ਪੰਜਾਬ ਸੰਗਰੂਰ ਦੇ ਪਿੰਡ ਨਦਾਮਪੁਰ ਨੇੜੇ ਨਹਿਰ ’ਚ ਡੁੱਬਿਆ ਨੌਜਵਾਨ; ਮੋਟਰ ਸਾਈਕਲ ਸਮੇਤ ਨਹਿਰ ’ਚ ਡਿੱਗਣ ਨਾਲ ਹੋਈ ਮੌਤ By admin - September 18, 2025 0 9 Facebook Twitter Pinterest WhatsApp ਸੰਗਰੂਰ ਦੇ ਪਿੰਡ ਨਦਾਮਪੁਰ ਨੇੜੇ ਨਹਿਰ ਵਿਚ ਡੁੱਬਣ ਕਾਰਨ 17 ਸਾਲਾ ਨੌਜਵਾਨ ਦੀ ਮੌਤ ਹੋਣ ਦੁਖਦਾਈ ਖਬਰ ਸਾਹਮਣੇ ਆਈ ਐ। ਮ੍ਰਿਤਕ ਦੀ ਪਛਾਣ ਰੋਸ਼ਨ ਸਿੰਘ ਪੁੱਤਰ ਗੁਰਭਿੰਦਰ ਸਿੰਘ) ਵਾਸੀ ਪਿੰਡ ਬਖੋਪੀਰ ਵਜੋਂ ਹੋਈ ਐ। ਜਾਣਕਾਰੀ ਅਨੁਸਾਰ ਰੋਸ਼ਨ ਸਿੰਘ ਆਪਣੇ ਸਾਥੀਆਂ ਸਮੇਤ ਨੇੜਲੇ ਪਿੰਡ ਨਮਾਦਾ ਵਿਖੇ ਮੇਲਾ ਵੇਖ ਕੇ ਵਾਪਸ ਆ ਰਿਹਾ ਸੀ ਕਿ ਰਸਤੇ ਵਿਚ ਅਚਾਨਕ ਸੰਤੁਲਨ ਵਿਗੜਣ ਕਾਰਨ ਉਸ ਦਾ ਮੋਟਰ ਸਾਈਕਲ ਨਹਿਰ ਵਿਚ ਡਿੱਗ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਪੁਲਿਸ ਨੇ ਲਾਸ਼ ਬਰਾਮਦ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਐ। ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਕਾਲਾਝਾੜ ਪੁਲਸ ਚੌਂਕੀ ਦੇ ਇੰਚਾਰਜ ਏ.ਐਸ.ਆਈ ਸੁਖਦੇਵ ਸਿੰਘ ਨੇ ਦੱਸਿਆ ਕਿ ਰੋਸ਼ਨ ਸਿੰਘ ਆਪਣੇ ਦੋਸਤਾਂ ਨਾਲ ਮੇਲਾ ਦੇਖ ਕੇ ਵਾਪਸ ਪਰਤ ਰਿਹਾ ਸੀ ਕਿ ਪਿੰਡ ਨਦਾਮਪੁਰ ਨੇੜੇ ਪੁਰਾਣੇ ਪੁੱਲ ਤੋਂ ਨਵੇਂ ਪੁਲ ਜਾਂਦੇ ਸਮੇਂ ਬਾਈਪਾਸ ਵਾਲੀ ਸਾਈਡ ਨਹਿਰ ਦੀ ਪਟੜੀ ਤੋਂ ਉਹ ਮੋਟਰਸਾਈਕਲ ਬੈਕ ਕਰਨ ਲੱਗਾ ਤਾਂ ਅਚਾਨਕ ਸੰਤੁਲਨ ਵਿਗੜਨ ਕਾਰਨ ਉਹ ਮੋਟਰਸਾਇਲ ਸਣੇ ਨਹਿਰ ਵਿਚ ਜਾ ਡਿੱਗਾ। ਘਟਨਾ ਬਾਰੇ ਪਤਾ ਲੱਗਣ ‘ਤੇ ਲੋਕਾਂ ਨੇ ਬੜੀ ਮੁਸ਼ੱਕਤ ਮਗਰੋਂ ਉਸਨੂੰ ਪਾਣੀ ‘ਚੋੰ ਬਾਹਰ ਕੱਢਿਆ ਪਰੰਤੂ ਉਦੋੰ ਤੱਕ ਨੌਜਵਾਨ ਦੀ ਮੌਤ ਹੋ ਚੁੱਕੀ ਸੀ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਮ੍ਰਿਤਕ ਦੇ ਵਾਰਸਾਂ ਵੱਲੋਂ ਪੁਲਿਸ ਕਾਰਵਾਈ ਤੋਂ ਇਨਕਾਰ ਕੀਤਾ ਐ।