Uncategorized ਸੁਲਤਾਨਪੁਰ ਲੋਧੀ ਦੇ ਸਿਵਲ ਹਸਪਤਾਲ ਅੰਦਰ ਨੌਜਵਾਨ ਦੀ ਮੌਤ/ ਹਸਪਤਾਲ ਦੇ ਬਾਥਰੂਮ ’ਚੋਂ ਭੇਦਭਰੀ ਹਾਲਤ ’ਚ ਬਰਾਮਦ ਹੋਈ ਲਾਸ਼/ ਪੁਲਿਸ ਨੇ ਪਰਿਵਾਰ ਦੇ ਬਿਆਨਾਂ ਦੇ ਆਧਾਰ ‘ਤੇ ਜਾਂਚ ਕੀਤੀ ਸ਼ੁਰੂ By admin - April 29, 2025 0 7 Facebook Twitter Pinterest WhatsApp ਸੁਲਤਾਨਪੁਰ ਲੋਧੀ ਦੇ ਸਿਵਲ ਹਸਪਤਾਲ ਅੰਦਰ ਹਾਲਾਤ ਉਸ ਵੇਲੇ ਦਹਿਸ਼ਤ ਵਾਲੇ ਬਣ ਗਏ ਜਦੋਂ ਹਸਪਤਾਲ ਦੇ ਬਾਥਰੂਮ ਵਿਚੋਂ ਇਕ 27 ਸਾਲਾ ਨੌਜਵਾਨ ਦੀ ਲਾਸ਼ ਬਰਾਮਦ ਹੋਈ। ਮ੍ਰਿਤਕ ਦੀ ਪਛਾਣ ਮੰਗਾ ਸਿੰਘ ਵਾਸੀ ਪਿੰਡ ਜਬੋਸੁਧਾਰ ਵਜੋਂ ਹੋਈ ਐ। ਨੌਜਵਾਨ ਦੀ ਲਾਸ਼ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਨੇੜੇ ਬਣੇ ਬਾਥਰੂਮ ਵਿਚ ਪਈ ਹੋਈ ਸੀ ਅਤੇ ਉਸ ਦੇ ਕੋਲ ਇਕ ਸਰਿੰਜ ਵੀ ਪਈ ਮਿਲੀ ਐ। ਨੌਜਵਾਨ ਦੀ ਮੌਤ ਨਸ਼ੇ ਦੀ ਓਵਰਡੋਜ਼ ਨਾਲ ਹੋਣ ਦਾ ਸ਼ੱਕ ਐ ਪਰ ਮ੍ਰਿਤਕ ਦਾ ਪਰਿਵਾਰ ਇਸ ਬਾਰੇ ਵੀ ਕੁੱਝ ਬੋਲਣ ਨੂੰ ਤਿਆਰ ਨਹੀਂ ਐ। ਜਾਣਕਾਰੀ ਅਨੁਸਾਰ 27 ਸਾਲਾ ਇਹ ਨੌਜਵਾਨ ਦਲਿਤ ਪਰਿਵਾਰ ਨਾਲ ਸਬੰਧਤ ਸੀ ਅਤੇ ਫੋਟੋਗਰਾਫੀ ਦਾ ਕੰਮ ਕਰਦਾ ਸੀ। ਉਧਰ ਘਟਨਾ ਦੀ ਸੂਚਨਾ ਮਿਲਣ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਐ।