ਪੰਜਾਬ ਅੰਦਰ ਪਰਵਾਸੀਆਂ ਨੂੰ ਬਾਹਰ ਕੱਢਣ ਦੇ ਚੱਲ ਰਹੀਆਂ ਚਰਚਾਵਾਂ ਦਰਮਿਆਨ ਗੁਰੂ ਨਗਰੀ ਅੰਮ੍ਰਿਤਸਰ ਵਿਖੇ ਪਰਵਾਸੀਆਂ ਵੱਲੋਂ ਦੋ ਸਿੱਖ ਭਰਾਵਾਂ ਨਾਲ ਕੁੱਟਮਾਰ ਤੇ ਪੱਗਾਂ ਲਾਹ ਕੇ ਲੈ ਜਾਣ ਦੀ ਖਬਰ ਸਾਹਮਣੇ ਆਈ ਐ। ਘਟਨਾ ਸ਼ਹਿਰ ਦੇ ਮਜੀਠਾ ਰੋਡ ਤ ਸਥਿਤ ਰਾਮ ਨਗਰ ਕਾਲੋਨੀ ਦੀ ਐ। ਜਾਣਕਾਰੀ ਅਨੁਸਾਰ ਹਥਿਆਰਬੰਦ ਪਰਵਾਸੀਆਂ ਨੇ ਪਹਿਲਾਂ ਉਨ੍ਹਾਂ ਦੇ ਭੜਕਾਊ ਟਿੱਪਣੀਆਂ ਕੀਤੀਆਂ ਅਤੇ ਜਦੋਂ ਉਨ੍ਹਾਂ ਨੇ ਵਿਰੋਧ ਕੀਤਾ ਤਾਂ ਉਨ੍ਹਾਂ ਨਾਲ ਕੁੱਟਮਾਰ ਕੀਤੀ ਗਈ ਅਤੇ ਜਾਂਦੇ ਹੋਏ ਪੱਗਾਂ ਵੀ ਲਾਹ ਕੇ ਲੈ ਗਏ। ਘਟਨਾ ਤੋਂ ਬਾਅਦ ਲੋਕਾਂ ਅੰਦਰ ਗੁੱਸਾ ਪਾਇਆ ਜਾ ਰਿਹਾ ਐ। ਮੁਹੱਲਾ ਵਾਸੀਆਂ ਨੇ ਇਨਸਾਫ ਦੀ ਮੰਗ ਕੀਤੀ ਐ। ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਐ।
ਉਧਰ ਪੀੜਤ ਭਰਾਵਾਂ ਨੇ ਮੌਕੇ ਤੇ ਮੌਜੂਦ ਲੋਕਾਂ ਵੱਲੋਂ ਕੋਈ ਮਦਦ ਨਾਲ ਕਰਨ ਦੇ ਇਲਜਾਮ ਲਾਉਂਦਿਆਂ ਸਿੱਖ ਜਥੇਬੰਦੀਆਂ ਤੋਂ ਮਦਦ ਦੀ ਅਪੀਲ ਕੀਤੀ ਐ। ਸਥਾਨਕ ਵਾਸੀਆਂ ਦੇ ਦੱਸਣ ਮੁਤਾਬਕ ਦੋਵੇਂ ਨੌਜਵਾਨਾਂ ਦੀ ਮਾਂ-ਪਿਓ ਦੀ ਮੌਤ ਹੋ ਚੁੱਕੀ ਐ। ਪਰਵਾਸੀਆਂ ਨੇ ਬਿਨਾਂ ਕਿਸੇ ਗੱਲ ਤੋਂ ਦੋਵਾਂ ਨੂੰ ਨਿਸ਼ਾਨਾ ਬਣਾਇਆ ਗਿਆ ਐ। ਪਰਵਾਸੀਆਂ ਨੇ ਉਨ੍ਹਾਂ ਦਾ ਐਕਟਿਵਾ ਵੀ ਤੋੜ ਦਿੱਤਾ ਐ। ਸਥਾਨਕ ਵਾਸੀਆਂ ਨੇ ਪਰਵਾਸੀਆਂ ਵੱਲੋਂ ਆਏ ਦਿਨ ਗੁੰਡਾਗਰਦੀ ਦੇ ਇਲਜਾਮ ਲਾਉਂਦਿਆਂ ਪ੍ਰਸ਼ਾਸਨ ਤੋਂ ਦੋਸ਼ਆਂ ਖਿਲਾਫ ਸਖਤ ਐਕਸਨ ਦੀ ਮੰਗ ਕੀਤੀ ਐ।
ਮੌਕੇ ‘ਤੇ ਪਹੁੰਚੀ ਪੁਲਿਸ ਨੇ ਸਥਿਤੀ ‘ਤੇ ਕਾਬੂ ਪਾਇਆ ਅਤੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਇਥੇ ਗੁੰਡਾਗਰਦੀ ਦੀ ਘਟਨਾ ਵਾਪਰਨ ਦੀ ਸੂਚਨਾ ਮਿਲੀ ਹੈ। ਪੁਲਿਸ ਦੇ ਅਧਿਕਾਰੀਆਂ ਅਨੁਸਾਰ, ਜਿੰਨੇ ਵੀ ਲੋਕ ਇਸ ਵਿਚ ਸ਼ਾਮਲ ਹਨ, ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।