ਸਾਂਸਦ ਕੰਗਨਾ ਰਣੌਤ ’ਤੇ ਵਰ੍ਹੇ ਵਿਧਾਇਕ ਪ੍ਰਗਟ ਸਿੰਘ; ਕਿਸਾਨਾਂ ਖਿਲਾਫ਼ ਟਿੱਪਣੀਆਂ ਨੂੰ ਲੈ ਕੇ ਕੱਸਿਆ ਤੰਜ਼

0
10

ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਨੇ ਭਾਜਪਾ ਸਾਂਸਦ ਕੰਗਨਾ ਰਣੌਤ ਤੇ ਸ਼ਬਦੀ ਹਮਲਾ ਕਰਦਿਆਂ ਉਨ੍ਹਾਂ ਦੇ ਦਿਮਾਗੀ ਸੰਤੁਲਨ ਨੂੰ ਲੈ ਕੇ ਤੰਜ ਕੱਸਿਆ ਐ। ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਦੇ ਦਿਮਾਗ ਦੇ ਪੇਜ ਢਿੱਲਾ ਹੋ ਗਿਆ ਐ, ਜਿਸ ਕਾਰਨ ਉਹ ਊਲ-ਜਲੂਲ ਬੋਲਦੀ ਰਹਿੰਦੀ ਐ। ਰਾਹੁਲ ਗਾਂਧੀ ਮਾਮਲੇ ਵਿਚ ਸ਼੍ਰੋਮਣੀ ਕਮੇਟੀ ਨੂੰ ਘੇਰਦਿਆਂ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਸਿਆਸੀ ਦਬਾਅ ਕਾਰਨ ਅਜਿਹੇ ਫੈਸਲੇ ਲੈ ਰਹੀ ਐ।  ਰਾਹੁਲ ਗਾਂਧੀ ਨੂੰ ਸਿਰੋਪਾਓ ਦੇਣ ਵਾਲੇ ਅਧਿਕਾਰੀ ਤੇ ਕਾਰਵਾਈ ਤੇ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਗੁਰੂ ਘਰ ਦੇ ਦਰਵਾਜੇ ਸਾਰਿਆਂ ਲਈ ਖੁੱਲ੍ਹੇ ਨੇ ਅਤੇ ਜੇਕਰ ਅਸੀਂ ਸੋੜੀ ਸੋਚ ਤਹਿਤ ਫੈਸਲੇ ਲਵਾਂਗੇ ਤਾਂ ਉਹ ਧਾਰਮਿਕ ਦ੍ਰਿਸ਼ਟੀਕੋਣ ਤੋਂ ਗਲਤ ਹੋਵੇਗਾ। ਇਸ ਲਈ ਸ਼੍ਰੋਮਣੀ ਕਮੇਟੀ ਦਾ ਅਧਿਕਾਰੀਆਂ ਖਿਲਾਫ ਕਾਰਵਾਈ ਦਾ ਫੈਸਲਾ ਗਲਤ ਐ।
ਅੰਮ੍ਰਿਤਸਰ-ਹਰਿਦੁਆਰ ਰੇਲਗੱਡੀ ‘ਤੇ ਅੱਤਵਾਦੀ ਗੁਰਪਤਵੰਤ ਪੰਨੂ ਵੱਲੋਂ ਅਪਮਾਨਜਨਕ ਸ਼ਬਦ ਲਿਖਣ ਦੇ ਮਾਮਲੇ ਵਿੱਚ ਉਨ੍ਹਾਂ ਕਿਹਾ ਕਿ ਜਨਤਾ ਨੂੰ ਅਜਿਹੇ ਵਿਅਕਤੀਆਂ ਨੂੰ ਨਕਾਰਨ ਦੇਣਾ ਚਾਹੀਦਾ ਐ। ਰੇਲਗੱਡੀ ‘ਤੇ ਲਿਖੇ ਸ਼ਬਦਾਂ ਬਾਰੇ ਉਨ੍ਹਾਂ ਕਿਹਾ ਕਿ ਏਜੰਸੀ ਇਸ ਮਾਮਲੇ ਵਿੱਚ ਸਖ਼ਤ ਹੈ। ਰਾਹੁਲ ਗਾਂਧੀ ਦੇ ਪੰਜਾਬ ਦੌਰੇ ਬਾਰੇ ਉਨ੍ਹਾਂ ਕਿਹਾ ਕਿ ਉਹ ਇੱਕ ਅਜਿਹੇ ਨੇਤਾ ਹਨ ਜੋ ਲੋਕਾਂ ਵਿੱਚ ਜਾਂਦੇ ਹਨ, ਉਨ੍ਹਾਂ ਨਾਲ ਉਨ੍ਹਾਂ ਦੇ ਵਿਚਾਰਾਂ ‘ਤੇ ਚਰਚਾ ਕਰਦੇ ਹਨ ਅਤੇ ਲੋਕ ਸਭਾ ਵਿੱਚ ਮੁੱਦੇ ਉਠਾਉਂਦੇ ਹਨ।
ਇਸੇ ਲਈ ਉਨ੍ਹਾਂ ਨੇ ਲੋਕਾਂ ਨਾਲ ਮੁਲਾਕਾਤ ਲਈ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ। ਹਾਲਾਂਕਿ, ਉਨ੍ਹਾਂ ਨੂੰ ਰਾਵੀ ਦਰਿਆ ਦੇ ਨੇੜੇ ਅੱਗੇ ਵਧਣ ਤੋਂ ਰੋਕਣਾ ਨਿੰਦਣਯੋਗ ਹੈ। ਪ੍ਰਗਟ ਨੇ ਕਿਹਾ ਕਿ ਸਾਡੇ ਦੇਸ਼ ਵਿੱਚ ਆਗੂ ਸੁਰੱਖਿਅਤ ਨਹੀਂ ਹਨ। ਤਾਂ ਕੀ ਉੱਥੇ ਦੇ 7 ਤੋਂ 8 ਪਿੰਡਾਂ ਵਿੱਚ ਰਹਿਣ ਵਾਲੇ ਲੋਕਾਂ ਪ੍ਰਤੀ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੈ? ਕੀ ਅਸੀਂ ਉਨ੍ਹਾਂ ਲਈ ਸੁਰੱਖਿਅਤ ਨਹੀਂ ਹਾਂ? ਇਹੀ ਸੁਨੇਹਾ ਰਾਹੁਲ ਗਾਂਧੀ ਦੇਣਾ ਚਾਹੁੰਦੇ ਸਨ।

LEAVE A REPLY

Please enter your comment!
Please enter your name here