ ਲੈਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿਚ ਵਾਧਾ ਹੋਇਆ ਐ। ਉਨ੍ਹਾਂ ਕਿਹਾ ਕਿ ਪਹਿਲਾ ਗਰੀਬ ਬੱਚਿਆਂ ਦੀ ਭਲਾਈ ਲਈ ਆਇਆ ਪੈਸਾ ਹੋਰ ਪਾਸੇ ਖਰਚ ਹੁੰਦਾ ਸੀ ਪਰ ਹੁਣ ਸਰਕਾਰ ਦੇ ਤਿੰਨ ਸਾਲ ਬਾਅਦ 2 ਲੱਖ 37 ਹਜ਼ਾਰ 456 ਬੱਚੇ ਪੋਸਟ ਮੈਟਰਿਕ ਸਕਾਲਰਸ਼ਿਪ ਦਾ ਲਾਭ ਲੈ ਰਹੇ ਨੇ। ਉਨ੍ਹਾਂ ਕਿਹਾ ਕਿ ਇਹ ਪਿਛਲੀਆਂ ਸਰਕਾਰਾਂ ਦੇ ਸਮੇਂ ਤੋਂ 35 ਫੀਸਦੀ ਤੋਂ ਵੱਧ ਐ। ਉਨ੍ਹਾਂ ਕਿਹਾ ਕਿ ਸਰਕਾਰ ਗਰੀਬ ਬੱਚਿਆਂ ਦੀ ਉਚੇਰੀ ਸਿੱਖਿਆ ਵੱਲ ਵੀ ਵਿਸ਼ੇਸ਼ ਧਿਆਨ ਦੇ ਰਹੀ ਐ ਅਤੇ ਜਿਹੜੇ ਬੱਚੇ ਬਾਹਰ ਜਾਣਾ ਚਾਹੁੰਦੇ ਨੇ, ਉਨ੍ਹਾਂ ਨੂੰ ਸਕਾਰਸ਼ਿਪ ਦੇ ਕੇ ਵਿਦੇਸ਼ ਵਿਚ ਪੜ੍ਹਣ ਲਈ ਭੇਜਿਆ ਜਾਵੇਗਾ।